5 ਕਿਲੋਗ੍ਰਾਮ ਭੁੱਕੀ ਚੁਰਾ ਪੋਸਤ ਸਮੇਤ ਇਕ ਔਰਤ ਗ੍ਰਿਫਤਾਰ,
- 115 Views
- kakkar.news
- January 6, 2024
- Crime Punjab
5 ਕਿਲੋਗ੍ਰਾਮ ਭੁੱਕੀ ਚੁਰਾ ਪੋਸਤ ਸਮੇਤ ਇਕ ਔਰਤ ਗ੍ਰਿਫਤਾਰ
ਫਿਰੋਜ਼ਪੁਰ 06 ਜਨਵਰੀ 2024 (ਅਨੁਜ ਕੱਕੜ ਟੀਨੂੰ )
ਸ਼੍ਰੀ ਵਿਵਕੇਸ਼ੀਲ ਸੋਨੀ ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਵਿਰੋਧੀ ਚਲਾਈ ਗਈ ਮੁਹਿੰਮ ਤਹਿਤ ਮੱਲਾਂਵਾਲਾ ਪੁਲਿਸ ਵਲੋਂ ਅੱਜ ਇਕ ਨਸ਼ਾ ਤਸਕਰ ਨੂੰ ਪੰਜ ਕਿਲੋ ਭੁੱਕੀ ਚੁਰਾ ਪੋਸਤ ਸਮੇਤ ਗਿਰਫ਼ਤਾਰ ਕੀਤਾ ਗਿਆ ਹੈ ।
ਮਿਲੀ ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਆਪਣੇ ਪੁਲਿਸ ਟੀਮ ਨਾਲ ਮੱਲਾਂਵਾਲਾ ਥਾਣਾ ਦੇ ਨਜ਼ਦੀਕ ਗਸ਼ਤ ਵ ਚੈਕਿੰਗ ਦੌਰਾਨ ਮੌਜੂਦ ਸੀ ਤਾ ਕਿਸੇ ਮੁਖਬਰ ਵਲੋਂ ਸੂਚਨਾ ਮਿਲੀ ਕਿ ਇਕ ਔਰਤ ਜੋ ਕੇ ਭੁੱਕੀ ਵੇਚਣ ਦਾ ਕੰਮ ਕਰਦੀ ਹੈ ।ਅਤੇ ਜੇ ਕਰ ਇਸ ਪਰ ਰੇਡ ਕਰਿ ਜਾਵੇ ਤਾ ਉਸ ਪਾਸੋ ਕੁੱਜ ਨਾ ਕੁੱਜ ਜਰੂਰ ਪੁਲਿਸ ਨੂੰ ਪ੍ਰਾਪਤ ਹੋ ਸਕਦਾ ਹੈ । ਪੁਲਿਸ ਵਲੋਂ ਆਪਣੀ ਟੀਮ ਸਮੇਤ ਜਦ ਉਕਤ ਔਰਤ ਪਾਸ ਰੇਡ ਕੀਤੀ ਗਈ ਤਾ ਪੁਲਿਸ ਨੂੰ ਮੌਕੇ ਤੇ ਚੁਰਾ ਪੋਸਤ ਭੁੱਕੀ ਬਰਾਮਦ ਹੋਈ । ਜਿਸ ਦਾ ਕੁੱਲ ਵਜ਼ਨ 5 ਕਿਲੋਗ੍ਰਾਮ ਸੀ ।
ਪੁਲਿਸ ਨੇ 5 ਕਿਲੋਗ੍ਰਾਮ ਭੁੱਕੀ ਪੋਸਤ ਨੂੰ ਆਪਣੇ ਕਬਜ਼ੇ ਚ ਕਰ ਉਕਤ ਔਰਤ ਖਿਲਾਫ NDPS ACT ਦੀਆਂ ਅਲੱਗ ਅਲੱਗ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026