ਫਿਰੋਜ਼ਪੁਰ ਪੁਲਿਸ ਨੇ 500 ਗ੍ਰਾਮ ਅਫੀਮ ਸਮੇਤ ਆਰੋਪੀ ਕੀਤਾ ਕਾਬੂ
- 56 Views
- kakkar.news
- July 10, 2025
- Crime Punjab
ਫਿਰੋਜ਼ਪੁਰ ਪੁਲਿਸ ਨੇ 500 ਗ੍ਰਾਮ ਅਫੀਮ ਸਮੇਤ ਆਰੋਪੀ ਕੀਤਾ ਕਾਬੂ
ਫਿਰੋਜ਼ਪੁਰ 10 ਜੁਲਾਈ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਵੱਡੀ ਕਾਰਵਾਈ ਕਰਦਿਆਂ ਪਿੰਡ ਬਾਜ਼ੀਦਪੁਰ ਵਿਖੇ ਇੱਕ ਆਰੋਪੀ ਨੂੰ 500 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਕ, ਏ.ਐਸ.ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਬਾਜ਼ੀਦਪੁਰ ਵਿਖੇ ਬਾਜੇ ਵਾਲੇ ਦੇ ਮੋੜ ‘ਤੇ ਪਹੁੰਚੀ ਸੀ, ਜਿੱਥੇ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸੌਰਵ ਕੁਮਾਰ ਉਰਫ ਲਾਡੀ ਨਾਂ ਦਾ ਵਿਅਕਤੀ ਅਫੀਮ ਵੇਚਣ ਦਾ ਆਦੀ ਹੈ ਅਤੇ ਇਸ ਵੇਲੇ ਵੀ ਪਿੰਡ ਦੇ ਸਿਵਿਆਂ ਨੇੜੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ।
ਸੂਚਨਾ ਦੇ ਆਧਾਰ ‘ਤੇ ਜਦ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ, ਤਾਂ ਆਰੋਪੀ ਕੋਲੋਂ 500 ਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਆਰੋਪੀ ਨੂੰ ਕਾਬੂ ਕਰ ਲਿਆ ਅਤੇ ਥਾਣਾ ਕੁਲਗੜ੍ਹੀ ਵਿਖੇ NDPS ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਵਲੋਂ ਦੱਸਿਆ ਗਿਆ ਕਿ ਆਰੋਪੀ ਦੇ ਕਾਲੇ ਧੰਦੇ ਬਾਰੇ ਹੋਰ ਪਤਾ ਲਗਾਇਆ ਜਾ ਰਿਹਾ ਹੈ ਅਤੇ ਜਾਂਚ ਜਾਰੀ ਹੈ।


