ਫਿਰੋਜ਼ਪੁਰ ਜੇਲ੍ਹ ‘ਚੋਂ ਤਲਾਸ਼ੀ ਦੌਰਾਨ ਮਿਲੇ ਨਸ਼ੀਲੇ ਕੈਪਸੂਲ ਅਤੇ ਮੋਬਾਈਲ,
- 111 Views
- kakkar.news
- February 13, 2024
- Crime Punjab
ਫਿਰੋਜ਼ਪੁਰ ਜੇਲ੍ਹ ‘ਚੋਂ ਤਲਾਸ਼ੀ ਦੌਰਾਨ ਮਿਲੇ ਨਸ਼ੀਲੇ ਕੈਪਸੂਲ ਅਤੇ ਮੋਬਾਈਲ,
ਫਿਰੋਜ਼ਪੁਰ, 13 ਫਰਵਰੀ, 2024 (ਅਨੁਜ ਕੱਕੜ ਟੀਨੂੰ)
ਹਰ ਵੇਲੇ ਸੁਰਖੀਆਂ ਚ ਰਹਿਣ ਵਾਲੀ ਫਿਰੋਜ਼ਪੁਰ ਦੀ ਕੇਂਦਰੀ ਜੇਲ ਚੋ ਮੋਬਾਈਲ ਜਾ ਨਸ਼ੀਲੇ ਪਦਾਰਥ ਦਾ ਮਿਲਣਾ ਲਗਾਤਾਰ ਜਾਰੀ ਹੈ। ਸੁਰੱਖਿਆ ਪ੍ਰਬੰਧਾਂ ਨੂੰ ਦੇਖਦਿਆਂ ਜੇਲ੍ਹ ਦੇ ਅੰਦਰ ਅਤੇ ਬਾਹਰ 200 ਦੇ ਕਰੀਬ ਅਧਿਕਾਰੀਆਂ ਦੀ ਤਾਇਨਾਤੀ ਦੇ ਬਾਵਜੂਦ ਜੇਲ੍ਹ ਅੰਦਰ ਪਾਬੰਦੀਸ਼ੁਦਾ ਵਸਤੂਆਂ ਦੀ ਆਮਦ ਜਾਰੀ ਹੈ , ਅਤੇ ਜੇਲ੍ਹ ਸਟਾਫ਼ ਵੱਲੋਂ ਜਾਂ ਤਾ ਮੁਖਬਰੀ ਤੋਂ ਜਾਂ ਸਮੇ -ਸਮੇ ਤੇ ਸਰਪ੍ਰਾਈਜ਼ ਚੈਕਿੰਗ ਦੌਰਾਨ ਚੌਕਸ ਹੋ ਕੇ ਇਨ੍ਹਾਂ ਨੂੰ ਕਾਬੂ ਵੀ ਕੀਤਾ ਜਾ ਰਿਹਾ ਹੈ।
ਬਲਾਕ ਨੰਬਰ 1, ਚੱਕੀ ਨੰਬਰ 7 ਅਤੇ ਨਵੀਆਂ ਬੈਰਕਾਂ ਦੇ ਬਾਹਰੋਂ ਸਹਾਇਕ ਸੁਪਰਡੈਂਟ ਸੁਖਜਿੰਦਰ ਸਿੰਘ ਅਤੇ ਰਿਸ਼ਵਪਾਲ ਸਿੰਘ ਵੱਲੋਂ ਕੀਤੇ ਗਏ ਦੋ ਤਲਾਸ਼ੀ ਅਭਿਆਨ ਦੌਰਾਨ ਫਿਰੋਜ਼ਪੁਰ ਦੇ ਪਿੰਡ ਖਿਲਚੀਆਂ ਜੱਦੀਦ ਦੇ ਅੰਡਰ ਟਰਾਇਲ ਕੈਦੀ ਸੰਦੀਪ ਉਰਫ ਬਿੱਲਾ ਕੋਲੋਂ ਇਕ ਮੋਬਾਈਲ ਅਤੇ ਨਵੀ ਬਾਣੀ ਬੈਰਕਾਂ ਕੋਲ ਨਾਮਾਲੂਮ ਵਿਅਕਤੀ ਵਲੋਂ ਟੋਆ ਪੁੱਟ ਕੇ ਦੱਬੇ 175 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ
ਇਸ ਸਾਲ ਜਨਵਰੀ ਅਤੇ ਫਰਵਰੀ ਮਹੀਨੇ ਦੌਰਾਨ ਜੇਲ੍ਹ ਵਿੱਚੋਂ 70 ਤੋਂ ਵੱਧ ਮੋਬਾਈਲ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਜੇਲ੍ਹਾਂ ਦੀਆਂ ਉੱਚੀਆਂ-ਉੱਚੀਆਂ ਕੰਧਾਂ ਤੋਂ 55 ਵਾਰ ਪੈਕੇਟ ਸੁੱਟੇ ਗਏ ਹਨ, ਜਿਨ੍ਹਾਂ ‘ਚ ਵੱਖ-ਵੱਖ ਪਾਬੰਦੀਸ਼ੁਦਾ ਵਸਤੂਆਂ ਜਿਵੇਂ ਕੈਪਸੂਲ, ਤੰਬਾਕੂ ਦੀਆ ਪੁੜੀਆਂ ,ਸਿਗਰੇਟ ਦੇ ਪੈਕੇਟ , ਬੀੜੀਆਂ ਦੇ ਬੰਡਲ, ਸਿਗਾਰ ਦੀਆਂ ਪਾਈਪਾਂ, ਮੋਬਾਈਲ, ਸਿਮ ਕਾਰਡ, ਈਅਰਫ਼ੋਨ, ਪੈੱਨ ਡਰਾਈਵ ਆਦਿ ਸ਼ਾਮਲ ਹਨ। ਪਿਛਲੇ ਸਾਲ 2023 ਦੌਰਾਨ ਫਿਰੋਜ਼ਪੁਰ ਜੇਲ੍ਹ ਵਿੱਚੋਂ 500 ਤੋਂ ਵੱਧ ਮੋਬਾਈਲ ਬਰਾਮਦ ਕੀਤੇ ਗਏ ਸਨ । ਹੋਰ ਚੀਜ਼ਾਂ ਦੇ ਨਾਲ, ਮੋਬਾਈਲ ਜੇਲ੍ਹ ਦੇ ਅੰਦਰ ਸਭ ਤੋਂ ਵੱਧ ਲੋੜੀਂਦੇ ਵਸਤੂਆਂ ਵਿੱਚੋਂ ਇੱਕ ਹੈ ਜੋ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿੱਚ ਰਹਿਣ ਲਈ ਜਾਂ ਪੈਸੇ ਦੀ ਵਸੂਲੀ ਲਈ ਧਮਕੀ ਭਰੀਆਂ ਕਾਲਾਂ ਕਰਨ ਲਈ ਗੈਰ-ਕਾਨੂੰਨੀ ਉਦੇਸ਼ਾਂ ਦੀ ਵਰਤੋਂ ਕਰਨ ਲਈ ਹੈ। ਇੱਕ ਘਟਨਾ ਵਿੱਚ, ਦੋ ਕੈਦੀਆਂ ਦੁਆਰਾ ਦੋ ਮੋਬਾਈਲਾਂ ਤੋਂ 43 ਹਜ਼ਾਰ ਕਾਲਾਂ ਆਈਆਂ ਸਨ, ਜਿਸ ਨੇ ਨਸ਼ਾ ਤਸਕਰੀ ਵਿੱਚ ਮਿਲੀਭੁਗਤ ਦਾ ਪਰਦਾਫਾਸ਼ ਕੀਤਾ, ਜਿਸਦੀ ਗਾਜ ਕਈ ਵੱਡੇ ਅਫਸਰਾਂ ਤੇ ਡਿੱਗੀ ਹੈ,ਜਿਸ ਕਾਰਨ ਕਈ ਮੁਲਾਜ਼ਮਾਂ ਨੂੰ ਨੌਕਰੀ ਤੋਂ ਹੱਥ ਵੀ ਧੋਣਾ ਪਿਆ ਹੈ ਅਤੇ ਕਈ ਮੌਜੂਦਾ ਮੁਲਾਜ਼ਮਾਂ ਤੇ ਇਨਕੁਆਰੀ ਵੀ ਚੱਲ ਰਹੀ ਹੈ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024