ਦੋਹਰੇ ਕਤਲ ਕੇਸ ਸਬੰਧੀ ਪੀੜਤ ਪਰਿਵਾਰ ਨੇ ਐਸ.ਸੀ. ਕਮਿਸ਼ਨਰ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ
- 41 Views
- kakkar.news
- July 16, 2025
- Punjab
ਦੋਹਰੇ ਕਤਲ ਕੇਸ ਸਬੰਧੀ ਪੀੜਤ ਪਰਿਵਾਰ ਨੇ ਐਸ.ਸੀ. ਕਮਿਸ਼ਨਰ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ
ਫਿਰੋਜ਼ਪੁਰ ,16 ਜੁਲਾਈ 2025 ( ਅਨੁਜ ਕੱਕੜ ਟੀਨੂੰ)
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕਮਾਸਕਾ ‘ਚ ਵਾਪਰੇ ਦੋਹਰੇ ਕਤਲ ਕੇਸ ਸਬੰਧੀ ਪੀੜਿਤ ਤਰਸੇਮ ਸਿੰਘ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮੈਂਬਰ ਸ. ਗੁਰਪ੍ਰੀਤ ਸਿੰਘ ਇੱਟਾਂਵਾਲੀ ਨਾਲ ਮੁਲਾਕਾਤ ਕੀਤੀ ।
ਇਸ ਮੁਲਾਕਾਤ ਦੌਰਾਨ ਪੰਚਾਇਤ ਪਿੰਡ ਕਮਾਸਕਾ ਦੇ ਸਰਪੰਚ ਜਸਪਾਲ ਕੌਰ ਦੇ ਪਤੀ ਪੀੜਤ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਦੇ ਸਕੇ ਭਰਾ ਪ੍ਰੇਮ ਸਿੰਘ ਗਿੱਲ ਅਤੇ ਕੁਲਦੀਪ ਕੌਰ ਪਤਨੀ ਬਲਵਿੰਦਰ ਸਿੰਘ ਦਾ ਪੰਚਾਇਤੀ ਚੋਣਾਂ ਵਿੱਚ ਹਿੱਸਾ ਲੈਣ ਸਬੰਧੀ ਹੋਈ ਤਕਰਾਰ ਦੌਰਾਨ ਉੱਚ ਜਾਤੀ ਦੇ ਲੋਕਾਂ ਦੁਆਰਾ ਕਤਲ ਕਰ ਦਿੱਤਾ ਗਿਆ ਸੀ। ਕਤਲ ਦੇ ਦੋਸ਼ ਹੇਠ ਉੱਚ ਜਾਤ ਨਾਲ ਸਬੰਧਿਤ 27 ਦੇ ਕਰੀਬ ਵਿਅਕਤੀਆਂ ਨੂੰ ਪੁਲਿਸ ਨੇ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਸੀ।
ਉਹਨਾਂ ਨੇ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਇਸ ਕਤਲ ਕੇਸ ‘ਚ ਨਾਮਜ਼ਦ ਵਿਅਕਤੀਆਂ ਵਿਰੁੱਧ ਐਸਸੀ ਐਕਟ ਤਹਿਤ ਕਾਰਵਾਈ ਨਾ ਕਰਨ ਸਬੰਧੀ ਜਾਂਚ ਕਰਨ ਵਾਲੇ ਪੁਲਿਸ ਅਧਿਕਾਰੀਆਂ ਵੱਲੋਂ ਆਪਣੇ ਫ਼ਰਜ਼ ਨਾਲ ਕੌਤਾਹੀ ਕੀਤੀ ਹੈ। ਇਸ ਤੋਂ ਇਲਾਵਾ ਦੋ ਨਬਾਲਿਕ ਤਿੰਨ ਨਿਰਦੋਸ਼ ਭੈਣ ਭਰਾਵਾਂ ਨੂੰ ਇਸ ਕਤਲ ਕੇਸ ਚ ਦੋਸ਼ੀ ਬਣਾ ਕੇ ਵੱਡੀ ਅਣਗਹਿਲੀ ਕਰਨ ਦਾ ਵੀ ਆਰੋਪ ਲਗਾਇਆ ਗਿਆ ਹੈ।
ਕਮਿਸ਼ਨ ਦੇ ਮੈਂਬਰ ਗੁਰਪ੍ਰੀਤ ਸਿੰਘ ਇੱਟਾਂਵਾਲੀ ਨੇ ਦੱਸਿਆ ਕਿ ਉਕਤ ਕੇਸ ਸਬੰਧੀ ਐਸ.ਸੀ. ਕਮਿਸ਼ਨ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ ਅਤੇ ਪੁਲਿਸ ਤੋਂ ਰਿਪੋਰਟ ਤਲਬ ਕੀਤੀ ਗਈ ਹੈ ਅਤੇ ਦੁਬਾਰਾ ਤੋਂ ਜਾਂਚ ਕਰਨ ਸਬੰਧੀ ਨਿਰਦੇਸ਼ ਦਿੱਤੇ ਗਏ ਹਨ।
ਇਸ ਮੌਕੇ ਪੀਏ ਬਾਬਾ ਹਰਜਿੰਦਰ ਸਿੰਘ ਫਿਰੋਜ਼ਸ਼ਾਹ, ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ. ਸਤਨਾਮ ਸਿੰਘ ਗਿੱਲ, ਲਖਵਿੰਦਰ ਸਿੰਘ ਅਟਾਰੀ, ਅੰਮ੍ਰਿਤਪਾਲ ਸਿੰਘ, ਬਾਬਾ ਪਰਮਜੀਤ ਸਿੰਘ ਖਾਲਸਾ ਵੀ ਮੌਜੂਦ ਸਨ।


