ਸਮਰਾਲਾ ਪੁਲਿਸ ਨੇ ਨਾਕੇ ਦੌਰਾਨ ਦੋ ਸ਼ੂਟਰਾ ਨੂੰ 30 ਬੋਰ ਦਾ ਪਿਸਤੌਲ ਅਤੇ 8 ਜ਼ਿੰਦਾ ਕਾਰਤੂਸ ਸਮੇਤ ਕੀਤਾ ਗ੍ਰਿਫਤਾਰ
- 102 Views
- kakkar.news
- February 11, 2023
- Crime Punjab
ਸਮਰਾਲਾ ਪੁਲਿਸ ਨੇ ਨਾਕੇ ਦੌਰਾਨ ਦੋ ਸ਼ੂਟਰਾ ਨੂੰ 30 ਬੋਰ ਦਾ ਪਿਸਤੌਲ ਅਤੇ 8 ਜ਼ਿੰਦਾ ਕਾਰਤੂਸ ਸਮੇਤ ਕੀਤਾ ਗ੍ਰਿਫਤਾਰ
ਖੰਨਾ, 11 ਫਰਵਰੀ, 2023 (ਸਿਟੀਜ਼ਨ ਵੋਇਸ)
ਸਮਰਾਲਾ ਪੁਲਿਸ ਨੇ ਨਾਕੇ ਦੌਰਾਨ ਦੋ ਸ਼ੂਟਰ ਗ੍ਰਿਫਤਾਰ ਕੀਤੇ ਹਨ ਜਿਹਨਾਂ ਕੋਲੋਂ 30 ਬੋਰ ਦਾ ਪਿਸਤੌਲ ਅਤੇ 8 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਡੀ ਐਸ ਪੀ ਵਰਿਆਮ ਸਿੰਘ ਨੇ ਦੱਸਿਆ ਕਿ ਜੋ ਸ਼ੂਟਰ ਫੜੇ ਗਏ ਹਨ। ਉਹਨਾਂ ਵਿੱਚੋ ਗੁਰਚਰਨ ਸਿੰਘ ਉਰਫ ਨਿੱਕਾ ਵਾਸੀ ਪੱਤਲੀ (ਫਿਰੋਜ਼ਪੁਰ) ਦੀ ਪੁੱਛਗਿਛ ਉਪਰੰਤ ਇਹ ਸਾਹਮਣੇ ਆਇਆ ਕਿ ਇਸ ਮਾਮਲੇ ਦੇ ਤਾਰ ਵਿਦੇਸ਼ ਤੱਕ ਜੁੜੇ ਹਨ। ਪੁਲਿਸ ਨੇ ਇਸ ਮਾਮਲੇ ’ਚ ਇੱਕ ਹੋਰ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ। ਡੀ ਐਸ ਪੀ ਨੇ ਦੱਸਿਆ ਕਿ ਇਸ ਮਾਮਲੇ ’ਚ ਪੰਜਾਬ ’ਚ ਰਹਿੰਦੇ ਤਿੰਨ ਸ਼ੂਟਰਾਂ ਨੂੰ ਪੱਕੇ ਨਿਸ਼ਾਨਚੀ ਦੱਸਿਆ ਜਾ ਰਿਹਾ ਹੈ। ਕੂਵੈਤ ਵਿਖੇ ਰਹਿੰਦੇ ਏਕਮ ਸਿੰਘ ਵਾਸੀ ਬੱਧਨੀ ਕਲਾਂ ਨੇ ਨਿੱਜੀ ਰਜਿੰਸ਼ ਕਾਰਨ ਆਪਣੇ ਚਾਚੇ ਦੇ ਪੁੱਤਰ ਨੂੰ ਇਹਨਾਂ ਸ਼ੂਟਰਾਂ ਰਾਹੀ ਮਰਵਾਉਣ ਲਈ ਯੋਜਨਾ ਘੜੀ ਸੀ। ਥੋੜਾ ਸਮਾਂ ਪਹਿਲਾ ਆਪਣੇ ਟਾਰਗੇਟ ਉੱਪਰ ਫਾਇਰਿੰਗ ਵੀ ਕਰਵਾਈ ਗਈ ਸੀ, ਪਰ ਉਹ ਉਸ ਵੇਲੇ ਬੱਚ ਗਿਆ ਸੀ, ਜਿਸ ਸੰਬੰਧੀ ਪੁਲਿਸ ਨੇ ਮੋਗਾ ਜ਼ਿਲ੍ਹੇ ਵਿੱਚ ਇਹਨਾਂ ’ਤੇ ਮਾਮਲਾ ਦਰਜ ਕੀਤਾ ਹੋਇਆ ਹੈ। ਕੂਵੈਤ ਵਿੱਚ ਬੈਠੇ ਏਕਮ ਨੇ ਇਨਾਂ ਨੂੰ ਲਾਲਚ ਦਿੱਤਾ ਸੀ, ਕਿ ਉਹ ਟਿਕਟ ਸਮੇਤ ਪੂਰਾ ਖਰਚ ਕਰਕੇ ਕੂਵੈਤ ਬੁਲਾ ਲਵੇਗਾ। ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਬਰਾਮਦ ਕੀਤੇ 30 ਬੋਰ ਦੇ ਪਿਸਟਲ ’ਤੇ ਲੱਗਿਆ ਹੋਇਆ ਮਾਰਕਾ ਮਿਟਾਇਆ ਹੋਇਆ ਹੈ ਅਤੇ ਗੁਰਚਰਨ ਸਿੰਘ ਉਰਫ ਨਿੱਕਾ ਨੂੰ ਇਹ ਪਿਸਟਲ ਚੰਡੀਗੜ੍ਹ ਤੋਂ ਮੋਗਾ ਵਿਖੇ ਪਹੁੰਚਾਉਣ ਲਈ ਉਸ ਦੇ ਸਾਥੀਆਂ ਕੁਲਵੰਤ ਸਿੰਘ ਉਰਫ ਕੰਤਾ ਵਾਸੀ ਲੰਡੇ ਅਤੇ ਨੀਲਾ ਵਾਸੀ ਬੱਧਨੀ ਕਲਾਂ ਵੱਲੋਂ ਦਿੱਤਾ ਗਿਆ ਸੀ। ਪੁਲਿਸ ਹੁਣ ਇਹ ਪਤਾ ਕਰੇਗੀ, ਕਿ ਇਹ ਪਿਸਟਲ ਕਿੱਥੋਂ ਦਾ ਬਣਿਆ ਹੋਇਆ ਹੈ ਤੇ ਕਿੱਥੋਂ ਲਿਆਂਦਾ ਗਿਆ ਹੈ। ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਪੰਜਾਬ ਵਿੱਚ ਰਹਿੰਦਾ ਇੱਕ ਕਥਿਤ ਦੋਸ਼ੀ ਅਤੇ ਕੂਵੈਤ ਵਿੱਚ ਰਹਿੰਦੇ ਏਕਮ ਸਿੰਘ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ। ਇੱਕ ਵਿਅਕਤੀ ਤੋਂ ਪਿਸਟਲ ਬਰਾਮਦ ਹੋਣ ਦੇ ਮਾਮਲੇ ਦੀ ਪੋਲ ਖੁਲਦਿਆ ਇਹ ਮਾਮਲਾ ਗੈਗਸਟਰਾਂ ਨਾਲ ਸੰਬੰਧਤ ਹੋਣ ਉਪਰੰਤ ਹੁਣ ਪੁਲਿਸ ਇਹਨਾਂ ਵਿਅਕਤੀਆਂ ਤੋਂ ਪੁੱਛਗਿਛ ਦਾ ਦਾਇਰਾ ਵਧਾ ਕੇ ਪੰਜਾਬ ਦੇ ਹੋਰ ਗੈਗਸਟਰਾਂ ਦੀ ਪੈੜ ਨੱਪਣ ਦੀ ਫਿਰਾਕ ਵਿੱਚ ਹੈ।

