ਭੇਦਭਰੀ ਹਾਲਤ ਚ ਇਕ ਵਿਆਹੀ ਲੜਕੀ ਹੋਈ ਲਾਪਤਾ
- 163 Views
- kakkar.news
- February 5, 2024
- Crime Punjab
ਭੇਦਭਰੀ ਹਾਲਤ ਚ ਇਕ ਵਿਆਹੀ ਲੜਕੀ ਹੋਈ ਲਾਪਤਾ
ਫਿਰੋਜ਼ਪੁਰ 05 ਫਰਵਰੀ 2024 (ਅਨੁਜ ਕੱਕੜ ਟੀਨੂੰ)
ਫ਼ਿਰੋਜ਼ਪੁਰ ਦੇ ਪਿੰਡ ਬੱਗੇ ਕੇ ਪਿੱਪਲ ਚ ਵਿਆਹੀ ਇਕ ਲੜਕੀ ਭੇਦਭਰੀ ਹਾਲਤ ਚ ਲਾਪਤਾ ਹੋਣ ਦੀ ਖ਼ਬਰ ਸਾਮਣੇ ਆ ਰਹੀ ਹੈ|। ਇਸ ਘਟਨਾ ਸਬੰਧੀ ਥਾਣਾ ਆਰਿਫ਼ ਕੇ ਦੀ ਪੁਲਿਸ ਨੇ ਲੜਕੀ ਦੇ ਸੋਹਰੇ ਜਗਤਾਰ ਸਿੰਘ ਵਲੋਂ ਦਿੱਤੀ ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਗੁੰਮ ਹੋਈ ਲੜਕੀ ਦੀ ਭਾਲ ਲਈ ਕਾਰਵਾਈ ਕੀਤੀ ਜਾ ਰਹੀ ਹੈ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਿਫ਼ ਕੇ ਥਾਣਾ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਲੜਕੀ ਦੇ ਸੋਹਰੇ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸਦੇ ਲੜਕੇ ਦੀ ਸ਼ਾਦੀ ਢੇਡ ਸਾਲ ਪਹਿਲਾ ਤਰਨਤਾਰਨ ਦੇ ਪਿੰਡ ਲਹੁਕਾ ਦੀ ਕੁੜੀ ਨਾਲ ਹੋਈ ਸੀ |ਹੁਣ ਉਸਦਾ ਲੜਕਾ ਵਿਦੇਸ਼ ਗਿਆ ਹੋਇਆ ਹੈ| ਮਿਤੀ 29 ਜਨਵਰੀ 2024 ਨੂੰ ਰਾਤ ਉਸਦੀ(ਜਗਤਾਰ ਸਿੰਘ ) ਨੂੰਹ ਰੋਟੀ ਪਾਣੀ ਖਾ ਕੇ ਆਪਣੇ ਕਮਰੇ ਚ ਸੌਣ ਚਲੀ ਗਈ ਅਤੇ ਜਦ ਸੁਭਾ ਉਸਨੇ ਉੱਠ ਕੇ ਦੇਖਿਆ ਤਾ ਉਸਦੀ ਨੂੰਹ ਆਪਣੇ ਕਮਰੇ ਚ ਨਹੀਂ ਸੀ |ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਰਾਤ ਗੱਡੀ ਚ ਬਿਠਾ ਕੇ ਲੈ ਗਿਆ ਹੈ |ਜਗਤਾਰ ਸਿੰਘ ਦੇ ਕਹਿਣ ਮੁਤਾਬਿਕ ਉਸਨੂੰ ਸ਼ੱਕ ਹੈ ਕਿ ਉਸਦੀ ਨੂੰਹ ਨੂੰ ਕੋਈ ਨਾਮਾਲੂਮ ਵਿਅਕਤੀ ਲੂਕਾ ਛੁਪਾ ਕੇ ਰੱਖੀ ਬੈਠਾ ਹੈ |

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026