ਸੰਗਰੂਰ ਚ ਕੰਜ਼ਿਊਮਰ ਕੋਰਟ ਦੇ ਸਾਬਕਾ ਜੱਜ ਨੇ ਕੀਤੀ ਖੁਦਕੁਸ਼ੀ
- 179 Views
- kakkar.news
- February 10, 2023
- Crime Punjab
ਸੰਗਰੂਰ ਚ ਕੰਜ਼ਿਊਮਰ ਕੋਰਟ ਦੇ ਸਾਬਕਾ ਜੱਜ ਨੇ ਕੀਤੀ ਖੁਦਕੁਸ਼ੀ
ਸੰਗਰੂਰ, 10 ਫਰਵਰੀ 2023 (ਸਿਟੀਜ਼ਨਜ਼ ਵੋਇਸ)
ਸੰਗਰੂਰ ਕੰਜ਼ਿਊਮਰ ਕੋਰਟ ਦੇ ਸਾਬਕਾ ਜੱਜ ਗੁਰਪਾਲ ਸਿੰਘ ਵੱਲੋਂ ਅੱਜ ਅਕੋਈ ਸਾਹਿਬ ਅਤੇ ਥਲੇਸਾ ਪਿੰਡ ਦੇ ਵਿਚਕਾਰ ਰੇਲਵੇ ਲਾਈਨ ਉੱਤੇ ਆ ਰਹੀ ਰੇਲ ਗੱਡੀ ਥੱਲੇ ਆ ਕੇ ਖੁਦਕੁਸ਼ੀ ਕਰ ਲਈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਪਾਲ ਸਿੰਘ ਨੇ ਮਰਨ ਤੋਂ ਪਹਿਲਾਂ ਇੱਕ ਸੁਸਾਇਡ ਨੋਟ ਲਿਖਿਆ, ਜਿਸ ਵਿਚ ਤਰਨਤਾਰਨ ਦੇ ਸਾਬਕਾ ਐਸ ਐਸ ਪੀ ਗੁਰਕਿਰਪਾਲ ਸਿੰਘ ਅਤੇ ਅਮਨਦੀਪ ਸ਼ਰਮਾ ਜੋ ਕੋਪਰੇਟਿਵ ਬੈਂਕ ਸੰਗਰੂਰ ਅਤੇ ਕੁਝ ਹੋਰ ਵਿਅਕਤੀਆਂ ਨੂੰ ਆਪਣੀ ਮੋਤ ਦਾ ਜੁਮੇਵਾਰ ਦੱਸਿਆ।
ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਰੇਲਵੇ ਪੁਲਿਸ ਦੇ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਪਾਲ ਸਿੰਘ ਦੀ ਪਤਨੀ ਰਵਿੰਦਰਜੀਤ ਕੋਰ ਦੇ ਬਿਆਨ ਦਰਜ ਕਰਵਾਏ ਹਨ ਕਿ, ਮੇਰਾ ਪਤੀ ਗੁਰਪਾਲ ਸਿੰਘ ਦੀ ਮੋਤ ਦੇ ਜੁਮੇਵਾਰ ਸਾਬਕਾ ਤਰਨਤਾਰਨ ਦੇ ਐਸ ਐਸ ਪੀ ਗੁਰਕਿਰਪਾਲ ਸਿੰਘ ਅਤੇ ਅਮਨਦੀਪ ਸ਼ਰਮਾ ਅਤੇ ਹੋਰ ਵਿਅਕਤੀਆਂ ਹਨ।
ਮ੍ਰਿਤਕ ਦੀ ਲਾਸ਼ ਨੂੰ ਮੋਰਚੀ ਸਿਵਲ ਹਸਪਤਾਲ ਸੰਗਰੂਰ ਵਿਖੇ ਰੱਖੀ ਗਈ ਹੈ ਕੱਲ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026