ਫਿਰੋਜ਼ਪੁਰ ਪੁਲਿਸ ਨੂੰ ਭਾਰੀ ਮਾਤਰਾ ਚ ਨਾਜਾਇਜ਼ ਸ਼ਰਾਬ ਹੋਈ ਬਰਾਮਦ ।
- 103 Views
- kakkar.news
- January 19, 2024
- Crime Punjab
ਫਿਰੋਜ਼ਪੁਰ ਪੁਲਿਸ ਨੂੰ ਭਾਰੀ ਮਾਤਰਾ ਚ ਨਾਜਾਇਜ਼ ਸ਼ਰਾਬ ਹੋਈ ਬਰਾਮਦ ।
ਫਿਰੋਜ਼ਪੁਰ 19 ਜਨਵਰੀ 2024 (ਸਿਟੀਜ਼ਨਜ਼ ਵੋਇਸ)
ਐਸ ਐਸ ਪੀ ਫਿਰੋਜ਼ਪੁਰ ਜੀ ਦੇ ਜਿਲ੍ਹਾ ਨਿਰਦੇਸ਼ਾ ਅਨੁਸਾਰ ਅਸਮਾਜਿਕ ਤੱਤਵ ਅਤੇ ਨਾਜਾਇਜ਼ ਅਤੇ ਨਕਲੀ ਸ਼ਰਾਬ ਵੇਚਣ ਜਾਂ ਖਰੀਦਣ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਅਤੇ ਓਹਨਾ ਦੀ ਪੁਲਿਸ ਟੀਮ ਵਲੋਂ 9600 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ । ਸਹਾਇਕ ਥਾਣੇਦਾਰ ਪਰਮਜੀਤ ਸਿੰਘ ਦੇ ਦੱਸਣ ਮੁਤਾਬਿਕ ਉਹ ਅਤੇ ਓਹਨਾ ਦੀ ਪੁਲਿਸ ਪਾਰਟੀ ਗਸ਼ਤ ਵਾਂ ਚੈਕਿੰਗ ਸ਼ਕੀ ਪੁਰਸ਼ਾ ਦੇ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਵਿਖੇ ਮੌਜੂਦ ਸੀ ਤਾ ਮੁਖਬਰ ਨੇ ਇਤੇਲਾਹ ਦਿਤੀ ਕੇ ਕੁਛ ਵੇਕਤੀ ਨਾਜਾਇਜ਼ ਸ਼ਰਾਬ ਕੱਢਣ-ਵੇਚਣ ਦਾ ਆਦਿ ਹਨ ਜੋ ਹੁਣ ਵੀ ਦਰਿਆ ਸਤਲੁਜ ਨੇੜੇ ਖਵਾਜਾ ਪੀਰ ਪਿੰਡ ਅਲੀ ਕੇ ਵਿਖੇ ਨਾਜਾਇਜ਼ ਸ਼ਰਾਬ ਕਸੀਦ ਕਰ ਰਹੇ ਹਨ ਤੇ ਜੇ ਕਰ ਉਸ ਪਰ ਰੇਡ ਕਰੀ ਜਾਏ ਤਾ ਉਹ ਕਾਬੂ ਆ ਸਕਦੇ ਹਨ । ਜਦ ਪੁਲਿਸ ਪਾਰਟੀ ਵੱਲੋ ਉਕਤ ਜਗ੍ਹਾ ਤੇ ਜਾ ਕੇ ਰੇਡ ਕੀਤੀ ਗਈ ਤਾਂ ਪੁਲਿਸ ਨੂੰ ਵੇਖਦਿਆਂ ਉਕਤ ਵੇਕਤੀ ਮੌਕੇ ਤੋਂ ਫਰਾਰ ਹੋ ਗਏ ।ਪੁਲਿਸ ਨੂੰ ਓਥੋਂ ਤਕਰੀਬਨ 9600 ਲੀਟਰ ਲਾਹਣ ਬਰਾਮਦ ਹੋਈ । ਪੁਲਿਸ ਵਲੋਂ ਫਰਾਰ ਹੋਏ ਆਰੋਪੀ ਕਾਲਾ ਸਿੰਘ ਕਾਲੀ ਪੁਤੱਰ ਜੰਗ ਸਿੰਘ ਵੀਰ ਸਿੰਘ ਭਿੰਡੀ ਪੁੱਤਰ ਜੰਗ ਸਿੰਘ ਕਾਲਾ ਉਰਫ ਕਾਲੀ ਪੁੱਤਰ ਜੀਤਾ ਜੋਤੀ ਪੁੱਤਰ ਜੰਗੀਰ ਸਿੰਘ ਕਿਤੁ ਪੁੱਤਰ ਬਖਤਾਰ ਸਿੰਘ ਵਾਸੀਆਨ ਪਿੰਡ ਅਲੀ ਥਾਣਾ ਸਦਰ ਜਿਲਾ ਫਿਰੋਜਪੁਰ , ਖਿਲਾਫ ਮੁੱਕਦਮਾ ਦਰਜ ਕਰਕੇ ਅਗਲੈਰੀ ਕਾਰਵਾਈ ਕੀਤੀ ਜਾ ਰਹੀ ਹੈ ।


