ਕੇਂਦਰੀ ਜੇਲ ਫਿਰੋਜ਼ਪੁਰ ਚੋ 16 ਮੋਬਾਈਲ ,ਬੀੜੀਆਂ’ ਦੇ ਬੰਡਲ,ਤੰਬਾਕੂ ਦੇ ਪੈਕੇਟ ਸਮੇਤ ਹੋਰ ਪਾਬੰਦੀਸ਼ੁਦਾ ਵਸਤੂਆਂ ਦੀ ਹੋਈ ਬਰਾਮਦਗੀ
- 81 Views
- kakkar.news
- December 12, 2023
- Crime Punjab
ਕੇਂਦਰੀ ਜੇਲ ਫਿਰੋਜ਼ਪੁਰ ਚੋ 16 ਮੋਬਾਈਲ ,ਬੀੜੀਆਂ’ ਦੇ ਬੰਡਲ,ਤੰਬਾਕੂ ਦੇ ਪੈਕੇਟ ਸਮੇਤ ਹੋਰ ਪਾਬੰਦੀਸ਼ੁਦਾ ਵਸਤੂਆਂ ਦੀ ਹੋਈ ਬਰਾਮਦਗੀ
ਫਿਰੋਜ਼ਪੁਰ 12 ਦਸੰਬਰ 2023 (ਅਨੁਜ ਕੱਕੜ ਟੀਨੂੰ)
ਸਹਾਇਕ ਸੁਪਰਡੈਂਟ ਰਿਸ਼ਵਪਾਲ ਸਿੰਘ ਅਤੇ ਨਿਰਮਲਜੀਤ ਸਿੰਘ ਦੀ ਅਗਵਾਈ ‘ਚ ਅਲਰਟ ਜੇਲ ਸਟਾਫ ਨੇ ਤੁਰੰਤ ਤਲਾਸ਼ੀ ਅਭਿਆਨ ਚਲਾਇਆ ਅਤੇ ਇਕ ਆਈਫੋਨ ਸਮੇਤ 16 ਮੋਬਾਈਲ, 65 ਬੰਡਲ ‘ਬੀੜੀਆਂ’ ਅਤੇ 26 ਪੈਕਟ ਤੰਬਾਕੂ ਸਮੇਤ ਹੋਰ ਪਾਬੰਦੀਸ਼ੁਦਾ ਵਸਤੂਆਂ ਬਰਾਮਦ ਕੀਤੀਆਂ। ਜੇਲ ਦੀਆ ਉੱਚੀਆਂ ਕੰਧਾਂ ਨੂੰ ਟਿੱਚ ਜਾਣਦੇ ਹੋਏ ਬਾਹਰੋਂ ਸ਼ਰਾਰਤੀ ਅਨਸਰਾਂ ਵਲੋਂ ਚਾਰ ਪੈਕੇਟ ਜੇਲ੍ਹ ਅੰਦਰ ਸੁੱਟੇ ਗਏ । ਜਾਣਕਾਰੀ ਅਨੁਸਾਰ ਜੇਲ੍ਹ ਦੇ ਬਾਹਰੋਂ ਅਣਪਛਾਤੇ ਵਿਅਕਤੀਆਂ ਵਲੋਂ ਟਾਵਰ ਨੰਬਰ 7 ਅਤੇ 8 ਦੇ ਵਿਚਕਾਰ 4 ਪੈਕੇਟ ਸੂਟੇ ਗਏ , ਇਹਨਾਂ ਪੈਕੇਟਾਂ ਵਿੱਚੋ ਜ਼ਰਦੇ ਦੇ 36 ਪੈਕਟ, 65 ਬੰਡਲ ‘ਬੀੜੀਆਂ’ ਅਤੇ ਬਿਨਾਂ ਸਿਮ ਕਾਰਡ ਤੋਂ ਇਕ ਮੋਬਾਈਲ ਬਰਾਮਦ ਹੋਇਆ। -ਕੇਦੀ ਪ੍ਰਿੰਸ ਅਤੇ ਮਹਿੰਦਰ ਪ੍ਰਤਾਪ, ਜੋ ਕਿ ਪਹਿਲਾਂ ਹੀ ਜੇਲ੍ਹ ਵਿੱਚ ਹਨ, ਕੋਲੋਂ 2 ਮੋਬਾਈਲ ਜਿਨ੍ਹਾਂ ਚੋ ਇੱਕ ਪੂਰੀ ਤਰ੍ਹਾਂ ਸੜੀ ਹਾਲਤ ਵਿੱਚ ਬਰਾਮਦ ਹੋਏ ਹਨ। , ਵਾਰਡ ਨੰਬਰ 4 ਦੇ ਕੈਦੀ ਮਨਵਿੰਦਰ ਸਿੰਘ ਉਰਫ਼ ਨਿੱਕਾ, ਬਲਜਿੰਦਰ ਸਿੰਘ ਅਤੇ ਥਾਮਸ ਕੋਲੋਂ ਇਕ ਮੋਬਾਈਲ ਅਤੇ ਚਾਰਜਰ, ਚੱਕੀ ਨੰਬਰ 4 ਚੋ 11 ਮੋਬਾਈਲ ਅਤੇ ਪੁਰਾਣੀ ਬੈਰਕ ਨੰਬਰ 8 ਵਿੱਚ ਭੱਠੀਆਂ ਵਿੱਚੋਂ ਇੱਕ ਆਈਫੋਨਬਰਾਮਦ ਹੋਏ ਹਨ । ਜੇਲ ਐਕਟ ਦੀ ਧਾਰਾ 52-ਏ ਅਧੀਨ ਮੁਕੱਦਮਾ ਦਰਜ ਕਰਕੇ ਇਕ ਕੈਦੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ।
ਜੇਲ੍ਹ ਦੇ ਅੰਦਰੋਂ ਮੋਬਾਈਲਾਂ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਦੀ ਨਿਯਮਤ ਬਰਾਮਦਗੀ, ਜੇਲ੍ਹ ਦੇ ਅੰਦਰ ਅਤੇ ਬਾਹਰ ਢਿੱਲੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹਦਾ ਹੈ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024