ਫਿਰੋਜ਼ਪੁਰ ਚ NIA ਦੀ ਟੀਮ ਵਲੋਂ ਪੰਜਾਬੀ ਕਲਾਕਾਰ ਦੇ ਘਰ ਵਿਖੇ ਕੀਤੀ ਰੇਡ
- 346 Views
- kakkar.news
- January 11, 2024
- Punjab
ਫਿਰੋਜ਼ਪੁਰ ਚ NIA ਦੀ ਟੀਮ ਵਲੋਂ ਪੰਜਾਬੀ ਕਲਾਕਾਰ ਦੇ ਘਰ ਵਿਖੇ ਕੀਤੀ ਰੇਡ
ਫਿਰੋਜ਼ਪੁਰ 11 ਜਨਵਰੀ 2024 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਚ ਅੱਜ NIA ਦੀ ਟੀਮ ਵਲੋਂ 3 ਥਾਵਾਂ ਤੇ ਕੀਤੀ ਗਈ ਰੇਡ, ਜਿਨ੍ਹਾਂ ਵਿੱਚੋ ਇਕ ਰੇਡ ਪਿੰਡ ਬਘੇਲੇ ਵਾਲਾ , ਜ਼ੀਰਾ ਵਿਖੇ ਅਤੇ ਦੂਜੀ ਰੇਡ ਬਾਬਾ ਰਾਮ ਲਾਲ ਨਗਰ ਫਿਰੋਜ਼ਪੁਰ ਅਤੇ ਤੀਜੀ ਰੇਡ ਕ੍ਰਿਸ਼ਨਾ ਇਨਕਲੇਵ ਫਿਰੋਜ਼ਪੁਰ ਵਿਖੇ ਪੰਜਾਬੀ ਕਲਾਕਾਰ ਹਰਿੰਦਰ ਸਿੰਘ ਭੁੱਲਰ ਦੇ ਘਰ ਵਿਖੇ ਕੀਤੀ ਗਈ ।
ਹਰਿੰਦਰ ਸਿੰਘ ਭੁੱਲਰ ਜੋ ਕੇ ਪੇਸ਼ੇ ਵਜੋਂ ਇਕ ਸਰਕਾਰੀ ਅਧਿਆਪਕ ਵੀ ਹਨ ਅਤੇ ਨਾਲ ਨਾਲ ਉਹ ਇਕ ਕਲਾਕਾਰ ਵੀ ਹਨ। ਭੁੱਲਰ ਵਲੋਂ ਕਹਿਣ ਦੇ ਮੁਤਾਬਿਕ ਉਹ ਇਕ ਕਲਾਕਾਰ ਹਨ ਅਤੇ ਓਹਨਾ ਨੇ ਕਈ ਪੰਜਾਬੀ ਫ਼ਿਲਮਾਂ ਅਤੇ ਗਾਣਿਆਂ ਚ ਵੀ ਕੰਮ ਕੀਤਾ ਹੈ ਅਤੇ ਇਸ ਨਾਤੇ ਓਹਨਾ ਦਾ ਦੇਸ਼ ਵਿਦੇਸ਼ ਦੇ ਵਿਚ ਅਨਾ ਜਾਣਾ ਲੱਗਾ ਰਹਿੰਦਾ ਹੈ । ਕਲਾਕਾਰ ਹੋਣ ਨਾਤੇ ਵਿਦੇਸ਼ਾਂ ਚ ਓਹਨਾ ਦੇ ਕਈ ਸਰੋਤੇ ਵੀ ਹਨ ਜੋ ਕੇ ਓਹਨਾ ਨੂੰ ਫੋਨ ਕਰਦੇ ਰਹਿੰਦੇ ਹਨ ।
ਓਹਨਾ ਇਹ ਵੀ ਦਸਿਆ ਕਿ ਉਹ ਪਾਕਿਸਤਾਨ ਵੀ ਕਈ ਵਾਰ ਹੋ ਕੇ ਆਏ ਹਨ ਅਤੇ ਓਥੋਂ ਦੇ ਕਲਾਕਾਰਾਂ ਨਾਲ ਜਿਨ੍ਹਾਂ ਨੇ ਓਹਨਾ ਨਾਲ ਕਈ ਫਿਲਮਾਂ ਚ ਕੰਮ ਵੀ ਕੀਤਾ ਹੈ ਓਹਨਾ ਦੀ ਕਈ ਵਾਰ ਫੋਨ ਤੇ ਗੱਲ ਬਾਤ ਵੀ ਹੁੰਦੀ ਰਹੀ ਹੈ ਅਤੇ ਕਈ ਓਹਨਾ ਦੇ ਪ੍ਰਸ਼ੰਸਕ ਵੀ ਹਨ ਜੋ ਕੇ ਓਹਨਾ ਨੂੰ ਫੋਨ ਕਰਦੇ ਰਹਿੰਦੇ ਹਨ। ਓਹਨਾ ਦਸਿਆ ਕਿ ਪਾਕਿਸਤਾਨੀ ਨੰਬਰਾਂ ਤੋਂ ਕਾਲ ਵੀ ਆਇਆ ਹੋਇਆ ਸਨ, ਜਿਸ ਕਰਕੇ NIA ਦੀ ਟੀਮ ਵਲੋਂ ਕਰੀਬ 4 ਘੰਟੇ ਓਹਨਾ ਤੋਂ ਅਤੇ ਓਹਨਾ ਦੇ ਪਰਿਵਾਰਿਕ ਮੇਮ੍ਬਰਾਂ ਤੋਂ ਪੁੱਛ – ਗਿੱਛ ਵੀ ਕੀਤੀ ਗਈ ਅਤੇ ਘਰ ਦੀ ਤਲਾਸ਼ੀ ਵੀ ਲਿੱਤੀ ਗਈ। ਹਰਿੰਦਰ ਭੁੱਲਰ ਦੇ ਕਹਿਣ ਮੁਤਾਬਿਕ ਓਹਨਾ NIA ਦੀ ਟੀਮ ਨੂੰ ਪੂਰਾ ਕੋਪਰੇਟ ਕੀਤਾ ਹੈ ਅਤੇ ਅੱਗੇ ਜੋ ਵੀ ਕੁੱਛ ਓਹਨਾ(NIA) ਵਲੋਂ ਪੁੱਛਿਆ ਜਾ ਦੱਸਿਆ ਜਾਵੇਗਾ ਤਾ ਉਹ ਉਸਦਾ ਪੂਰਾ ਪੂਰਾ ਸਾਥ ਦੇਣਗੇ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026