ਫਿਰੋਜ਼ਪੁਰ ਦੇ ਸੈਂਟਰਲ ਜੇਲ ਦੇ ਬਾਹਰ ਹੋਈ ਫਾਇਰਿੰਗ ,ਇਕ ਜਖਮੀ , 3 ਵਿਅਕਤੀ ਨਾਮਜ਼ਦ
- 252 Views
- kakkar.news
- June 22, 2024
- Crime Punjab
ਫਿਰੋਜ਼ਪੁਰ ਦੇ ਸੈਂਟਰਲ ਜੇਲ ਦੇ ਬਾਹਰ ਹੋਈ ਫਾਇਰਿੰਗ ,ਇਕ ਜਖਮੀ , 3 ਵਿਅਕਤੀ ਨਾਮਜ਼ਦ
ਫ਼ਿਰੋਜ਼ਪੁਰ, 21 ਜੂਨ 2024 (ਅਨੁਜ ਕੱਕੜ ਟੀਨੂੰ )
ਇਕ ਪਾਸੇ ਪੁਲਿਸ ਵਲੋਂ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਦੇ ਲਈ ਸ਼ਹਿਰ ਚ ਭਾਰੀ ਸੈਨਾ ਬੱਲ ਦੇ ਨਾਲ ਕਾਸੋ(CASO) ਮਿਸ਼ਨ ਚਲਾ ਕੇ ਸ਼ਰਾਰਤੀ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਫੜ ਕੇ ਸਲਾਖਾ ਪਿੱਛੇ ਕੀਤਾ ਜਾ ਰਿਹਾ ਹੈ ਪਰ ਦੂੱਜੇ ਪਾਸੇ ਕੁਜ ਸ਼ਰਾਰਤੀ ਅਨਸਰ ਪੁਲਿਸ ਨੂੰ ਟਿੱਚ ਜਾਣਦੇ ਹੋਏ ਓਹਨਾ ਦੀ ਪ੍ਰਵਾਹ ਨਾ ਕਰਦੇ ਹੋਏ ਅਤੇ ਬੇਖੌਫ ਅਸਲੇ ਨਾਲ ਲੈਸ ਗੈਂਗਵਾਰ ਨੂੰ ਅੰਜਾਮ ਦੇ ਰਹੇ ਹਨ । ਜਿਸਦਾ ਤਾਜ਼ਾ ਮਾਮਲਾ ਅੱਜ ਸ਼ਾਮ ਤਕਰੀਬਨ ਸਾਢੇ 7 ਵਜੇ ਦੇ ਕਰੀਬ ਫਿਰੋਜ਼ਪੁਰ ਦੀ ਹਾਈ ਸਕਿਓਰਿਟੀ ਸੈਂਟਰਲ ਜੇਲ ਦੇ ਬਾਹਰ ਵੇਖਣ ਨੂੰ ਮਿਲਿਆ ਹੈ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਛਾਵਣੀ ਦੀ ਖਟਿਕ ਮੰਡੀ ਦੇ ਰਹਿਣ ਵਾਲੇ ਵਿਅਕਤੀ ਲਲਿਤ ਪਾਸੀ ਪੁੱਤਰ ਜਵਾਲਾ ਪ੍ਰਸ਼ਾਦ ਦੇ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਿਕ ਜੋ ਕਿ ਆਪਣੇ ਦੋ ਸਾਥੀਆਂ ਸਮੇਤ ਫਿਰੋਜ਼ਪੁਰ ਦੀ ਕੇਂਦਰੀ ਜੇਲ ਦੇ ਬਾਹਰ ਆਪਣੀ ਗੱਡੀ ਇਨੋਵਾ ਦੇ ਕੋਲ ਖੜ੍ਹਾ ਆਪਣੇ ਦੋਸਤ ਦੀ ਉਡੀਕ ਕਰ ਰਿਹਾ ਸੀ ,ਜਿਸਨੇ (ਦੋਸਤ )ਅੱਜ ਜਮਾਨਤ ਤੇ ਜੇਲ ਚੋ ਬਾਹਰ ਆਉਣਾ ਸੀ ।ਕਿ ਅਚਾਨਕ ਇਕ ਬੁਲੇਟ ਮੋਟਰਸਾਈਕਲ ਪਰ ਤਿੰਨ ਨੌਜਵਾਨ ਵਿਅਕਤੀ ਜਿਨਾਂ ਦੇ ਨਾਮ ਨੰਨਾ , ਸਲੀਮ ਅਤੇ ਅਜੇ ਜੋਸ਼ੀ ਜੋ ਬੁਲਟ ਮੋਟਰਸਾਈਕਲ ਚਲਾ ਰਿਹਾ ਸੀ ਮੇਰੇ ਕੋਲ ਆ ਕੇ ਮੋਟਰਸਾਈਕਲ ਨੂੰ ਹੋਲੀ ਕੀਤਾ ਅਤੇ ਲਲਕਾਰੇ ਮਾਰਕੇ ਮੇਨੂ ਮਾਰਨ ਦੀ ਨੀਯਤ ਨਾਲ ਮੇਰੇ ਪਰ ਆਪਣੀਆਂ ਪਿਸਟਲਾਂ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਚੋ ਇਕ ਫਾਇਰ ਮੇਰੀ(ਲਲਿਤ ) ਪੇਟ ਚ ਅਤੇ ਦੂਜਾ ਫਾਇਰ ਮੇਰੇ ਖੱਬੇ ਪੱਟ ਤੋਂ ਉਪਰ ਲਗੇ । ਲਲਿਤ ਦੇ ਦੱਸਣ ਮੁਤਾਬਿਕ ਹਮਲਾਵਰ ਸ਼ਹਿਰ ਪਾਸੋ ਆਏ ਫਾਇਰ ਕਰ ਕੇ ਕੈਂਟ ਪਾਸੇ ਭੱਜ ਗਏ ਅਤੇ ਮੇਨੂ ਗੋਲੀਆਂ ਵਾਜਿਆਂ ਦੇਖ ਮੇਰੇ ਦੋਸਤ ਮੇਨੂ ਇਨੋਵਾ ਗੱਡੀ ਚ ਬਿਠਾ ਕੇ ਸ਼ਹਿਰ ਦੇ ਨਿਜ਼ੀ ਹਸਪਤਾਲ ਲੈ ਆਏ ।ਵਜਾ ਪੁਰਾਣੀ ਰੰਜਿਸ਼ ਦਾਸੀ ਜਾ ਰਹੀ ਹੈ ।
ਐਸ ਪੀ ਡੀ ਰਣਧੀਰ ਕੁਮਾਰ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਓਹਨਾ ਦੱਸਿਆ ਕੇ ਲਲਿਤ ਪਾਸੀ ਜਿਸਦੇ ਗੋਲੀਆਂ ਵਾਜਿਆਂ ਹਨ ਉਸ ਉਪਰ ਪਹਿਲੇ ਤੋਂ ਵੀ 8 ਮੁਕੱਦਮੇ ਦਰਜ ਹਨ ਜਿਨਾਂ ਵਿੱਚੋ 302 , 307 ਅਤੇ ਹੋਰ ਵੀ ਕਈ ਤਰ੍ਹਾਂ ਦੇ ਸੰਘਿਨ ਅਪਰਾਧ ਦਰਜ ਹਨ,ਜੋ ਕੇ 7ਵੇ ਮਹੀਨੇ 2023 ਚ ਜਮਾਨਤ ਦੇ ਬਾਹਰ ਆਇਆ ਹੋਇਆ ਸੀ । ਐਸ ਪੀ ਨੇ ਇਹ ਵੀ ਦਸਿਆ ਕਿ ਘਾਇਲ ਲਲਿਤ ਨਿਜ਼ੀ ਹਸਪਤਾਲ ਵਿਖੇ ਦਾਖਿਲ ਹੈ ਅਤੇ ਗੋਲੀਆਂ ਚਲਾਉਣ ਵਾਲਿਆਂ ਖਿਲਾਫ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ ਅਤੇ ਓਹਨਾ ਡੀ ਭਾਲ ਜਾਰੀ ਹੈ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024