- 361 Views
- kakkar.news
- May 14, 2025
- 2
- Education Punjab
ਫਿਰੋਜ਼ਪੁਰ ਦੀ ਬੇਟੀ ਨੇ 10ਵੀਂ ਚ ਰਚਿਆ ਇਤਿਹਾਸ – ਪੰਜਾਬ ‘ਚ ਪਹਿਲਾ, ਦੇਸ਼ ‘ਚ ਦੂਜਾ ਸਥਾਨ
ਫਿਰੋਜ਼ਪੁਰ, 14 ਮਈ 2025( ਅਨੂਜ ਕਕੜ ਟੀਨੂੰ)
– ਫਿਰੋਜ਼ਪੁਰ ਸ਼ਹਿਰ ਲਈ ਮਾਣ ਦਾ ਮੌਕਾ ਬਣਦਿਆਂ, D.C. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਤਨਿਸ਼ਕਾ ਚੋਪੜਾ ਨੇ CBSE ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 500 ਵਿੱਚੋਂ 499 ਅੰਕ (99.80%) ਹਾਸਲ ਕਰਕੇ ਪੰਜਾਬ ‘ਚ ਪਹਿਲਾ ਅਤੇ ਭਾਰਤ ਪੱਧਰ ‘ਤੇ ਦੂਜਾ ਸਥਾਨ ਹਾਸਲ ਕੀਤਾ ਹੈ।
ਤਨਿਸ਼ਕਾ, ਜੋ ਕਿ ਮੈਡਮ ਮੰਜੂ ਚੋਪੜਾ (ਲੈਕਚਰਾਰ ਕੇਮਿਸਟਰੀ, GSSS ਸੰਧੇ ਹਸ਼ਮ) ਅਤੇ ਸਰ ਰਾਜੇਸ਼ ਚੋਪੜਾ (ਲੈਕਚਰਾਰ ਬਾਇਓਲੋਜੀ, GSSS ਨੂਰਪੁਰ ਸੇਠਾ) ਦੀ ਧੀ ਹੈ, ਨੇ ਆਪਣੀ ਇਸ ਉਪਲਬਧੀ ਨਾਲ ਪੁਰੇ ਜ਼ਿਲ੍ਹੇ ਅਤੇ ਪੰਜਾਬ ਦਾ ਸਿਰ ਫਖਰ ਨਾਲ ਉਚਾ ਕਰ ਦਿੱਤਾ ਹੈ।
ਸਕੂਲ ਪ੍ਰਿੰਸੀਪਲ, ਅਧਿਆਪਕਾਂ ਅਤੇ ਸਥਾਨਕ ਲੋਕਾਂ ਨੇ ਤਨਿਸ਼ਕਾ ਨੂੰ ਇਸ ਕਾਮਯਾਬੀ ਲਈ ਦਿਲੋਂ ਵਧਾਈ ਦਿੱਤੀ ਅਤੇ ਉਸਦੇ ਭਵਿੱਖ ਲਈ ਨੇਕ ਤਮੰਨਾਵਾਂ ਜਤਾਈਆਂ।
ਤਨਿਸ਼ਕਾ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ, ਅਧਿਆਪਕਾਂ ਅਤੇ ਆਪਣੀ ਮਿਹਨਤ ਨੂੰ ਦਿੰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਏਸੇ ਤਰ੍ਹਾਂ ਦੇਸ਼ ਦਾ ਨਾਮ ਰੌਸ਼ਨ ਕਰਦੀ ਰਹੇਗੀ।



Comments (2)
Sandeep Chawla
14 May 2025So proud of you Beta 👏
Rajinder Bajaj
14 May 2025Congratulations beta