ਪੁਰਾਣੀ ਰੰਜਿਸ਼ ਦੇ ਚਲਦਿਆ ਕੀਤੀ ਕੁੱਟਮਾਰ , 2 ਵਿਅਕਤੀ ਨਾਮਜ਼ਦ
- 119 Views
- kakkar.news
- February 28, 2024
- Crime Punjab
ਪੁਰਾਣੀ ਰੰਜਿਸ਼ ਦੇ ਚਲਦਿਆ ਕੀਤੀ ਕੁੱਟਮਾਰ , 2 ਵਿਅਕਤੀ ਨਾਮਜ਼ਦ
ਫਿਰੋਜ਼ਪੁਰ 28 ਫਰਵਰੀ 2024 (ਅਨੁਜ ਕੱਕੜ ਟੀਨੂੰ)
ਥਾਣਾ ਫਿਰੋਜ਼ਪੁਰ ਕੈਂਟ ਵਲੋਂ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਮਾਮਲੇ ਚ 2 ਵਿਅਕਤੀਆ ਖਿਲਾਫ ਆਈ ਪੀ ਸੀ ਦੀਆਂ ਅੱਲਗ ਅਲੱਗ ਧਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ।
ਗੌਰਵ ਪੁੱਤਰ ਰਾਕੇਸ਼ ਕੁਮਾਰ ਵਾਸੀ ਗਲੀ ਨੰਬਰ 2 ਗਲੀ ਗੁਰਦਵਾਰਾ ਸਿੰਘ ਸਭਾ ਗੋਬਿੰਦ ਨਗਰੀ ਫਿਰੋਜ਼ਪੁਰ ਸਿਟੀ ਵਲੋਂ ਪੁਲਿਸ ਨੂੰ ਦਿੱਤੇ ਬਿਆਨ ਚ ਕਿਹਾ ਕਿ ਉਹ ਅਤੇ ਉਸਦਾ ਜੀਜਾ ਰਾਹੁਲ ਪੁੱਤਰ ਮਹਿੰਦਰ ਸਿੰਘ ਵਾਸੀ ਬਸਤੀ ਬੋਰੀਆਂ ਫਿਰੋਜ਼ਪੁਰ ਸਿਟੀ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਫਿਰੋਜ਼ਪੁਰ ਛਾਵਣੀ ਜਾ ਰਿਹਾ ਸੀ ।ਜਦ ਉਹ ਡੇਰਾ ਖੇਤਰਪਾਲ ਸਾਮਣੇ ਡੀ ਏ ਵੀ ਕਾਲੇਜ ਫਿਰੋਜ਼ਪੁਰ ਛਾਵਣੀ ਪਾਸ ਪੁੱਜੇ ਤਾ ਆਰੋਪੀ ਛਿੰਦਾ ਅਤੇ ਉਸਦਾ ਇਕ ਸਾਥੀ ਜਿਸਨੂੰ ਉਹ ਨਹੀਂ ਸਨ ਜਾਣਦੇ ਆਪਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਆਏ ਅਤੇ ਆਪਣੇ ਮੋਟਰਸਾਇਕਲ ਨੂੰ ਓਹਨਾ(ਗੌਰਵ ਅਤੇ ਉਸਦਾ ਜੀਜਾ ) ਦੇ ਅਗੇ ਲਗਾ ਕੇ ਖੜ੍ਹਾ ਕਰ ਦਿੱਤਾ ।ਗੋਰਵ ਦੇ ਦੱਸਣ ਮੁਤਾਬਿਕ ਛਿੰਦਾ ਅਤੇ ਉਸਦੇ ਅਣਪਛਾਤੇ ਸਾਥੀ ਨੇ ਓਹਨਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਸੱਟਾ ਵੀ ਮਾਰੀਆ, ਅਤੇ ਓਹਨਾ ਦਾ ਮੋਟਰਸਾਇਕਲ ਨਾਲ ਵੀ ਭੰਨ ਤੋੜ ਕੀਤੀ । ਜਿਸ ਤੋਂ ਬਾਅਦ ਦੋਹਾਂ ਨੂੰ ਇਕ ਨਿਜ਼ੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ , ਜਿਥੇ ਉਹ ਜੇਰੇ ਇਲਾਜ਼ ਹਨ ।
ਤਫਤੀਸ਼ ਅਫਸਰ ਸਲਵਿੰਦਰ ਸਿੰਘ ਦੇ ਕਹਿਣ ਮੁਤਾਬਿਕ ਜਾਂਚ ਤੋਂ ਬਾਅਦ ਇਹ ਪਤਾ ਚਲਿਆ ਕਿ ਰਾਹੁਲ ਅਤੇ ਛਿੰਦੇ ਦਾ ਝਗੜੇ ਦਾ ਕਾਰਨ ਪੁਰਾਣੀ ਰੰਜਿਸ਼ ਹੈ।ਓਹਨਾ ਦਸਿਆ ਕਿ ਕੁੱਜ ਕੁ ਦਿਨ ਪਹਿਲਾ ਕਿਸੇ ਗੱਲ ਤੇ ਇਹਨਾਂ ਦੋਹਾ ਧਿਰਾਂ ਦਾ ਮਾਮੂਲੀ ਜਿਹਾ ਤਕਰਾਰ ਵੀ ਹੋਇਆ ਸੀ,

