ਚੋਰੀ ਦੇ 10 ਟੈਂਪੂ (ਆਟੋ ਰਿਕਸ਼ਾ )ਅਤੇ ਇਕ ਮੋਟਰਸਾਇਕਲ ਸਮੇਤ 2 ਚੋਰ ਕਾਬੂ
- kakkar.news
- April 7, 2024
- Crime Punjab
ਚੋਰੀ ਦੇ 10 ਟੈਂਪੂ (ਆਟੋ ਰਿਕਸ਼ਾ )ਅਤੇ ਇਕ ਮੋਟਰਸਾਇਕਲ ਸਮੇਤ 2 ਚੋਰ ਕਾਬੂ
ਫ਼ਿਰੋਜ਼ਪੁਰ, 07 ਅਪ੍ਰੈਲ 2024 ( ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਪੁਲਿਸ ਵਲੋਂ ਅੱਜ ਚੋਰਾਂ ਨੂੰ ਦਬੋਚ ਕੇ ਓਹਨਾ ਕੋਲੋਂ ਚੋਰੀ ਦੇ 10 ਟੈਂਪੂ (ਆਟੋ ਰਿਕਸ਼ਾ )ਅਤੇ ਇਕ ਮੋਟਰਸਾਇਕਲ ਬਰਾਮਦ ਕੀਤੇ ਜਾਨ ਦੀ ਖ਼ਬਰ ਸਾਮਣੇ ਆਈ ਹੈ।
ਫਿਰੋਜ਼ਪੁਰ ਚ ਆਏ ਦਿਨ ਵੱਧ ਰਹੀਆਂ ਚੋਰੀਆਂ ਅਤੇ ਲੁੱਟਾ ਖੋਹਾਂ ਉਪਰ ਕਾਬੂ ਪਾਉਣ ਲਈ ਫਿਰੋਜ਼ਪੁਰ ਦੇ ਐਸ ਐਸ ਪੀ ਸੋਮਿਆਂ ਮਿਸ਼ਰਾ ਅਤੇ ਐਸ ਪੀ ਡੀ ਰਣਧੀਰ ਕੁਮਾਰ ਵਲੋਂ ਪੁਲਿਸ ਪਾਰਟੀ ਦੀਆ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ।ਜਿਸ ਦੇ ਤਹਿਤ ਸ਼ਹਿਰ ਦੀਆਂ ਵੱਖ ਵੱਖ ਜਗ੍ਹਾ ਤੇ ਨਾਕੇ ਲਗਾਏ ਜਾ ਰਹੇ ਹਨ ਤਾ ਜੋ ਮਾੜੇ ਅਨਸਰਾਂ ,ਸਨੇਚਰਾ ਅਤੇ ਚੋਰਾਂ ਦੇ ਖਿਲ਼ਾਫ ਜੁਰਮ ਨੂੰ ਠੱਲ ਪਾਈ ਜਾ ਸਕੇ । ਜਿਸ ਵਿਚ ਪੁਲਿਸ ਕਾਫੀ ਹੱਦ ਤਕ ਸਫਲ ਵੀ ਹੋਈ ਹੈ ।
ਸਹਾਇਕ ਥਾਣੇਦਾਰ ਸ਼ਰਮਾ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਲਈ ਜਦ ਚੋਂਕ ਊਧਮ ਸਿੰਘ ਪਾਸ ਮੌਜੂਦ ਸੀ ਤਾ ਕਿਸੇ ਵਲੋਂ ਇੰਫੋਰਮਿਸ਼ਨ ਮਿਲੀ ਕੇ ਕੁਝ ਵਿਅਕਤੀ ਸ਼ਹਿਰ ਤੋਂ ਟੈਂਪੂ ਚੋਰ ਕਰਦੇ ਹਨ ਅਤੇ ਅੱਗੇ ਵੇਚਣ ਲਈ ਓਹਨਾ ਟੈਂਪੂਆ ਦੇ ਰਜਿਸਟ੍ਰੇਸ਼ਨ ਨੰਬਰ ਵੀ ਬਦਲ ਦੇਂਦੇ ਹਨ । ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਚੋਰਾਂ ਵਲੋਂ ਟੈਂਪੂਆ ਦੇ ਚੈਸੀ ਨੰਬਰ ਟੈਪਰ ਕਰਕੇ ਅਤੇ ਉਹਨਾਂ ਦੇ ਗਲਤ ਕਾਗਜਾਤ ਤਿਆਰ ਕਰਵਾ ਕੇ ਅੱਗੇ ਵੇਚ ਦਿੰਦੇ ਹਨ,ਅਤੇ ਅੱਜ ਵੀ ਉਹ ਵਿਅਕਤੀ ਟੈਂਪੂ ਹਾਉਸਿੰਗ ਬੋਰਡ ਕਲੋਨੀ ਦੇ ਪਾਰਕ ਕੋਲ ਲਗਾ ਕੇ ਤੇ ਮੋਟਰਸਾਇਕਲ ਤੇ ਸਵਾਰ ਹੋ ਕੇ ਵੇਚਣ ਦੀ ਤਾਕ ਵਿੱਚ ਹਨ, ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਹਨ । ਪੁਲਿਸ ਪਾਰਟੀ ਦੁਆਰਾ ਜਦ ਉਕਤ ਜਗ੍ਹਾ ਤੇ ਜਾ ਕੇ ਆਰੋਪੀਆਂ ਤੇ ਰੇਡ ਕਰਕੇ ਕਾਬੂ ਕੀਤਾ ਗਿਆ ਤਾ ਮੌਕੇ ਪਰ ਤਲਾਸ਼ੀ ਦੌਰਾਨ ਪੁਲਿਸ ਨੂੰ ਕੁਲ 10 ਟੈਂਪੂ (ਆਟੋ ਰਿਕਸ਼ਾ ) ਅਤੇ ਇਕ ਮੋਟਰਸਾਇਕਲ ਬਰਾਮਦ ਹੋਇਆ ।
ਫੜੇ ਗਏ ਵਿਅਕਤੀਆਂ ਨੂੰ ਜਦ ਪੁੱਛ ਗਿੱਛ ਕੀਤੀ ਗਈ ਤਾ ਉਹਨਾ ਆਪਣਾ ਨਾਮ ਗੁਰਦੀਪ ਸਿੰਘ ਪੁੱਤਰ ਬਾਜ ਸਿੰਘ ਵਾਸੀ ਨੇੜੇ ਪੈਟਰੋਲ ਪੰਪ ਬਸਤੀ ਭਟੀਆ ਵਾਲੀ ਅਤੇ ਦੂਜੇ ਨੇ ਆਪਣਾ ਨਾਮ ਰਾਕੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਕੁਆਟਰ ਨੰਬਰ 579 ਹਾਊਸਿੰਗ ਬੋਰਡ ਕਲੋਨੀ ਸਿਟੀ ਫਿਰੋਜ਼ਪੁਰ ਦਸਿਆ । ਪੁਲਿਸ ਨੇ ਫੜੇ ਗਏ ਵਾਹਨ ਆਪਣੇ ਕਬਜ਼ੇ ਚ ਕੀਤੇ ਅਤੇ ਫੜੇ ਗਏ ਉਕਤ ਵਿਅਕਤੀਆਂ ਖਿਲਾਫ ਆਈ ਪੀ ਸੀ ਦੀਆਂ ਅਲੱਗ ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਹੈ ।
