ਕਿਸਾਨ ਚਾਰਾ ਮੱਕੀ ਦੇ ਬੀਜ ਦਾ ਬਿੱਲ ਬੀਜ ਵਿਕਰੇਤਾ ਪਾਸੋ ਜਰੂਰ ਲੈਣ- ਡਾ ਤੇਜਪਾਲ ਸਿੰਘ
- 133 Views
- kakkar.news
- March 1, 2023
- Agriculture Punjab
ਕਿਸਾਨ ਚਾਰਾ ਮੱਕੀ ਦੇ ਬੀਜ ਦਾ ਬਿੱਲ ਬੀਜ ਵਿਕਰੇਤਾ ਪਾਸੋ ਜਰੂਰ ਲੈਣ- ਡਾ ਤੇਜਪਾਲ ਸਿੰਘ
ਫਿਰੋਜ਼ਪੁਰ, 1 ਮਾਰਚ 2023 (ਅਨੁਜ ਕੱਕੜ ਟੀਨੂੰ)
ਮੁੱਖ ਖੇਤੀਬਾੜੀ ਅਫਸਰ ਫਿਰੋਜਪੁਰ ਡਾ. ਤੇਜਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹਰੇ ਚਾਰੇ ਦੀ ਕਾਸ਼ਤ ਤਕਰੀਬਨ 10,000 ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ, ਜਿਸ ਵਿੱਚ ਚਾਰਾ ਮੱਕੀ ਸਾਉਣੀ ਰੁੱਤ ਦੀ ਅਹਿਮ ਫਸਲ ਹੈ । ਪੰਜਾਬ ਸਰਕਾਰ ਦਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਮੇਸ਼ਾ ਹੀ ਕਿਸਾਨਾਂ ਨੂੰ ਉੱਚ ਮਿਆਰ ਦੇ ਬੀਜ ਉਪਲੱਬਧ ਕਰਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਗਿਆ ਕਿ ਉਹ ਸ਼ਿਫਾਰਿਸ਼ ਕੀਤੀਆ ਚਾਰਾ ਮੱਕੀ ਦੀਆ ਕਿਸਮਾਂ ਜਿਵੇਂ ਕਿ 1000 ਅਤੇ 1007 ਦੀ ਬਿਜਾਈ ਕਰਨ। ਬੀਜ ਦੀ ਖਰੀਦ ਕਰਨ ਲੱਗਿਆ ਕਿਸਾਨ ਬੀਜ ਵਿਕਰੇਤਾ ਪਾਸੋਂ ਪੱਕਾ ਬਿੱਲ ਜਰੂਰ ਲੈਣ ਤਾਂ ਜੋ ਭੱਵਿਖ ਵਿੱਚ ਬੀਜ ਦੀ ਕੀਮਤ ਉੱਗਣ ਸ਼ਕਤੀ ਜਾਂ ਕਿਸੇ ਹੋਰ ਤਰ੍ਹਾਂ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਵਿੱਚ ਦਿੱਕਤ ਪੇਸ਼ ਨਾ ਆਵੇ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਇੱਕ ਤਰ੍ਹਾਂ ਦਾ ਚਾਰਾ ਬੀਜਣ ਦੀ ਜਗ੍ਹਾ ਰਲਿਆ ਮਿਲਿਆ ਚਾਰਾ ਪੈਦਾ ਕੀਤਾ ਜਾਵੇ ਜਿਸ ਵਿੱਚ ਫਲੀਦਾਰ ਚਾਰੇ ਜਿਵੇਂ ਕਿ ਰਵਾਂਹ, ਗੁਆਰਾ ਅਤੇ ਗੈਰ ਫਲੀਦਾਰ ਚਾਰੇ ਜਿਵੇ ਕਿ ਮੱਕੀ, ਜਵਾਰ, ਬਾਜਰਾ ਆਦਿ ਬੀਜੇ ਜਾਣ। ਉਨ੍ਹਾਂ ਕਿਸਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਨਵੰਬਰ, ਦਸੰਬਰ ਅਤੇ ਮਈ ਜੂਨ ਦੇ ਮਹੀਨੇ ਵਿੱਚ ਪਸ਼ੂਆਂ ਲਈ ਹਰੇ ਚਾਰੇ ਦੀ ਸਖਤ ਘਾਟ ਨੂੰ ਪੂਰਾ ਕਰਨ ਲਈ ਕਿਸਾਨ ਗੈਰ ਫਲੀਦਾਰ ਚਾਰੇ ਦਾ ਅਚਾਰ ਜ਼ਰੂਰ ਤਿਆਰ ਕਰਨ।

