ਫਿਰੋਜ਼ਪੁਰ ਦੇ ਖੇਤਾਂ ਚੋ ਮਿਲੀ ਹੈਰੋਇਨ
- 146 Views
- kakkar.news
- December 28, 2023
- Crime Punjab
ਫਿਰੋਜ਼ਪੁਰ ਦੇ ਖੇਤਾਂ ਚੋ ਮਿਲੀ ਹੈਰੋਇਨ
ਫਿਰੋਜ਼ਪੁਰ 28 ਦਸੰਬਰ 2023 (ਅਨੁਜ ਕੱਕੜ ਟੀਨੂੰ)
ਐਸ ਐਸ ਪੀ ਫਿਰੋਜ਼ਪੁਰ ਅਤੇ ਐਸ ਪੀ ਡੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਪੁਲਿਸ ਵਲੋਂ ਚਲਾਈ ਗਈ ਮੁਹਿੰਮ ਤਹਿਤ ਮਾਛੀਵਾੜਾ ਦੇ ਖੇਤਾਂ ਚ ਡਰੋਨ ਦੁਆਰਾ ਸੱਟੀ ਗਈ ਹੈਰੋਇਨ ਲਈ ਚਲਾਏ ਗਏ ਸਰਚ ਅਪਰੇਸ਼ਨ ਦੌਰਾਨ ਪੁਲਿਸ ਵਲੋਂ ਕੁੱਲ 325 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਮਿਲੀ ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਅਤੇ ਪੁਲਿਸ ਪਾਰਟੀ ਚੈਕਿੰਗ ਅਤੇ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਪਿੰਡ ਮਾਛੀਵਾੜਾ ਕਰੀਬ ਮੌਜੂਦ ਸੀ ਤਾ ਉਸ ਵੇਲੇ ਕਿਸੇ ਮੁਖਬਰ ਕੋਲੋਂ ਇਤਲਾਹ ਮਿਲੀ ਕਿ ਪਿੰਡ ਮਾਛੀਵਾੜਾ ਦੇ ਦਰਸ਼ਨ ਸਿੰਘ ਦੇ ਖੇਤਾਂ ਵਿਚ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਈ ਗਈ ਹੈ ਅਤੇ ਉਹ ਦਰਸ਼ਨ ਸਿੰਘ ਦੇ ਖੇਤਾਂ ਵਿਚ ਪਈ ਹੈ । ਪੁਲਿਸ ਪਾਰਟੀ ਵਲੋਂ ਜਦ ਸ਼ਾਮ ਨੂੰ ਖੇਤਾਂ ਚ ਸਰਚ ਅਪਰੇਸ਼ਨ ਚਲਾਇਆ ਗਿਆ ਤਾ ਪੁਲਿਸ ਨੂੰ ਉਕਤ ਜਗ੍ਹਾ ਤੋਂ 325 ਗ੍ਰਾਮ ਹੈਰੋਇਨ ਬਰਾਮਦ ਹੋਈ । ਪੁਲਿਸ ਨੇ ਹੈਰੋਇਨ ਨੂੰ ਆਪਣੇ ਕਬਜ਼ੇ ਚ ਕਰ ਨਾਮਾਲੂਮ ਵਿਅਕਤੀ ਖਿਲਾਫ ਮੁਕਦਮਾ ਨੰਬਰ 231 /27 -12 -2023 ਅ ਧ 10,11,12 Air Craft Act 1934 21/23 NDPS ਐਕਟ ਦੇ ਤਹਿਤ ਪਰਚਾ ਦਰਜ ਕਰ ਲਿੱਤਾ ਗਿਆ ਹੈ ।
ਇਥੇ ਦੱਸਣਯੋਗ ਹੈ ਕਿ ਇਸ ਸਾਲ 2023 ਵਿਚ ਪਾਕਿਸਤਾਨ ਸਥਿਤ ਸੀਮਾ ਤੇ ਡਰੱਗ ਸਮਗਲਰਾਂ ਵਲੋਂ ਭਾਰਤੀ ਖੇਤਰ ਅੰਦਰ ਨਸ਼ਿਆਂ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੀਆਂ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ ਹਨ । ਇਸ ਸਾਲ ਹੁਣ ਤਕ ਬੀ ਐਸ ਐਫ ਵਲੋਂ 100 ਤੋਂ ਵੱਧ ਡਰੋਨ ਜਾਂ ਤਾਂ ਡੇਗ ਦਿੱਤੇ ਗਏ ਹਨ ਜਾਂ ਜ਼ਬਤ ਕੀਤੇ ਜਾਂ ਚੁੱਕੇ ਹਨ ।
ਅਤੇ ਇਸੇ ਤਰ੍ਹਾਂ ਹੈਰੋਇਨ ਦੀ ਬਰਾਮਦਗੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਕਿਓਂਕਿ ਇਸ ਸਾਲ ਪੰਜਾਬ ਵਿਚ ਹੁਣ ਤਕ ਕਰੀਬ 500 ਕਿਲੋ ਹੈਰੋਇਨ ਫੜੀ ਜਾਂ ਚੁੱਕੀ ਹੈ ਜੋ ਕਿ ਪਿਛਲੇ ਸਾਲ 316 ਕਿਲੋ ਗ੍ਰਾਮ ਸੀ ।