ਦਰੱਖਤ ਨਾਲ ਫਾਹਾ ਲੈ ਕੇ ਕੀਤੀ ਆਤਮਹੱਤਿਆ ,ਸਥਾਨਕ ਪੁਲਿਸ ਨੇ ਕੀਤੀ ਜ਼ਾਂਚ ਸ਼ੁਰੂ
- 232 Views
- kakkar.news
- September 10, 2024
- Crime Punjab
ਦਰੱਖਤ ਨਾਲ ਫਾਹਾ ਲੈ ਕੇ ਕੀਤੀ ਆਤਮਹੱਤਿਆ ,ਸਥਾਨਕ ਪੁਲਿਸ ਨੇ ਕੀਤੀ ਜ਼ਾਂਚ ਸ਼ੁਰੂ
ਫਿਰੋਜ਼ਪੁਰ 10 ਸਤੰਬਰ 2024 (ਅਨੁਜ ਕੱਕੜ ਟੀਨੂੰ)
ਇੱਕ ਵੀਡੀਓ ਜੋ ਵਟਸਐਪ ‘ਤੇ ਵਾਇਰਲ ਹੋਈ ਹੈ, ਉਸ ਵਿੱਚ ਦਿਖਾਇਆ ਗਿਆ ਹੈ ਕਿ ਪਿੰਡ ਲੂਥੜ ਦੇ ਨੇੜੇ ਨਿੰਮ ਦੇ ਦਰਖਤ ਨਾਲ ਇੱਕ ਵਿਅਕਤੀ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ। ਇਸ ਘਟਨਾ ਸੰਬੰਧੀ ਸਥਾਨਕ ਪੁਲਿਸ ਨੇ ਉਕਤ ਜਗ੍ਹਾ ‘ਤੇ ਪਹੁੰਚ ਕੇ ਮੌਕੇ ਦੀ ਜਾਂਚ ਕੀਤੀ।
ਜਾਂਚ ਦੇ ਦੌਰਾਨ, ਆਤਮਹੱਤਿਆ ਕਰਨ ਵਾਲੇ ਵਿਅਕਤੀ ਦੇ ਭਰਾ ਪਰਮਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਉਸਦਾ ਭਰਾ, ਮਨਪ੍ਰੀਤ ਸਿੰਘ (40 ਸਾਲ) ਪੁੱਤਰ ਕੁਲਵੰਤ ਸਿੰਘ ਵਾਸੀ ਮਮਦੋਟ ਉਤਾੜ ਨੇੜੇ ਨੌਰਗ ਪੈਟਰਲ ਪੰਪ ਫਿਰਜ਼ਪੁਰ ਰੋਡ ਹੈ । ਓਹਨੇ ਦੱਸਿਆ ਕਿ ਉਸਦੇ ਭਰਾ (ਮ੍ਰਿਤਕ ਮਨਪ੍ਰੀਤ ਸਿੰਘ ) ਨੂੰ ਰਵੀ ਪੁੱਤਰ ਨਾਮਾਲੂਮ ਕਿਸੇ ਅਣਜਾਣ ਕਾਰਨ ਕਾਰਨ ਤੰਗ -ਪ੍ਰੇਸ਼ਾਨ ਕਰਦਾ ਆ ਰਿਹਾ ਸੀ। ਜਿਸ ਤੋਂ ਤੰਗ ਤੋਂ ਪਰੇਸ਼ਾਨ ਹੋ ਕੇ ਉਸ ਨੇ ਫਾਹਾ ਲੈ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ।
ਪੁਲਿਸ ਨੇ ਮ੍ਰਿਤਕ ਮਨਪ੍ਰੀਤ ਸਿੰਘ ਦੇ ਭਰਾ ਪਰਮਜੀਤ ਸਿੰਘ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026