Trending Now
#ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਐੱਸ.ਆਈ.ਆਰ.-2026 ਸਬੰਧੀ ਮੀਟਿੰਗ
#ਫਿਰੋਜ਼ਪੁਰ ਪੁਲਿਸ ਵੱਲੋਂ 43 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਇੱਕ ਵਿਅਕਤੀ ਕਾਬੂ
#फिरोजपुर रेल मंडल: प्रगति और उपलब्धियों का सप्ताह।
#फिरोजपुर मंडल द्वारा ‘रेलवन ऐप’ का व्यापक प्रचार-प्रसार।
#ਪੀ.ਏ.ਯੂ.-ਕੇ.ਵੀ.ਕੇ. ਵੱਲੋਂ ਸਬਜ਼ੀਆਂ ਦੀ ਫ਼ਲ ਦੀ ਮੱਖੀ ਦੀ ਸਰਵਪੱਖੀ ਰੋਕਥਾਮ ਸੰਬੰਧੀ ਖੇਤ ਦਿਵਸ ਮਨਾਇਆ ਗਿਆ
#– ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਵੱਧ ਚੜ੍ਹ ਕੇ ਯੋਗ ਦਿਵਸ ਵਿੱਚ ਸ਼ਮੂਲੀਅਤ ਕਰਨ ਦੀ ਕੀਤੀ ਅਪੀਲ
#रेलयात्रियों की सविधा के लिए ट्रेनों में लगेंगे अतिरिक्त कोच।
#ਸਖਤ ਮਿਹਨਤ ਅਤੇ ਸਕਾਰਾਤਮਕ ਸੋਚ ਨਾਲ ਹੀ ਸਫ਼ਲਤਾ ਸੰਭਵ – ਦੀਪਸ਼ਿਖਾ ਸ਼ਰਮਾ
#ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਇਕੱਠੀ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਵਿਲੱਖਣ ਪਹਿਲ
#ਫਿਰੋਜ਼ਪੁਰ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ
3 ਮਾਰਚ ਤੋਂ 5 ਮਾਰਚ ਤੱਕ ਚੱਲੇਗਾ ਪਲਸ ਪੋਲੀਓ ਅਭਿਆਨ, ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਸਮੀਖਿਆ ਬੈਠਕ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਦਵਾਈ ਦੀਆਂ ਬੂੰਦਾ
- 140 Views
- kakkar.news
- February 27, 2024
- Punjab
3 ਮਾਰਚ ਤੋਂ 5 ਮਾਰਚ ਤੱਕ ਚੱਲੇਗਾ ਪਲਸ ਪੋਲੀਓ ਅਭਿਆਨ, ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਸਮੀਖਿਆ ਬੈਠਕ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਦਵਾਈ ਦੀਆਂ ਬੂੰਦਾ
ਫਾਜਿ਼ਲਕਾ 27 ਫਰਵਰੀ 2024 (ਸਿਟੀਜ਼ਨਜ਼ ਵੋਇਸ)
ਸਿਹਤ ਵਿਭਾਗ ਵੱਲੋਂ 3 ਮਾਰਚ ਤੋਂ 5 ਮਾਰਚ 2024 ਤੱਕ ਪਲਸ ਪੋਲੀਓ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਤਹਿਤ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਤੋਂ ਬਚਾਓ ਲਈ ਦਵਾਈ ਦੀਆਂ ਬੂੰਦਾ ਪਿਲਾਈਆਂ ਜਾਣਗੀਆਂ। ਇਸ ਸਬੰਧੀ ਤਿਆਰੀਆਂ ਲਈ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦਿਆਂ ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ.ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦਿੱਤੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਨਾਲ ਨਾਲ ਸਾਰੇ ਸਹਿਯੋਗੀ ਵਿਭਾਗਾਂ ਨੂੰ ਵੀ ਇਸ ਮੁਹਿੰਮ ਵਿਚ ਸਹਿਯੋਗ ਕਰਨ ਲਈ ਹਦਾਇਤ ਕੀਤੀ। ਉਨ੍ਹਾਂ ਨੇ ਫੂਡ ਸਪਲਾਈ ਕੰਟਰੋਲਰ ਨੂੰ ਕਿਹਾ ਕਿ ਭੱਠਿਆਂ ਤੇ ਕੰਮ ਕਰਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਇਹ ਵੈਕਸੀਨ ਪਿਲਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ। ਉਨ੍ਹਾਂ ਨੇ ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਕਿਹਾ ਕਿ ਆਂਗਣਵਾੜੀਆਂ ਅਭਿਆਨ ਵਾਲੇ ਦਿਨਾਂ ਦੌਰਾਨ ਖੁੱਲੀਆਂ ਰੱਖੀਆਂ ਜਾਣ ਅਤੇ ਇਸ ਅਭਿਆਨ ਦੌਰਾਨ ਸਿਹਤ ਵਿਭਾਗ ਦਾ ਸਹਿਯੋਗ ਕੀਤਾ ਜਾਵੇ।
ਉਨ੍ਹਾਂ ਰੋਡਵੇਜ਼ ਨੂੰ ਹਦਾਇਤ ਕੀਤੀ ਕਿ ਟਰਾਂਜਿਟ ਟੀਮਾਂ ਦੀ ਤਾਇਨਾਤੀ ਦੀ ਥਾਂ ਤੇ ਬੱਸਾਂ ਰੋਕੀਆਂ ਜਾਣ। ਬਿਜਲੀ ਨਿਗਮ ਨੂੰ ਵੈਕਸੀਨ ਦੇ ਕੋਲਡ ਸਟੋਰਾ ਲਈ ਨਿਰਵਿਘਨ ਸਪਲਾਈ ਦੇਣ ਲਈ ਕਿਹਾ ਗਿਆ। ਪੰਚਾਇਤ ਵਿਭਾਗ ਨੂੰ ਹਦਾਇਤ ਕੀਤੀ ਕਿ ਪੰਚਾਇਤਾਂ ਨੂੰ ਇਸ ਅਭਿਆਨ ਵਿਚ ਸਹਿਯੋਗ ਕਰਨ ਲਈ ਕਿਹਾ ਜਾਵੇ। ਉਨ੍ਹਾਂ ਸਿਖਿਆ ਵਿਭਾਗ ਦੇ ਨੁਮਾਇੰਦਿਆਂ ਨੁੰ ਕਿਹਾ ਕਿ ਸਕੂਲਾਂ ਵਿਖੇ ਬੂਥ ਬਣਾਏ ਜਾਣ ਇਸ ਲਈ ਸਬੰਧਤ ਸਕੂਲਾਂ ਨੁੰ ਵੀ ਐਤਵਾਰ ਨੂੰ ਖੁੱਲਾ ਰੱਖਿਆ ਜਾਵੇ।
ਬੈਠਕ ਵਿਚ ਸਿਹਤ ਸੰਸਥਾ ਦੇ ਕਾਰਜਕਾਰੀ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ 3 ਮਾਰਚ ਦਿਨ ਐਤਵਾਰ ਨੂੰ ਬੂਥਾਂ ਤੇ ਦਵਾਈ ਪਿਲਾਈ ਜਾਵੇਗੀ ਜਦ ਕਿ 4 ਅਤੇ 5 ਮਾਰਚ ਨੂੰ ਟੀਮਾਂ ਘਰ ਘਰ ਜਾ ਕੇ ਰਹਿ ਗਏ ਬੱਚਿਆਂ ਨੂੰ ਦਵਾਈ ਪਿਲਾਊਣਗੀਆਂ। ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹੇ ਵਿਚ 140951 ਬੱਚਿਆਂ ਨੂੰ ਦਵਾਈ ਪਿਲਾਉਣ ਦਾ ਟੀਚਾ ਹੈ ਅਤੇ ਇਸ ਲਈ 561 ਟੀਮਾਂ ਬਣਾਈਆਂ ਗਈਆਂ ਹਨ। ਅਭਿਆਨ ਦੀ ਨਿਗਰਾਨੀ ਲਈ 117 ਨਿਗਰਾਨ ਲਗਾਏ ਗਏ ਹਨ।
ਡਾ: ਐਰਿਕ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਇਸ ਅਭਿਆਨ ਦੌਰਾਨ ਨਵ ਜੰਮੇ ਬੱਚੇ ਤੋਂ ਲੈਕੇ 5 ਸਾਲ ਤੱਕ ਦੇ ਬੱਚਿਆਂ ਨੂੰ ਇਹ ਦਵਾਈ ਜਰੂਰ ਪਿਲਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਦਵਾਈ ਪੂਰੀ ਤਰਾਂ ਸੁਰੱਖਿਅਤ ਹੈ।
ਬੈਠਕ ਵਿਚ ਸੀਨੀਅਰ ਮੈਡੀਕਲ ਅਫਸਰ ਡਾ. ਨਵੀਨ ਮਿੱਤਲ, ਜ਼ਿਲ੍ਹਾ ਕੋਲਡ ਮੈਨੇਜਰ ਖੁਸ਼ਵੰਤ ਸਿੰਘ, ਡਾ. ਸਕਸ਼ਮ ਕੰਬੋਜ, ਡਾ. ਸੰਦੀਪ, ਨੋਡਲ ਅਫਸਰ ਵਿਜੈ ਪਾਲ, ਬੀ.ਈ.ਈ. ਦਿਵੇਸ਼ ਕੁਮਾਰ, ਹਰਮੀਤ ਸਿੰਘ, ਸੁਨੀਲ ਟੰਡਨ, ਸੁਸ਼ੀਲ ਕੁਮਾਰ, ਡੀ.ਪੀ.ਐਮ. ਰਾਜੇਸ਼ ਕੁਮਾਰ ਤੋਂ ਇਲਾਵਾ ਬੀ.ਐਸ.ਐਫ. ਤੇ ਪੀ.ਡਬਲਿਓ.ਡੀ.ਵਿਭਾਗ ਦੇ ਨੁਮਾਇੰਦੇ ਆਦਿ ਵੀ ਹਾਜਰ ਸਨ।

Categories

Recent Posts
- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026