ਨਗਰ ਕੌਂਸਲ ਜਲਾਲਾਬਾਦ ਵਲੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਰੋਕਣ ਲਈ ਦੁਕਾਨਾ ਦੀ ਕੀਤੀ ਗਈ ਚੈਕਿੰਗ
- 125 Views
- kakkar.news
- February 10, 2023
- Punjab
ਨਗਰ ਕੌਂਸਲ ਜਲਾਲਾਬਾਦ ਵਲੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਰੋਕਣ ਲਈ ਦੁਕਾਨਾ ਦੀ ਕੀਤੀ ਗਈ ਚੈਕਿੰਗ
ਫਾਜਿਲਕਾ 10 ਫਰਵਰੀ 2023 (ਅਨੁਜ ਕੱਕੜ ਟੀਨੂੰ)
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਡਿਪਟੀ ਕਮਿਸ਼ਨਰ, ਫਾਜਿਲਕਾ ਡਾ ਸੇਨੂੰ ਦੁੱਗਲ ਦੀਆਂ ਹਦਾਇਤਾਂ ਅਨੁਸਾਰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਰੋਕਣ ਸਬੰਧੀ ਦਫਤਰ ਨਗਰ ਕੌਂਸਲ ਜਲਾਲਾਬਾਦ ਵਲੋਂ ਬੱਘਾ ਬਜਾਰ ਵਿਖੇ ਦੁਕਾਨਾ ਤੇ ਚੈਕਿੰਗ ਕੀਤੀ ਗਈ।ਇਹ ਜਾਣਕਾਰੀ ਸ੍ਰੀ ਬਲਵਿੰਦਰ ਸਿੰਘ ਕਾਰਜ ਸਾਧਕ ਅਫਸਰ ਜਲਾਲਾਬਾਦ ਵੱਲੋਂ ਦਿੱਤੀ ਗਈ।
ਚੈਕਿੰਗ ਦੌਰਾਨ ਸੈਨਟਰੀ ਇੰਸਪੈਕਟਰ ਜਗਦੀਪ ਸਿੰਘ ਅਤੇ ਸੈਨੀਟੇਸ਼ਨ ਟੀਮ ਵਲੋਂ ਲਗਭਗ 122 ਕਿਲੋਗ੍ਰਾਮ ਪਲਾਸਿਟਕ ਲਿਫਾਫੇ ਅਤੇ ਡਿਸਪੋਜਲ ਜਬਤ ਕੀਤਾ ਗਿਆ ਅਤੇ 2 ਦੁਕਾਨਦਾਰਾ ਦੇ ਚਲਾਨ ਕੀਤਾ ਗਿਆ
ਅਤੇ ਇਸ ਚੈਕਿੰਗ ਦੋਰਾਨ ਬੱਘਾ ਬਜਾਰ ਦੇ ਸਾਰੇ ਦੁਕਾਨਦਾਰਾ ਨੂੰ ਸਿੰਗਲ ਯੂਜ ਪਲਾਸਟਿਕ ਅਤੇ ਲਿਫਾਫੇ ਨਾ ਵਰਤਨ ਦੀ ਹਦਾਇਤ ਕੀਤੀ ਗਈ ।
ਇਸ ਮੌਕੇ ਸ਼੍ਰੀ ਗੁਰਦੇਵ ਸਿੰਘ ਸੀ.ਐਫ, ਸ਼੍ਰੀ ਪ੍ਰੇਮ ਕੁਮਾਰ ਚੇਅਰਮੈਨ ਸਫਾਈ ਸੇਵਕ ਯੂਨੀਅਨ, ਸ਼੍ਰੀ ਸੰਦੀਪ ਕੁਮਾਰ ਆਦਿ ਹਾਜਰ ਸਨ ।



- October 15, 2025