ਨਸ਼ਾ ਛੁਡਾਉ ਕੇਂਦਰ ਚੋ ਨਸ਼ਾ ਛਡਾਉਣ ਵਾਲੀਆਂ 7000 ਹਜਾਰ ਗੋਲੀਆਂ ਹੋਇਆ ਚੋਰੀ
- 132 Views
- kakkar.news
- February 10, 2023
- Crime Punjab
ਨਸ਼ਾ ਛੁਡਾਉ ਕੇਂਦਰ ਚੋ ਨਸ਼ਾ ਛਡਾਉਣ ਵਾਲੀਆਂ 7000 ਹਜਾਰ ਗੋਲੀਆਂ ਹੋਇਆ ਚੋਰੀ
ਗੁਰਦਾਸਪੁਰ, 10 ਫਰਵਰੀ 2023 (ਸਿਟੀਜ਼ਨ ਵੋਇਸ)
ਗੁਰਦਾਸਪਰ ਦੇ ਪਿੰਡ ਹਰਚੋਵਾਲ ਦੇ ਕਮਿਊਨਿਟੀ ਹੈਲਥ ਸੈਂਟਰ ਭਾਮ ਦੇ ਨਸ਼ਾ ਛੁਡਾਉ ਕੇਂਦਰ ਦੇ ਦਰਵਾਜ਼ੇ ਤੋੜ ਕੇ ਚੋਰਾਂ ਵੱਲੋ ਅੰਦਰ ਪਈਆ ਨਸ਼ਾ ਛਡਾਉਣ ਵਾਲੀਆਂ 7000 ਹਜਾਰ ਗੋਲੀਆਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸੰਬੰਧੀ ਕਮਿਊਨਟੀ ਹੈਲਥ ਸੈਂਟਰ ਦੇ ਡਾਕਟਰਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਮਓ ਤੇਜਿੰਦਰ ਕੁਮਾਰ ਭਾਟੀਆ ਨੇ ਦੱਸਿਆ ਕਿ ਸਾਡੇ ਹਸਪਤਾਲ ਅੰਦਰ ਸਰਕਾਰ ਵੱਲੋਂ ਨਸ਼ਾ ਛਡਾਓ ਕੇਂਦਰ ਸਥਾਪਤ ਕੀਤਾ ਗਿਆ ਹੈ ਜਿਸ ਵਿਚ ਜਿਹੜੇ ਨੋਜਵਾਨ ਹੈਰੋਇਨ ਵਰਗੇ ਨਸ਼ਿਆਂ ਤੋਂ ਮੁਕਤੀ ਪਾਉਣ ਲਈ ਰੋਜ਼ਾਨਾ ਨਸ਼ਾ ਛੱਡਣ ਲਈ ਗੋਲੀ ਵਰਤੋਂ ਕਰਦੇ ਹਨ। ਸੈਂਕੜੇ ਨੋਜਵਾਨ ਇਸ ਗੋਲੀ ਦੀ ਵਰਤੋਂ ਕਰਦੇ ਹਨ।ਇਹਨਾਂ ਨੋਜਵਾਨਾਂ ਨੂੰ ਆਈ ਡੀ ਦੇ ਅਧਾਰ ਤੇ ਇੱਕ ਜਾਂ ਦੋ ਦਿਨ ਦੀ ਦਵਾਈ ਦੇ ਤੌਰ ਤੇ ਗੋਲੀਆਂ ਦਿੱਤੀਆਂ ਜਾਂਦੀਆਂ ਹਨ। ਇਸ ਵਾਸਤੇ ਸੈਂਟਰ ਅੰਦਰ ਸਟਾਕ ਜਮਾ ਰਹਿੰਦਾ ਹੈ। ਬੀਤੀ ਰਾਤ ਕਿਸੇ ਚੋਰ ਗਿਰੋਹ ਵੱਲੋਂ ਨਸ਼ਾ ਛਡਾਓ ਕੇਂਦਰ ਦੀ ਕੰਧ ਲੱਗੀ ਖਿੜਕੀ ਤੌੜ ਕੇ ਅੰਦਰ ਲੋਹੇ ਦੀ ਅਲਮਾਰੀ ਦਾ ਤਾਲਾ ਵੀ ਤੋੜਿਆ ਅਤੇ ਅਲਮਾਰੀ ਦੇ ਅੰਦਰ ਪਈਆਂ 7 ਹਜ਼ਾਰ ਦੇ ਕਰੀਬ ਗੋਲੀਆਂ ਚੋਰੀ ਕਰ ਲਈਆਂ ਹਨ। ਜਿਸ ਬਾਰੇ ਹੁਣ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਆਕਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਕੁੱਝ ਚੋਰਾਂ ਵੱਲੋਂ ਨਸ਼ਾ ਛੁਡਾਊ ਕੇਂਦਰ ਨੂੰ ਨਿਸ਼ਾਨਾ ਬਣਾ ਕੇ ਇਥੋਂ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਚੋਰੀ ਕੀਤੀਆਂ ਗਈਆਂ ਹਨ ਇਸ ਮਾਮਲੇ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਦੋਂ ਉਹਨਾਂ ਪੁੱਛਿਆ ਗਿਆ ਕਿ ਪੁਲਿਸ ਚੌਕੀ ਦੀ ਘਟਨਾ ਵਾਲੀ ਜਗ੍ਹਾ ਤੋਂ ਪੰਜਾਹ ਮੀਟਰ ਦੀ ਦੂਰੀ ਤੇ ਹੈ ਤਾਂ ਉਹਨਾਂ ਵੱਲੋਂ ਗੋਲ ਮੋਲ ਜਵਾਬ ਦਿਤਾ ਗਿਆ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026
शहीदी मेला–हुसैनीवाला के अवसर पर रेलवे द्वारा विशेष प्रबंध
- March 23, 2026