ਭਾਰਤ-ਪਾਕ ਸਰਹਦ ਨੇੜੇ ਬੀ. ਐੱਸ. ਐੱਫ. ਵਲੋਂ ਕਰੋੜਾ ਦੀ ਹੈਰੋਇਨ ਅਤੇ ਇਕ ਡਰੋਨ ਹੋਇਆ ਬਰਾਮਦ ।
- kakkar.news
- June 27, 2024
- Crime Punjab
ਭਾਰਤ-ਪਾਕ ਸਰਹਦ ਨੇੜੇ ਬੀ. ਐੱਸ. ਐੱਫ. ਵਲੋਂ ਕਰੋੜਾ ਦੀ ਹੈਰੋਇਨ ਅਤੇ ਇਕ ਡਰੋਨ ਹੋਇਆ ਬਰਾਮਦ ।
ਫਿਰੋਜ਼ਪੁਰ 27 ਜੂਨ 2024 (ਅਨੁਜ ਕੱਕੜ ਟੀਨੂੰ)
ਪਾਕਿਸਤਾਨ ਵੱਲੋਂ ਲਗਾਤਾਰ ਡਰੋਨ ਅਤੇ ਹੋਰ ਵੱਖ-ਵੱਖ ਤਰੀਕਿਆਂ ਰਾਹੀਂ ਪੰਜਾਬ ਅੰਦਰ ਹੈਰੋਇਨ ਭੇਜ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਬੀ. ਐੱਸ. ਐੱਫ. ਦੇ ਜਵਾਨਾਂ ਅਤੇ ਪੰਜਾਬ ਪੁਲਸ ਵੱਲੋਂ ਵੀ ਲਗਾਤਾਰ ਪਾਕਿਸਤਾਨ ਦੀਆਂ ਇਨ੍ਹਾਂ ਨਾਪਾਕ ਹਰਕਤਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਬੀਤੇ ਦਿਨ ਸਵੇਰ ਦੇ ਸਮੇ ਤਕਰੀਬਨ 10 ਵਜੇ ਦੇ ਕਰੀਬ ਪਿੰਡ ਬਾਰੇ ਕੇ ਵਿਖੇ ਖੇਤਾਂ ਚੋ ਬੀ. ਐੱਸ. ਐੱਫ. ਵਲੋਂ 01 ਡਰੋਨ ਅਤੇ 510 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਮਹੇਸ਼ ਕੁਮਾਰ ਵਰਮਾ ਕੰਪਨੀ ਕਮਾਂਡਰ ਬੀ ਕੰਪਨੀ 155 ਬਟਾਲੀਅਨ ਬੀ.ਐਸ.ਐਫ਼ ਫਿਰੋਜ਼ਪੁਰ ਵਲੋਂ ਫਿਰੋਜ਼ਪੁਰ ਥਾਣਾ ਸਦਰ ਵਿਖੇ ਇਤਲਾਹ ਮਿਲੀ ਕਿ ਬੀ.ਐਸ.ਐਫ਼ ਦੇ ਕ੍ਰਮਚਾਰੀਆਂ ਨੇ ਬਾਰਡਰ ਦੇ ਕ੍ਰੀਬ ਪਿੰਡ ਬਾਰੇ ਕੇ ਵਿਖੇ ਸੂਰਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਬਾਰੇ ਕੇ ਦੇ ਖੇਤ ਵਿੱਚੋਂ 01 ਡਰੋਨ ਅਤੇ 510 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ । ਜਿਸ ਤੇ ਮੋਕਾ ਪਰ ਪੁੱਜ ਕੇ ਸਬ ਇੰਸਪੈਕਟਰ ਗੁਰਤੇਜ ਸਿੰਘ ਵੱਲੋਂ ਡਰੋਨ ਤੇ ਹੈਰੋਇਨ ਨੂੰ ਕਬਜੇ ਵਿੱਚ ਲੈ ਕੇ ਕਾਰਵਾਈ ਅਮਲ ਵਿੱਚ ਲਿਆਦੀ, ਜਿਸ ਤੇ ਪੱਤਰ ਵੱਲੋਂ ਬੀ.ਐਸ.ਐਫ਼ ਥਾਣਾ ਮੋਸੂਲ ਹੋਣ ਤੇ ਮੁੱਕਦਮਾ ਦਰਜ ਕੀਤਾ ਗਿਆ ਹੈ ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026