Trending Now
#ਜ਼ਿਲ੍ਹੇ ਅੰਦਰ ਪਟਾਕਿਆਂ ਦੀ ਵਿਕਰੀ/ਖ੍ਰੀਦ ਲਈ ਥਾਵਾਂ ਨਿਰਧਾਰਿਤ:-ਵਧੀਕ ਜ਼ਿਲ੍ਹਾ ਮੈਜਿਸਟਰੇਟ
#ਐਜੂਕੇਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ 47.40 ਲੱਖ ਰੁਪਏ ਦੀ ਫੀਸ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ
#ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਟਰਾਂਸਵਰ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ :- ਖੁਡੀਆਂ
#ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
#ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਟੀਬੀ ਦੇ ਮਰੀਜਾਂ ਨੂੰ ਖੁਰਾਕ ਦੇਣ ਸਬੰਧੀ ਵਪਾਰੀਆਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਮੀਟਿੰਗ
#फिरोजपुर मंडल में 01 अक्टूबर से 15 अक्टूबर तक स्वच्छता पखवाड़ा आयोजित किया गया
#ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਪਨਬਸ (PRTC) ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਚੱਕਾਜਾਮ, ਯਾਤਰੀ ਪ੍ਰੀਸ਼ਾਨ
#फिरोजपुर मंडल में सी.पी.आर. प्रशिक्षण सत्र का आयोजन
#ਦਿਵਿਆਂਗ ਵਿਦਿਆਰਥੀਆਂ ਵੱਲੋਂ ਤਿਆਰ ਦੀਵਿਆਂ ਦੀ ਦਾਸ ਐਂਡ ਬਰਾਊਨ ਸਕੂਲ ਦੇ ਵਿਹੜੇ ਲਗਾਈ ਗਈ ਪ੍ਰਦਰਸ਼ਨੀ
#ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ
ਪਿੰਡਾ ਵਿੱਚ ਆਯੁਸ਼ਮਾਨ ਸਿਹਤ ਕਾਰਡ ਅਤੇ ਆਭਾ ਸਿਹਤ ਆਈ ਡੀ ਦੇ ਕੰਮ ਵਿਚ ਤੇਜੀ ਲਿਆਉਣ ਲਈ ਆਸ਼ਾ ਕਰੇ ਤਨਦੇਹੀ ਨਾਲ ਕੰਮ =ਸਿਵਲ ਸਰਜਨ
- 103 Views
- kakkar.news
- November 21, 2023
- Punjab
ਪਿੰਡਾ ਵਿੱਚ ਆਯੁਸ਼ਮਾਨ ਸਿਹਤ ਕਾਰਡ ਅਤੇ ਆਭਾ ਸਿਹਤ ਆਈ ਡੀ ਦੇ ਕੰਮ ਵਿਚ ਤੇਜੀ ਲਿਆਉਣ ਲਈ ਆਸ਼ਾ ਕਰੇ ਤਨਦੇਹੀ ਨਾਲ ਕੰਮ =ਸਿਵਲ ਸਰਜਨ
ਫਾਜਿ਼ਲਕਾ, 21 ਨਵੰਬਰ 2023 (ਸਿਟੀਜ਼ਨਜ਼ ਵੋਇਸ)
ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਅੱਜ ਦਫ਼ਤਰ ਵਿਖੇ ਜਿਲੇ ਦੀ ਸਮੂਹ ਆਸ਼ਾ ਫੇਸਿਲਿਟੇਟਰ ਦੀ ਮੀਟਿੰਗ ਕੀਤੀ ਅਤੇ ਪਿੰਡਾ ਵਿਚ ਵਿਭਾਗ ਵਲੋ ਚਲ ਰਹੇ ਆਯੁਸ਼ਮਾਨ ਸਿਹਤ ਬੀਮਾ ਕਾਰਡ ਅਤੇ ਆਭਾ ਆਈ ਡੀ ਸਿਹਤ ਕਾਰਡ ਦੇ ਕੰਮ ਦਾ ਜਾਇਜਾ ਲਿਆ ਅਤੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ । ਉਹਨਾਂ ਕਿਹਾ ਕਿ ਸਰਕਾਰ ਵਲੋ ਹੁਣ ਸਾਰੇ ਹਸਪਤਾਲ ਅਤੇ ਸੀ ਏਸ ਸੀ ਸੈਂਟਰ ਵਿਖੇ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੇ ਕਾਰਡ ਮੁਫ਼ਤ ਬਣਾਏ ਜਾ ਰਹੇ ਹੈ ਜਿਸ ਲਈ ਆਸ਼ਾ ਵਰਕਰ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਜਾਗਰੂਕ ਕਾਰਨ ਤਾਕਿ ਲੋਕਾਂ ਨੂੰ ਇਸਦਾ ਜਿਆਦਾ ਤੋਂ ਜਿਆਦਾ ਫਾਇਦਾ ਮਿਲ ਸਕੇ। ਉਹਨਾਂ ਦੱਸਿਆ ਕਿ ਸਰਕਾਰ ਵਲੋ 30ਨਵੰਬਰ ਤੱਕ ਦੀਵਾਲੀ ਬੰਪਰ ਸਕੀਮ ਚਲ ਰਹੀ ਹੈ । ਉਹਨਾਂ ਦੱਸਿਆ ਕਿ ਬਲਾਕ ਡੱਬਵਾਲਾ ਕਲਾ , ਜੰਡਵਾਲਾ ਭੀਮੇਸ਼ਾਹ , ਸਿੱਤੋ ਗੁੰਨੋ, ਅਤੇ ਖੁਈਖੇੜਾ ਵਿਖੇ ਅਧੀਨ ਆਉਂਦੇ ਪਿੰਡਾ ਵਿਚ ਰੋਜਨਾ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੇ ਕੈਂਪ ਲਗਾਏ ਜਾ ਰਹੇ ਹੈ ਜਿਸ ਵਿਚ ਆਸ਼ਾ ਵਰਕਰ ਘਰ ਘਰ ਸਰਵੇ ਕਰ ਕੇ ਜਿਨੈ ਦੇ ਕਾਰਡ ਨਹੀਂ ਬਣੇ ਉਹਨਾਂ ਦੇ ਪਹਿਲ ਦੇ ਅਧਾਰ ਤੇ ਕਾਰਡ ਬਣਾਵੇ।
ਉਹਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਪਹਿਲੇ ਪੜਾਅ ਵਿਚ ਜਿ਼ਲ੍ਹੇ ਦੇ ਸਾਰੇ ਹਸਪਤਾਲਾਂ ਦੇ ਡਾਕਟਰਾਂ, ਸੀਐਚਓ ਅਤੇ ਸਟਾਫ ਨਰਸ ਦੀ ਹੈਲਥ ਪ੍ਰੋਫੈਸ਼ਨਲ ਆਈਡੀ ਬਣ ਗਈ ਹੈ।
ਸਿਵਲ ਸਰਜਨ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਸਿਹਤ ਸਟਾਫ ਅਤੇ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀਆਂ ਸਿਹਤ ਆਈਡੀ ਬਣ ਗਈ ਹੈ ਅਤੇ ਹੁਣ ਸਾਰੇ ਲੋਕਾਂ ਤੱਕ ਇਸਦਾ ਵਿਸਥਾਰ ਕੀਤਾ ਰਿਹਾ ਹੈ। ਇਸ ਨਾਲ ਲੋਕਾਂ ਦੀ ਸਿਹਤ ਸਬੰਧੀ ਸਾਰਾ ਡਾਟਾ ਆਨਲਾਈਨ ਵਿਭਾਗ ਕੋਲ ਆ ਜਾਵੇਗਾ ਜਿਸ ਨਾਲ ਵਿਭਾਗ ਕਿਸੇ ਵੀ ਇਲਾਕੇ ਵਿਚ ਕਿਹੜਾ ਰੋਗ ਵਧ ਰਿਹਾ ਹੈ ਜਾਂ ਲੋਕਾਂ ਦੀ ਸਿਹਤ ਦੀ ਸਥਿਤੀ ਕੀ ਹੈ ਬਾਰੇ ਜਾਣਕਾਰੀ ਹਾਸਲ ਕਰ ਸਕੇਗਾ। ਇਸ ਤੋਂ ਬਿਨ੍ਹਾਂ ਆਮ ਲੋਕਾਂ ਨੂੰ ਵੀ ਵੱਡੀ ਸਹੁਲਤ ਹੋਵੇਗੀ ਕਿ ਉਨ੍ਹਾਂ ਵੱਲੋਂ ਪਿੱਛਲੇ ਕਰਵਾਏ ਇਲਾਜ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਸਾਰੀ ਜਾਣਕਾਰੀ ਆਨਲਾਈਨ ਜਮਾ ਹੋਣ ਕਾਰਨ ਅਗਲੇ ਡਾਕਟਰ ਨੂੰ ਇਲਾਜ ਕਰਨ ਵਿਚ ਸੌਖ ਹੋਵੇਗੀ।ਇਸ ਆਭਾ ਕਾਰਡ ਵਿਚ ਹਰ ਪ੍ਰਕਾਰ ਦੀ ਸਿਹਤ ਸਬੰਧੀ ਜਾਣਕਾਰੀ ਦਰਜ ਹੋਵੇਗੀ ਅਤੇ ਇਹ ਆਈਡੀ 12 ਅੰਕਾਂ ਦੀ ਹੋਵੇਗੀ। ਇਹ ਆਈਡੀ ਇਕ ਵਾਰ ਬਣੇਗੀ ਅਤੇ ਫਿਰ ਭਵਿੱਖ ਵਿਚ ਜਦੋਂ ਕਦੇ ਵੀ ਇਲਾਜ ਕਰਵਾਏਗਾ ਤਾਂ ਉਸੇ ਵਿਚ ਵੇਰਵੇ ਦਰਜ ਹੁੰਦੇ ਰਹਿਣਗੇ।
ਆਸ਼ਾ ਵਰਕਰਾਂ ਗਰਭਵਤੀ ਔਰਤਾਂ ਦੀ ਰਜਿਸਟੇ੍ਰਸ਼ਨ ਸਮੇਂ ਹੀ ਇਹ ਸਿਹਤ ਆਈਡੀ ਜਨਰੇਟ ਕਰ ਦੇਣਗੀਆਂ ਅਤੇ ਇਸ ਲਈ ਉਨ੍ਹਾਂ ਨੂੰ ਪ੍ਰਤੀ ਆਈਡੀ ਕੁਝ ਮਾਣ ਭੱਤਾ ਵੀ ਮਿਲੇਗਾ।
ਸਿਵਲ ਸਰਜਨ ਨੇ ਦੱਸਿਆ ਕਿ ਲੋਕਾਂ ਨੂੰ ਪ੍ਰੇਰਿਤ ਕਰੋ ਇਸ ਲਈ ਜਦੋਂ ਵੀ ਤੁਸੀਂ ਸਰਕਾਰੀ ਸਿਹਤ ਕੇਂਦਰ, ਹਸਪਤਾਲ ਜਾਂ ਆਮ ਆਦਮੀ ਕਲੀਨਿਕ ਤੇ ਇਲਾਜ ਲਈ ਜਾਵੋ ਤਾਂ ਆਪਣਾ ਅਧਾਰ ਕਾਰਡ ਜਰੂਰ ਲੈਕੇ ਜਾਵੋ।
ਡਾ: ਕਵਿਤਾ ਸਿੰਘ ਨੇ ਦੱਸਿਆ ਕਿ ਪਹਿਲੇ ਚਰਨ ਵਿਚ ਵਿਭਾਗ ਸਟਾਫ ਦੀਆਂ ਸਿਹਤ ਆਈਡੀ ਬਣ ਗਈ ਹੈ ਅਤੇ ਇਸਤੋਂ ਬਾਅਦ ਆਮ ਲੋਕਾਂ ਦੀਆਂ ਸਿਹਤ ਆਈਡੀ ਬਣਵਾਉਣ ਵਿਚ ਪੂਰੀ ਤਨ ਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਵਿਚ ਦਿਲ ਦੇ ਰੋਗਾਂ, ਗੁਰਦਾ ਰੋਗ, ਡਾਇਬਿਟਿਜ ਆਦਿ ਸਮੇਤ ਸਾਰੇ ਗੰਭੀਰ ਰੋਗਾਂ ਤੋਂ ਇਲਾਵਾ ਮਰੀਜ ਦੀ ਸਿਹਤ ਨਾਲ ਜ਼ੁੜੀ ਸਾਰੀ ਜਾਣਕਾਰੀ ਆਨਲਾਈਨ ਕੀਤੀ ਜਾਵੇਗੀ। ਇਸ ਤਰਾਂ ਇਲਾਜ ਵੇਲੇ ਡਾਕਟਰ ਨੁੂੰ ਪੁਰਾਣੀਆਂ ਰਿਪੋਰਟਾਂ ਵੀ ਆਨਲਾਈਨ ਵੇਖਣ ਨੂੰ ਮਿਲ ਸਕਣਗੀਆਂ ਅਤੇ ਇਲਾਜ ਵਿਚ ਸੌਖ ਹੋਵੇਗੀ। ਇਸ ਦੌਰਾਨ ਆਸ਼ਾ ਕਮਿਊਨਿਟੀ ਮੋਬਿਲਿਜ਼ਰ ਵਨੀਤਾ ਮਲੇਠੀਆ , ਦਿਵੇਸ਼ ਕੁਮਾਰ , ਹਰਮੀਤ ਸਿੰਘ ਹਾਜਰ ਅਤੇ ਜਿਲੇ ਡੀ ਸਮੂਹ ਆਸ਼ਾ ਫੇਸਿਲੀਟੇਟਰ ਹਾਜਰ ਸੀ।

Categories

Recent Posts

- October 15, 2025