ਭੋਜਨ ਪਦਾਰਥਾਂ ਦੀ ਨਿਯਮਿਤ ਤੌਰ ਤੇ ਕੀਤੀ ਜਾਵੇ ਚੈਕਿੰਗ- ਡਿਪਟੀ ਕਮਿਸ਼ਨਰ ਫੂਡ ਸੇਫਟੀ ਵਿੰਗ ਫਾਜ਼ਿਲਕਾ ਨਾਲ ਕੀਤੀ ਬੈਠਕ
- 72 Views
- kakkar.news
- February 13, 2024
- Punjab
ਭੋਜਨ ਪਦਾਰਥਾਂ ਦੀ ਨਿਯਮਿਤ ਤੌਰ ਤੇ ਕੀਤੀ ਜਾਵੇ ਚੈਕਿੰਗ- ਡਿਪਟੀ ਕਮਿਸ਼ਨਰ ਫੂਡ ਸੇਫਟੀ ਵਿੰਗ ਫਾਜ਼ਿਲਕਾ ਨਾਲ ਕੀਤੀ ਬੈਠਕ
ਫਾਜ਼ਿਲਕਾ 13 ਫਰਵਰੀ 2024 (ਅਨੁਜ ਕੱਕੜ ਟੀਨੂੰ)
ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਅੱਜ ਫੂਡ ਸੇਫਟੀ ਵਿੰਗ ਨਾਲ ਬੈਠਕ ਕਰਦਿਆਂ ਵਿਭਾਗ ਨੂੰ ਹਦਾਇਤ ਕੀਤੀ ਕਿ ਨਿਯਮਿਤ ਤੌਰ ਤੇ ਭੋਜਨ ਪਦਾਰਥਾਂ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨਾਂ ਨੇ ਕਿਹਾ ਕਿ ਮਿਲਾਵਟ ਖੋਰੀ ਨੂੰ ਸਖਤੀ ਨਾਲ ਰੋਕਿਆ ਜਾਵੇ।
ਇਸ ਮੌਕੇ ਉਨਾਂ ਦੱਸਿਆ ਕਿ ਡੀਏਵੀ ਕਾਲਜ ਅਬੋਹਰ ਨੂੰ ਈਟ ਰਾਈਟ ਕੈਂਪਸ ਚੁਣਿਆ ਗਿਆ ਹੈ ਅਤੇ ਇਸ ਸਬੰਧੀ ਉਸਦੀ ਰਜਿਸਟਰੇਸ਼ਨ ਵੀ ਕਰ ਲਈ ਗਈ ਹੈ ਅਤੇ ਵਿਭਾਗ ਨੇ ਉਸਦਾ ਆਡਿਟ ਵੀ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਨੂੰ ਈਟ ਰਾਈਟ ਯਾਨੀ ਕਿ ਸਹੀ ਖਾਓ ਦੀ ਸ਼੍ਰੇਣੀ ਵਿੱਚ ਸਕੂਲ ਵਜੋਂ ਰਜਿਸਟਰਡ ਕੀਤਾ ਗਿਆ ਹੈ । ਡਾਕਖਾਨਾ ਰੋਡ ਅਬੋਹਰ ਨੂੰ ਭੋਜਨ ਪਦਾਰਥਾਂ ਦੀ ਸਾਫ ਸੁਥਰੀ ਗਲੀ ਵਜੋਂ ਚੁਣਿਆ ਗਿਆ ਹੈ । ਇਸੇ ਤਰ੍ਹਾਂ ਪੁਰਾਣੀ ਸਬਜ਼ੀ ਮੰਡੀ ਲਾਜਪਤ ਨਗਰ ਅਬੋਹਰ ਨੂੰ ਸਾਫ ਸੁਥਰੀ ਫਲ ਅਤੇ ਸਬਜ਼ੀ ਮਾਰਕੀਟ ਚੁਣਿਆ ਗਿਆ ਹੈ।
ਇਸ ਮੌਕੇ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਖਾਣ ਪੀਣ ਦੀਆਂ ਵਸਤਾਂ ਵੇਚਣ ਵਾਲਿਆਂ ਦੀ ਰਜਿਸਟਰੇਸ਼ਨ ਕਰਨ ਦੇ ਨਾਲ ਨਾਲ ਉਹਨਾਂ ਨੂੰ ਬਕਾਇਦਾ ਸਿਖਲਾਈ ਵੀ ਵਿਭਾਗ ਵੱਲੋਂ ਸਮੇਂ-ਸਮੇਂ ਤੇ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਵੱਲੋਂ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ।
ਇਸ ਬੈਠਕ ਵਿੱਚ ਫੂਡ ਸਿਕਿਉਰਟੀ ਅਫਸਰ ਗਗਨਦੀਪ ਕੌਰ ਅਤੇ ਹਰਿੰਦਰ ਸਿੰਘ ਡੀਏਵੀ ਕਾਲਜ ਅਬੋਹਰ ਦੇ ਵਾਈਸ ਪ੍ਰਿੰਸੀਪਲ ਡਾ ਜੀ ਐਸ ਚਾਹਲ, ਡੀਐਫਐਸਸੀ ਫਾਜ਼ਿਲਕਾ ਸ੍ਰੀ ਹਿਮਾਂਸੂ ਕੁੱਕੜ, ਖੇਤੀਬਾੜੀ ਵਿਭਾਗ ਤੋਂ ਡਾ ਮਮਤਾ ਅਤੇ ਨਗਰ ਕੌਂਸਲ ਤੋਂ ਐਸ ਆਈ ਹਰੀਸ਼ ਖੇੜਾ ਅਤੇ ਜਗਦੀਪ ਸਹਿਗਲ ਵੀ ਹਾਜ਼ਰ ਸਨ।
- November 22, 2024
ਫਿਰੋਜ਼ਪੁਰ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇੱਕ ਆਰੋਪੀ ਨੂੰ ਕੀਤਾ ਗਿਰਫ਼ਤਾਰ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024