ਭਾਰਤ-ਪਾਕਿਸਤਾਨ ਸਰਹੱਦ ‘ਤੇ BSF ਅਤੇ ਪਾਕਿ ਤਸਕਰਾਂ ਵਿਚਾਲੇ ਹੋਈ ਗੋਲੀਬਾਰੀ
- 149 Views
- kakkar.news
- February 18, 2023
- Crime Punjab
ਭਾਰਤ-ਪਾਕਿਸਤਾਨ ਸਰਹੱਦ ‘ਤੇ BSF ਅਤੇ ਪਾਕਿ ਤਸਕਰਾਂ ਵਿਚਾਲੇ ਹੋਈ ਗੋਲੀਬਾਰੀ
ਗੁਰਦਾਸਪੁਰ 18 ਫਰਵਰੀ 2023 (ਸਿਟੀਜ਼ਨ ਵੋਇਸ)
ਡੇਰਾ ਬਾਬਾ ਨਾਨਕ ਸਥਿਤ ਭਾਰਤ-ਪਾਕਿਸਤਾਨ ਸਰਹੱਦ ਤੇ’113 ਬਟਾਲੀਅਨਚ ਦੇ ਦਾਇਰੇ ਅਧੀਨ ਆਉਂਦੇ ਖੇਤਰ ਵਿਚ ਸਵੇਰੇ 5:30 ਵਜੇ ਤਸਕਰਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਨਸ਼ਾ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਸਰਹੱਦ ‘ਤੇ ਤਾਇਨਾਤ ਚੌਕਸ ਜਵਾਨਾਂ ਨੇ ਤਸਕਰਾਂ ਦੀ ਹਲਚਲ ਦੇਖ ਕੇ ਤੁਰੰਤ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਜਿਸ ਦੇ ਜਵਾਬ ‘ਚ ਪਾਕਿਸਤਾਨ ਵਾਲੇ ਪਾਸੇ ਤੋਂ ਵੀ ਗੋਲੀਬਾਰੀ ਕੀਤੀ ਗਈ। ਜੋ ਕਿ ਲਗਾਤਾਰ ਜਾਰੀ ਰਹੀ,ਇੱਥੇ ਕਾਫੀ ਧੂੰਧ ਪਈ ਹੋਈ ਸੀ ਅਤੇ ਗੋਲੀਬਾਰੀ ਦੂਜੇ ਪਾਸਿਓਂ ਥੋੜ੍ਹੀ ਹਲਕੀ ਹੋਣ ਤੇ ਬੀਐਸਐਫ ਦੀ ਜਵਾਨਾਂ ਵੱਲੋਂ ਭਾਰਤੀ ਸੀਮਾ ਖੇਤਰ ਦੇ ਅੰਦਰ ਕੁਝ ਸਮਾਂ ਅਤੇ ਇਕ ਵੱਡਾ ਪਾਈਪ ਪਿਆ ਵੇਖਿਆ ਗਿਆ। ਸੀਮਾ ਸੁਰੱਖਿਆ ਬਲ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਮੌਕੇ ਤੇ ਪਹੁੰਚ ਗਏ।
ਡੀਆਈਜੀ ਬੀਐਸਐਫ ਪ੍ਰਭਾਕਰ ਜੋਸ਼ੀ ਤੋਂ ਪ੍ਰਾਪਤ ਤਾਜ਼ਾ ਜਾਣਕਾਰੀ ਅਨੁਸਾਰ ਤਸਕਰ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਵਾਪਸ ਪਾਕਿਸਤਾਨ ਭੱਜਣ ਵਿੱਚ ਕਾਮਯਾਬ ਹੋ ਗਏ ਹਨ ਅਤੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਗੋਲੀਬਾਰੀ ਦੌਰਾਨ ਉਨ੍ਹਾਂ ਵਿੱਚੋਂ ਕੋਈ ਜ਼ਖਮੀ ਹੋਇਆ ਹੈ ਜਾਂ ਨਹੀਂ।
ਜਦੋਂਕਿ ਭਾਰਤੀ ਸਰਹੱਦ ਦੇ ਘੇਰੇ ਵਿੱਚ ਪਾਕਿਸਤਾਨੀ ਸਮੱਗਲਰਾਂ ਵੱਲੋਂ ਸੁੱਟੀ ਗਈ 20 ਪੈਕੇਟ ਹੈਰੋਇਨ, ਇੱਕ ਚੀਨ ਦਾ ਅਤੇ ਇੱਕ ਤੁਰਕੀ ਦਾ ਬਣਿਆ ਪਿਸਤੌਲ, 242 ਜਿੰਦਾ ਕਾਰਤੂਸ ਅਤੇ ਚਾਰ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।



- October 15, 2025