ਪੁਰਾਣੀ ਰੰਜਿਸ਼ ਦੇ ਚਲਦਿਆਂ ਘਰ ਦੇ ਬਾਹਰ ਕੀਤੀ ਫਾਇਰਿੰਗ, ਮਾਮਲਾ ਦਰਜ
- 528 Views
- kakkar.news
- August 1, 2024
- Crime Punjab
ਪੁਰਾਣੀ ਰੰਜਿਸ਼ ਦੇ ਚਲਦਿਆਂ ਘਰ ਦੇ ਬਾਹਰ ਕੀਤੀ ਫਾਇਰਿੰਗ, ਮਾਮਲਾ ਦਰਜ
ਫਿਰੋਜ਼ਪੁਰ 01-08-2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਵਿਚ ਗੋਲੀਆਂ ਚਲਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਤੋਂ ਸਾਮਣੇ ਆਇਆ ਹੈ । ਜਿਥੇ ਪੁਰਾਣੀ ਰੰਜਿਸ਼ ਦੇ ਚਲਦਿਆਂ ਕੁਝ ਵਿਅਕਤੀਆਂ ਵਲੋਂ ਇਕ ਸੁਤੇ ਪਏ ਪਰਿਵਾਰ ਦੇ ਘਰ ਦੇ ਬੂਹਿਆਂ ਦੀ ਭਨ ਤੋੜ ਕਰ ਅਤੇ ਸੀ ਸੀ ਟੀਵੀ ਕੈਮਰਿਆਂ ਪਰ ਫਾਇਰ ਕੀਤੇ ਜਾਣ ਦੀ ਖਬਰ ਸਾਮਣੇ ਆਈ ਹੈ ।
ਅਮਰੀਕ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਅਮਰਗੜ ਬਾਡੀਆ ਨੇ ਪੁਲਿਸ ਨੂੰ ਦਿਤੇ ਬਿਆਨਾਂ ਚ ਦੱਸਿਆ ਉਹ ਅਤੇ ਉਸ ਦਾ ਪਰਿਵਾਰ ਮਿਤੀ 30-07-2024 ਨੂੰ ਰੋਟੀ ਪਾਣੀ ਖਾ ਕੇ ਸੋ ਗਏ ਸੀ ਤੇ ਉਹ ਲੋਬੀ ਵਿੱਚ ਇੱਕਲਾ ਸੀ ਤਾਂ ਕ੍ਰੀਬ 09-30 ਵਜੇ
ਅਜੀਤ ਸਿੰਘ ਨੰਬਰਦਾਰ ਪੁੱਤਰ ਅਜੈਬ ਸਿੰਘ ਨਿਰਮਲ ਸਿੰਘ ਪੁੱਤਰ ਅਜੀਤ ਸਿੰਘ ਗੁਰਚਰਨ ਸਿੰਘ ਪੁੱਤਰ ਅਜੈਬ ਸਿੰਘ ਦਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀਅਨ ਬੋਘੇਵਾਲਾ ਗੁਰਭੇਜ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਦੌਲੇ ਵਾਲਾ
ਗੁਰਭੇਜ ਸਿੰਘ ਦਾ ਭਰਾ ਵਾਸੀ ਦੋਲੇ ਵਾਲਾ ਅਤੇ 4/5 ਅਣਪਛਾਤੇ ਆਦਮੀਆ ਨੇ ਉਸ ਦੇ ਘਰ ਦੇ ਬਾਹਰਲੇ ਬੂਹੇ ਨੂੰ ਧੱਕੇ ਮਾਰ ਤੇ ਗਾਲੀ ਗਲੋਚ ਕਰਨ ਲੱਗੇ ਤੇ ਗੇਟ ਪਰ ਲੱਗੇ ਕੈਮਰਿਆਂ ਪਰ ਨਿਸ਼ਾਨਾ ਬਣਾ ਕੇ ਗੁਰਭੇਜ ਸਿੰਘ ਨੇ ਦਸਤੀ ਰਿਵਾਲਵਰ ਤੇ ਅਜੀਤ ਸਿੰਘ ਨੇ 12 ਬੋਰ ਬੰਦੂਕ ਨਾਲ ਫਾਇਰ ਕੀਤੇ ਜਦ ਇਹਨਾਂ ਦਾ ਕੋਈ ਫਾਇਰ ਕੈਮਰੇ ਨੂੰ ਨਾ ਲੱਗਾ ਤੇ ਤਾਂ ਨਿਰਮਲ ਸਿੰਘ ਦੇ ਸਾਲੇ ਨੇ ਉਪਰ ਚੜ ਕੇ ਦੋਨੋ ਕੈਮਰੇ ਤੋੜ ਦਿੱਤੇ ਤੇ ਗੇਟ ਟੱਪ ਕੇ ਘਰ ਅੰਦਰ ਦਾਖਲ ਹੋ ਗਏ ਤੇ ਘਰ ਵਿੱਚ ਖੜੀ ਗੱਡੀ ਤੋੜ ਦਿੱਤੀ, ਜੋ ਲੋਕਾਂ ਦਾ ਇੱਕਠ ਹੁੰਦਾ ਦੇਖ ਆਪਣੇ ਹਥਿਆਰਾਂ ਸਮੇਤ ਮੋਕਾ ਤੋਂ ਭੱਜ ਗਏ ।
ਅਮਰੀਕ ਸਿੰਘ ਨੇ ਝਗੜੇ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ।
ਜੀਰਾ ਸਦਰ ਦੀ ਪੁਲਿਸ ਨੇ ਅਮਰੀਕ ਸਿੰਘ ਵੱਲੋ ਦਿੱਤੇ ਬਿਆਨਾਂ ਤਹਿਤ ਉਕਤ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026