ਫਿਰੋਜ਼ਪੁਰ ਪੁਲਿਸ ਵਲੋਂ 2 ਮਾਮਲਿਆਂ ਚ ਲਾਹਣ ਅਤੇ ਨਜ਼ਾਇਜ ਸ਼ਰਾਬ ਕੀਤੀ ਗਈ ਬਰਾਮਦ
- 377 Views
- kakkar.news
- July 29, 2024
- Crime Punjab
ਫਿਰੋਜ਼ਪੁਰ ਪੁਲਿਸ ਵਲੋਂ 2 ਮਾਮਲਿਆਂ ਚ ਲਾਹਣ ਅਤੇ ਨਜ਼ਾਇਜ ਸ਼ਰਾਬ ਕੀਤੀ ਗਈ ਬਰਾਮਦ
ਫਿਰੋਜ਼ਪੁਰ 29 ਜੁਲਾਈ 2024 (ਅਨੁਜ ਕੱਕੜ ਟੀਨੂੰ)
ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਵਲੋਂ 2 ਮਾਮਲਿਆਂ ਚ 140 ਲਿਟਰ ਲਾਹਣ ਅਤੇ 50 ਬੋਤਲਾਂ ਨਜ਼ਾਇਜ ਸ਼ਰਾਬ ਬਰਾਮਦ ਕੀਤੀ ਗਈ ਹੈ ।
ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਪਵਨ ਕੁਮਾਰ ਨੇ ਦੱਸਿਆ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਵਾ ਚੈਕਿੰਗ ਦੇ ਸੰਬਧ ਵਿੱਚ ਬਲਾਕੀ ਵਾਲਾ ਖੂਹ ਪਾਸ ਮਜੂਦ ਤਾਂ ਇਤਲਾਹ ਮਿਲੀ ਕਿ ਸੁਖਦੇਵ ਸਿੰਘ ਪੁੱਤਰ ਢੋਹਲਾ ਵਾਸੀ ਪਿੰਡ ਪੀਰ ਅਹਿਮਦ ਖਾਂ ਫਿਰੋਜ਼ਪੁਰ ਸ਼ਰਾਬ ਨਜਾਇਜ਼ ਕਸੀਦ ਕਰਕੇ ਵੇਚਣ ਦਾ ਆਦੀ ਹੈ, ਜਿਸ ਨੇ ਆਪਣੇ ਕਮਰੇ ਅੰਦਰ ਭੱਠੀ ਲਗਾਈ ਹੋਈ ਹੈ, ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਹੈ । ਪੁਲਿਸ ਪਾਰਟੀ ਦੁਆਰਾ ਆਰੋਪੀ ਤੇ ਰੇਡ ਕੀਤੀ ਗਈ ਤਾਂ ਆਰੋਪੀ ਮੋਕੇ ਤੋਂ ਫਰਾਰ ਹੋ ਗਿਆ ਤੇ ਮੋਕੇ ਪਰ 01 ਚਾਲੂ ਭੱਠੀ, 140 ਲੀਟਰ ਲਾਹਣ, ਅਤੇ 10 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਹੋਈ।
ਅਤੇ ਦੂਜੇ ਮਾਮਲੇ ਚ ਸਹਾਇਕ ਥਾਣੇਦਾਰ ਜਗਤਾਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਫੱਤੂ ਵਾਲਾ ਪਰ ਛਾਪੇਮਾਰੀ ਕਰ ਉਸਨੂੰ ਕਾਬੂ ਕੀਤਾ ਗਿਆ ਅਤੇ ਤਲਾਸ਼ੀ ਦੌਰਾਨ ਮੋਕੇ ਪਰ 40 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਹੋਈ।
ਦੋਨਾਂ ਦੇ ਤਹਿਤ ਮਾਮਲਾ ਦਰਜ ਰਜਿਸਟਰ ਕਰ ਲਿਆ ਗਿਆ ਹੈ ।
ਥਾਣਾ ਸਦਰ ਦੀ ਪੁਲਿਸ ਵਲੋਂ ਆਰੋਪੀਆਂ ਖਿਲਾਫ ਆਬਕਾਰੀ ਅੇੈਕਟ ਦੇ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026