ਹਾੜੀ ਸੀਜਨ ਅਤੇ ਸਾਉਣੀ ਦੀ ਫਸਲਾਂ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਏ
- 159 Views
- kakkar.news
- March 1, 2023
- Agriculture Punjab
ਹਾੜੀ ਸੀਜਨ ਅਤੇ ਸਾਉਣੀ ਦੀ ਫਸਲਾਂ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਏ
ਫਾਜਿਲਕਾ 1 ਮਾਰਚ 2023 (ਅਨੁਜ ਕੱਕੜ ਟੀਨੂੰ)
ਮਾਨਯੋਗ ਡਾਇਰੈਕਟਰ ਖੇਤੀਬਾੜੀ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ ਦੁਆਰਾ ਅਤੇ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਦੀ ਅਗਵਾਈ ਹੇਠ ਜ਼ਿਲਾ ਫਾਜ਼ਿਲਕਾ ਦੇ ਵੱਖ ਵੱਖ ਬਲਾਕਾਂ ਦੇ ਵੱਖ ਵੱਖ ਪਿੰਡਾਂ ਜਿਵੇਂ ਕਿ ਚੱਕ ਜਾਨੀਸਰ, ਨਵਾ ਤੇਲੂਪੁਰਾ, ਸੱਪਾਵਾਲੀ, ਪੱਟੀ ਬਿੱਲਾ ਅਤੇ ਸੈਯਦਾਵਾਲੀ ਵਿੱਚ ਬਲਾਕ ਖੇਤੀਬਾੜੀ ਅਫਸਰ ਦੇ ਸਹਿਯੋਗ ਨਾਲ ਸਰਕਲ ਇੰਚਾਰਜ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਹਾੜੀ ਦੌਰਾਨ ਬੀਜੀ ਗਈ ਫਸਲਾਂ ਬਾਰੇ ਅਤੇ ਆਉਣ ਵਾਲੀ ਸਾਉਣੀ ਦੀ ਫਸਲਾਂ ਸਬੰਧੀ ਕਿਸਾਨ ਜਾਗਰੂਕ ਕੈਂਪ ਲਗਾਏ ਗਏ।
ਇੰਨਾਂ ਕੈਂਪਾ ਵਿੱਚ ਇੰਚਾਰਜ ਵੱਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਵੱਧ ਤਾਪਮਾਨ ਹੋਣ ਕਾਰਨ ਕਣਕ ਨੂੰ ਹਲਕਾ ਪਾਣੀ ਲਾਉਣ ਦੀ ਅਤੇ ਨਾਲ ਹੀ 2 ਪ੍ਰਤਿਸ਼ਤ ਪੋਟਾਸ਼ਿਅਮ ਨਾਇਟ੍ਰੇਟ ਦੀ ਸਪਰੇਅ ਕਰਨ ਦੀ ਸਲਾਹ ਦਿੱਤੀ ਗਈ ਹੈ। ਪਹਿਲੀ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜੀ ਸਪਰੇਅ ਅਤੇ ਭੂਰ ਪੈਣ ਸਮੇਂ ਕੀਤੀ ਜਾਵੇ। ਵੱਧ ਤਾਪਮਾਨ ਹੋਣ ਕਾਰਣ ਪੀਲੀ ਕੁੰਗੀ ਦਾ ਹਮਲਾ ਵੀ ਵੇਖਣ ਨੂੰ ਮਿਲ ਸਕਦਾ ਹੈ ਇਸ ਲਈ ਕਿਸਾਨਾ ਨੂੰ ਸਲਾਹ ਦਿੱਤੀ ਗਈ ਹੈ ਕਿ ਕਣਕ ਦੀ ਫਸਲ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ, ਨਿਰੀਖਣ ਦੌਰਾਣ ਬਿਮਾਰੀ ਨਜਰ ਆਉਣ ਤੇ 200 ਗ੍ਰਾਮ ਕੈਵੀਅਟ ਜਾਂ 200 ਗ੍ਰਾਮ ਕੋਸਟੋਡੀਅਮ ਜਾਂ 200 ml ਟੀਲਟ/ਸਾਈਨ/ਬੰਪਰ ਦੀ ਸਪਰੇਅ ਕੀਤੀ ਜਾਵੇ।
ਅਧਿਕਾਰੀ ਵੱਲੋਂ ਇਸ ਤੋਂ ਇਲਾਵਾ ਸਾਉਣੀ ਸੀਜਨ ਦੌਰਾਨ ਬੀਜੀ ਜਾਣ ਵਾਲੀ ਨਰਮੇ ਦੀ ਫਸਲ ਨੂੰ ਸੁਰਜੀਤ ਕਰਨ ਲਈ ਕਿਸਾਨਾਂ ਨਾਲ ਨੁਕਤੇ ਸਾਂਝੇ ਕੀਤੇ ਗਏ ਜਿਸ ਵਿਚ ਦਸਿਆ ਗਿਆ ਕਿ ਗੁਲਾਬੀ ਸੂੰਡੀ ਨਰਮੇ ਦੀ ਫਸਲ ਦਾ ਮੁੱਖ ਕੀੜਾ ਹੈ ਜਿਸ ਦੇ ਹਮਲੇ ਨੂੰ ਰੋਕਣ ਲਈ ਖੇਤਾਂ ਜਾਂ ਖੇਤਾਂ ਦੇ ਆਸ ਪਾਸ ਰੱਖਿਆਂ ਛੱਟੀਆਂ ਦੀ ਸਾਫ ਸਫਾਈ ਕੀਤੀ ਜਾਵੇ ਅਤੇ ਛੱਟੀਆਂ ਉਪਰ ਲਗੀਆਂ ਸੀਕਰੀਆਂ ਨਸ਼ਟ ਕਰ ਦਿੱਤੀਆਂ ਜਾਣ ਕਿਉਂਕੀ ਇਹਨਾਂ ਸੀਕਰੀਆਂ ਵਿੱਚ ਗੁਲਾਬੀ ਸੁੰਡੀ ਦਾ ਲਾਰਵਾ ਪਲਦਾ ਹੈ। ਅਧਿਕਾਰੀ ਵੱਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਬਚਾਵ ਲਈ ਨਰਮੇ ਦੀ ਬਿਜਾਈ ਹਰ ਹਾਲਤ ਵਿੱਚ 15 ਮਈ ਤੱਕ ਕਰ ਲਈ ਜਾਵੇ। ਚਿੱਟੀ ਮੱਖੀ ਦੇ ਫੈਲਾਵ ਨੂੰ ਰੋਕਣ ਲਈ ਖਾਲੀ ਥਾਵਾਂ ਸੜਕਾਂ ਦੇ ਕਿਨਾਰਿਆਂ ਸਿਚਾਈ ਨਾਲਿਆਂ ਖਾਲਿਆਂ ਦਿਆਂ ਵੱਟਾਂ ਵਿਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਜਿਵੇਂ ਕਿ ਪੀਲੀ ਬੂਟੀ ਅਤੇ ਕੰਘੀ ਬੂਟੀ ਆਦਿ ਨੂੰ ਨਸ਼ਟ ਕਰ ਦਿੱਤੇ ਜਾਣ ਦੀ ਸਲਾਹ ਦਿੱਤੀ ਗਈ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024