ਆਪਣੇ ਹੀ ਬਿਆਜ਼ ਤੇ ਦਿੱਤੇ ਪੈਸੇ ਵਾਪਸ ਮੰਗਣ ਤੇ ਕੀਤੀ ਕੁੱਟਮਾਰ,ਪਰਚਾ ਦਰਜ
- 92 Views
- kakkar.news
- January 12, 2024
- Crime Punjab
ਆਪਣੇ ਹੀ ਬਿਆਜ਼ ਤੇ ਦਿੱਤੇ ਪੈਸੇ ਵਾਪਸ ਮੰਗਣ ਤੇ ਕੀਤੀ ਕੁੱਟਮਾਰ,ਪਰਚਾ ਦਰਜ
ਫਿਰੋਜ਼ਪੁਰ 12 ਜਨਵਰੀ 2024 (ਅਨੁਜ ਕੱਕੜ ਟੀਨੂੰ )
ਕਹਿੰਦੇ ਨੇ ਕੇ ਜੇ ਕਰ ਕਿਸੇ ਨੂੰ ਲੋੜ ਪੈਣ ਤੇ ਉਸਦੀ ਮਦਦ ਕਰ ਦਿੱਤੀ ਜਾਵੇ ਤਾ ਇਸ ਤੋਂ ਵੱਧ ਕੇ ਪਰੋਪਕਾਰ ਹੋਰ ਕੁੱਜ ਨਹੀਂ ਹੁੰਦਾ। ਇਸੇ ਤਰ੍ਹਾਂ ਜੇ ਕਿਸੇ ਨੂੰ ਪੈਸਿਆਂ ਦੀ ਲੋੜ ਹੋਵੇ ਤਾ ਕੋਈ ਉਸਨੂੰ ਪੈਸੇ ਉਧਾਰ ਦੇ ਕੇ ਉਸਦਾ ਮਾੜਾ ਟਾਈਮ ਸਾਰ ਦੇਵੇ ,ਅਤੇ ਬਾਅਦ ਚੋ ਜਦੋ ਪੈਸੇ ਵਾਪਿਸ ਦੇਣ ਦਾ ਸਮਾਂ ਆ ਜਾਵੇ ਤਾ ਫਿਰ ਉਸ ਨਾਲ ਲੜ ਪਵੇ ਤਾ ਫਿਰ ਗੱਲ ਕਿੱਧਰ ਨੂੰ ਜਾਂਦੀ ਹੈ ।
ਜ਼ੀਰਾ ਵਿਖੇ ਬਲਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਆਪਣੇ ਲਈ ਇਕ ਰਿਹਾਇਸ਼ੀ ਘਰ ਖਰੀਦਣਾ ਸੀ। ਜਿਸ ਲਈ ਉਸਨੇ (ਬਲਵੀਰ ਸਿੰਘ ) ਕਮਲ ਸ਼ਰਮਾ ਪੁੱਤਰ ਸੁਭਾਸ਼ ਚੰਦਰ ਸ਼ਰਮਾ ਪਾਸੋ 2 ਲੱਖ ਰੁਪਏ 2 % ਬਿਆਜ਼ ਤੇ ਉਧਾਰੇ ਲੈ ਲਏ। ਕਮਲ ਸ਼ਰਮਾ ਦੇ ਦੱਸਣ ਮੁਤਾਬਿਕ ਜਦ ਸਮਾਂ ਗੁਜਰ ਜਾਨ ਬਾਅਦ ਕਮਲ ਸ਼ਰਮਾ ਨੇ ਆਪਣੇ ਪੈਸੇ ਵਾਪਿਸ ਮੰਗੇ ਤਾ ਬਲਵੀਰ ਸਿੰਘ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ।ਕਮਲ ਸ਼ਰਮਾ ਨੇ ਇਸ ਤੋਂ ਬਾਦ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਨੂੰ ਵੀ ਆਪਣੇ ਵਲੋਂ ਦਰਖ਼ਾਸਤ ਦਿੱਤੀ ਗਈ ,ਜੋ ਕੇ ਕਮਲ ਸ਼ਰਮਾ ਦੇ ਹਕ਼ ਚ ਹੋਈ ।ਓਥੈ ਬਲਵੀਰ ਸਿੰਘ ਨੇ ਪੈਸੇ ਦੇਣ ਦੀ ਗੱਲ ਕੀਤੀ ਤੇ ਫਿਰ ਉਸਤੋਂ ਬਾਅਦ ਉਹ ਫਿਰ ਪੈਸੇ ਦੇਣ ਤੋਂ ਮੁਕਰ ਗਿਆ ।
ਕਮਲ ਸ਼ਰਮਾ ਨੂੰ ਪੈਸੇ ਨਾ ਮਿਲਣ ਦੀ ਸੁਰਤ ਵਿਚ ਮਾਨਯੋਗ ਅਦਾਲਤ ਵਿਖੇ ਬਲਵੀਰ ਸਿੰਘ ਵਲੋਂ ਦਿੱਤਾ ਪਰਨੋਟ ਅਤੇ ਚੈੱਕ ਲਗਾ ਦਿੱਤਾ ਗਿਆ । ਫਿਰ ਜਦ ਮਾਨਯੋਗ ਅਦਾਲਤ ਵਲੋਂ ਬਲਵੀਰ ਸਿੰਘ ਦੇ ਘਰ ਸੰਮਨ ਪਹੁੰਚੇ ਤਾ ਬਲਵੀਰ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਕਮਲ ਸ਼ਰਮਾ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ। ਜਦ ਕਮਲ ਸ਼ਰਮਾ ਅਤੇ ਉਸਦੇ ਪਰਿਵਾਰ ਨੇ ਧਰਨਾ ਹਟਾਨਾ ਚਾਹਿਆ ਤਾ ਬਲਵੀਰ ਸਿੰਘ ਅਤੇ ਉਸਦੇ ਸਾਥੀਆਂ ਨੇ ਕਮਲ ਸ਼ਰਮਾ ਦੇ ਘਰ ਅੰਦਰ ਦਾਖਿਲ ਹੋ ਕੇ ਉਸ ਉਪਰ ਹਮਲਾ ਕਰ ਦਿਤਾ ਅਤੇ ਉਸਦੇ (ਕਮਲ ਸ਼ਰਮਾ) ਦੇ ਪਰਵਾਰ ਦੀ ਕੁੱਟਮਾਰ ਕੀਤੀ ਅਤੇ ਸੱਟਾ ਵੀ ਮਾਰੀਆ ਅਤੇ ਧਮਕੀਆਂ ਵੀ ਦਿਤੀਆਂ ।ਜਿਸ ਕਾਰਨ ਕਮਲ ਸ਼ਰਮਾ ਦੀ ਪਤਨੀ ਆਸ਼ਾ ਰਾਣੀ ਨੂੰ ਗੰਭੀਰ ਸੱਟਾ ਲੱਗਿਆ ਅਤੇ ਉਹ ਜੇਰੇ ਇਲਾਜ਼ ਏਮਜ਼ ਹਸਪਤਾਲ ਵਿਖੇ ਦਾਖਲ ਹੈ ।
ਆਸ਼ਾ ਰਾਣੀ ਪਤਨੀ ਕਮਲ ਸ਼ਰਮਾ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਸਿਟੀ ਜ਼ੀਰਾ ਵਲੋਂ ਬਲਵੀਰ ਸਿੰਘ ਅਤੇ ਉਸਦੇ 10 ਹੋਰ ਸਾਥੀਆਂ ਦੇ ਨਾਮ ਤੇ ਅਲੱਗ ਅਲੱਗ ਆਈ ਪੀ ਸੀ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ , ਆਰੋਪੀ ਫਰਾਰ ਹਨ ਅਤੇ ਅਗਲੇਰੀ ਕਾਰਵਾਈ ਜਾਰੀ ਹੈ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024