-ਫਿਰੋਜ਼ਪੁਰ ਚ ਭਗੋੜਾ ਵਿਅਕਤੀ ਸੈਕੜੇ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਮੇਤ ਕਾਬੂ,
- 172 Views
- kakkar.news
- February 19, 2024
- Crime Punjab
-ਫਿਰੋਜ਼ਪੁਰ ਚ ਭਗੋੜਾ ਵਿਅਕਤੀ ਸੈਕੜੇ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਮੇਤ ਕਾਬੂ,
-ਫਿਰੋਜ਼ਪੁਰ ਪੁਲਿਸ ਹੱਥ ਲੱਗੀ ਵੱਡੀ ਸਫਲਤਾ ,ਭਗੌੜੇ ਵਿਅਕਤੀ ਨੂੰ ਗੋਲੀਆਂ ਅਤੇ ਡਰੱਗ ਮਨੀ ਸਮੇਤ ਕੀਤਾ ਕਾਬੂ
ਫਿਰੋਜ਼ਪੁਰ, 19 ਫਰਵਰੀ, 2024 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਪੁਲਿਸ ਵੱਲੋ ਜਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਰਜੋਰ ਯਤਨ ਕੀਤੇ ਜਾ ਰਹੇ ਹਨ। ਪੰਜਾਬ ਪੁਲਿਸ ਵਲੋਂ ਚਲਾਈ ਗਈ ਨਸ਼ਾ ਵਿਰੋਧੀ ਅਤੇ ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ।ਜਿਸ ਦੇ ਤਹਿਤ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਅਤੇ ਥਾਂ ਥਾਂ ਤੇ ਨਾਕੇਬੰਦੀ ਕਰ ਨਸ਼ਾ ਤਸਕਰਾਂ ਨੂੰ ਕਾਬੂ ਵੀ ਕੀਤਾ ਜਾ ਰਿਹਾ ਹੈ ।
ਪੈਰੋਲ ਕਾਨੂੰਨ ਕੈਦੀਆਂ ਦੀ ਬਿਹਤਰੀ ਲਈ ਪ੍ਰਗਤੀਸ਼ੀਲ ਉਪਾਅ ਹਨ ਪਰ ਜ਼ਿਆਦਾਤਰ ਮਾਮਲਿਆਂ ਵਿੱਚ, ਪੈਰੋਲ ‘ਤੇ ਆਏ ਅਪਰਾਧੀ ਜੇਲ੍ਹ ਵਿੱਚ ਵਾਪਸ ਰਿਪੋਰਟ ਨਹੀਂ ਕਰਦੇ ਅਤੇ ਅਪਰਾਧਿਕ ਜਗਤ ਵਿੱਚ ਛਾਲ ਮਾਰ ਕੇ ਅੰਡਰਗ੍ਰਾਉੰਡ ਹੋ ਜਾਂਦੇ ਹਨ।
ਫਿਰੋਜ਼ਪੁਰ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਹਾਸਿਲ ਹੋਈ ਜਦੋ ਪੈਰੋਲ ਤੇ ਗਿਆ ਵਾਪਿਸ ਨਾ ਆਉਣ ਤੇ ਭਗੌੜੇ ਵਿਅਕਤੀ ਨੂੰ ਓਹਨਾ ਦੀ ਟੀਮ ਨੇ ਸਾਥੀ ਸਮੇਤ ਸੈਕੜੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ । ਐਸ ਪੀ ਡੀ ਰਣਧੀਰ ਕੁਮਾਰ ਵਲੋਂ ਅੱਜ ਇਕ ਪ੍ਰੈਸ ਕਾਨਫਰੰਸ ਕੀਤੀ ਗਈ । ਜਿਸ ਵਿਚ ਓਹਨਾ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇਹ ਦੱਸਿਆ ਕੀ ਓਹਨਾ ਦੀ ਟੀਮ ਵਲੋਂ ਸ਼ੱਕੀ ਪੁਰਸ਼ਾ ਦੀ ਭਾਲ ਵਿਚ ਗਸ਼ਤ ਵ ਚੈਕਿੰਗ ਦੌਰਾਨ ਮੋਟਰਸਾਈਕਲ ਸਵਾਰ ਨੋਜਵਾਨਾ ਨੂੰ ਰੋਕਿਆ ਗਿਆ ਪਰ ਓਹਨਾ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ ਪਰ ਡੀਓਟੀ ਤੇ ਮੌਜੂਦ ਪੁਲਿਸ ਮੁਲਾਜ਼ਿਮਾ ਨੇ ਓਹਨਾ ਨੂੰ ਕਾਬੂ ਕਰ ਲਿਆ , ਜਦ ਓਹਨਾ ਦੀ ਤਲਾਸ਼ੀ ਲਿੱਤੀ ਗਈ ਤਾ ਇਹਨਾਂ ਵਿਅਕਤੀਆਂ ਕੋਲੋਂ ਤਲਾਸ਼ੀ ਦੌਰਾਨ 960 ਨਸ਼ੀਲੀਆਂ ਗੋਲੀਆਂ ,2 ਮੋਬਾਈਲ , ਇਕ ਮੋਟਰਸਾਇਕਲ ਅਤੇ ਤਿੰਨ ਲੱਖ ਦੋ ਹਜ਼ਾਰ ਸੱਤ ਸੋ ਰੁਪਏ ਡਰੱਗ ਮਨੀ ਵੀ ਬਰਾਮਦ ਹੋਈ । ਰਣਧੀਰ ਕੁਮਾਰ ਐਸ ਪੀ ਡੀ ਨੇ ਕਿਹਾ ਕੀ ਪੁੱਛ ਗਿੱਛ ਦੌਰਾਨ ਫੜੇ ਗਏ ਵਿਅਕਤੀ ਨੇ ਆਪਣਾ ਨਾਮ ਨਛੱਤਰ ਸਿੰਘ ਵਾਸੀ ਮੱਲਾਂਵਾਲਾ ਅਤੇ ਜੱਗਾ ਪੁੱਤਰ ਕਸ਼ਮੀਰ ਸਿੰਘ ਵਾਸੀ ਸੋਢੀ ਨਗਰ ਦੱਸਿਆ ਹੈ । ਇਹਨਾਂ ਚੋ ਜੱਗੇ ਤੇ ਪਹਿਲਾ ਵੀ ਕਈ ਮਾਮਲੇ ਦਰਜ ਸਨ ਅਤੇ ਇਹ ਕਾਫੀ ਸਮੇ ਤੋਂ ਭਗੋੜਾ ਵੀ ਚਲਦਾ ਆ ਰਿਹਾ ਸੀ। ਜਿਸਦੀ ਪੁਲਿਸ ਨੂੰ ਭਾਲ ਵੀ ਸੀ ।ਐਸਪੀ ਨੇ ਅੱਗੇ ਦੱਸਿਆ ਕਿ ਰਿਕਾਰਡ ਦੀ ਪੜਤਾਲ ਕਰਨ ‘ਤੇ ਇਹ ਗੱਲ ਸਾਹਮਣੇ ਆਈ ਹੈ ਕਿ ਨਛੱਤਰ ਸਿੰਘ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਘੱਲ ਖੁਰਦ, ਫਿਰੋਜ਼ਪੁਰ, ਕੁਲਗੜ੍ਹੀ, ਰਾਜਸਥਾਨ ਅਤੇ ਤਲਵੰਡੀ ਭਾਈ ਥਾਣਿਆਂ ਵਿੱਚ ਐਨਡੀਪੀਐਸ, ਜੇਲ ਅਤੇ ਅਸਲਾ ਐਕਟ ਤਹਿਤ 10 ਕੇਸਾਂ ਦਾ ਸਾਹਮਣਾ ਕਰ ਰਿਹਾ ਹੈ।ਜਿਨ੍ਹਾਂ ਖਿਲਾਫ ਮੁਕਦਮਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਹਨਾਂ ਨੂੰ ਅਦਾਲਤ ਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਿਲ ਕਰ ਹੋਰ ਵੀ ਪੁੱਛ ਗਿੱਛ ਕੀਤੀ ਜਾਵੇਗੀ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024