ਹਿੰਦ-ਪਾਕ ਸਰਹੱਦ ਨੇੜੇ ਬੀਐੱਸਐਫ ਨੇ ਇਕ ਪੈਕੇਟ ਸਮੇਤ ਫੜਿਆ ਡਰੋਨ,
- kakkar.news
- July 29, 2024
- Crime Punjab
ਹਿੰਦ-ਪਾਕ ਸਰਹੱਦ ਨੇੜੇ ਬੀਐੱਸਐਫ ਨੇ ਇਕ ਪੈਕੇਟ ਸਮੇਤ ਫੜਿਆ ਡਰੋਨ,
ਫਿਰੋਜ਼ਪੁਰ 29ਜੁਲਾਈ 2024 (ਅਨੁਜ ਕੱਕੜ ਟੀਨੂੰ)
ਹਿੰਦ-ਪਾਕ ਸਰਹੱਦ ‘ਤੇ ਡਰੋਨ ਤੋਂ ਤਸਕਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨੂੰ ਬੀਐੱਸਐੱਫ ਵੱਲੋਂ ਨਾਕਾਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇੱਕ ਵਾਰ ਫਿਰ ਬੀਐਸਐਫ ਨੇ ਡਰੋਨ ਨੂੰ ਡੇਗ ਕੇ ਹੈਰੋਇਨ ਬਰਾਮਦ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਪ੍ਰਾਪਤ ਸਮਾਚਾਰ ਅਨੁਸਾਰ ਬੀ.ਐਸ.ਐਫ ਨੇ ਫ਼ਿਰੋਜ਼ਪੁਰ ਹਿੰਦ -ਪਾਕ ਸਰਹੱਦ ਨੇੜੇ ਪਾਕਿਸਤਾਨ ਤੋਂ ਆ ਰਹੇ ਇੱਕ ਡਰੋਨ ਨੂੰ ਫ਼ਾਇਰ ਕਰ ਹੇਠਾਂ ਸੁੱਟ ਦਿੱਤੇ ਜਾਨ ਦੀ ਖ਼ਬਰ ਸਾਮਣੇ ਆ ਰਹੀ ਹੈ , ਬੀ.ਐਸ.ਐਫ ਵਲੋਂ ਹੇਠਾਂ ਸੁੱਟੇ ਡਰੋਨ ਦੀ ਜਦ ਤਲਾਸ਼ੀ ਲਈ ਤਾ ਤਲਾਸ਼ੀ ਦੌਰਾਨ ਉਸ ਵਿੱਚੋਂ 568 ਗ੍ਰਾਮ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਹੈ । ਬੀ.ਐਸ.ਐਫ ਦੀ 116 ਬਟਾਲੀਅਨ ਨੇ ਅੱਜ ਸਵੇਰੇ ਤਲਾਸ਼ੀ ਮੁਹਿੰਮ ਦੌਰਾਨ ਫ਼ਿਰੋਜ਼ਪੁਰ ਹਿੰਦ-ਪਾਕ ਸਰਹੱਦ ਨੇੜੇ ਪਾਕਿਸਤਾਨ ਤੋਂ ਆ ਰਹੇ ਇੱਕ ਡਰੋਨ ਨੂੰ ਡੇਗ ਕੇ 568 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਬੀ ਓ ਪੀ ਕਸੋ ਕੇ ਦੇ ਇਲਾਕੇ ਵਿੱਚ ਡਿਊਟੀ ’ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਨੂੰ ਆਉਂਦਾ ਦੇਖ ਕੇ ਤੁਰੰਤ ਡਰੋਨ ਨੂੰ ਹੇਠਾਂ ਉਤਾਰਨ ਲਈ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਆਖਰਕਾਰ ਬੀਐਸਐਫ ਦੇ ਜਵਾਨ ਡਰੋਨ ਨੂੰ ਹੇਠਾਂ ਲਿਆਉਣ ਵਿੱਚ ਸਫ਼ਲ ਹੋ ਗਏ। ਇਸ ਤੋਂ ਬਾਅਦ ਬੀਐਸਐਫ ਨੇ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਿਸ ਨਾਲ ਮਿਲ ਕੇ ਇਸ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ ਖੇਤਾਂ ਵਿੱਚ ਡਿੱਗੇ ਇੱਕ ਡਰੋਨ ਨੂੰ ਪੈਕੇਟ ਸਮੇਤ ਆਪਣੇ ਕਬਜ਼ੇ ਵਿਚ ਕਰ ਉਸ ਵਿੱਚੋ 568 ਗ੍ਰਾਮ ਹੈਰੋਇਨ ਬਰਾਮਦ ਕੀਤੀ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026