ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਾਇਮਰੀ ਰਿਸੋਰਸ ਪਰਸਨ ਦਾ ਸੈਮੀਨਾਰ ਸਮਾਪਤ
- 54 Views
- kakkar.news
- November 20, 2025
- Punjab
ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਾਇਮਰੀ ਰਿਸੋਰਸ ਪਰਸਨ ਦਾ ਸੈਮੀਨਾਰ ਸਮਾਪਤ
ਫਿਰੋਜ਼ਪੁਰ 20 ਨਵੰਬਰ 2025 (ਸਿਟੀਜਨਜ਼ ਵੋਇਸ)
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸੁਨੀਤਾ ਰਾਨੀ ਜੀ ਦੀ ਅਗਵਾਈ, ਪ੍ਰਿੰਸੀਪਲ ਡਾਇਟ ਫਿਰੋਜ਼ਪੁਰ ਮੈਡਮ ਸੀਮਾ ਦੀ ਦੇਖ-ਰੇਖ ਹੇਠ ਜਮਾਤ ਪਹਿਲੀ ਦੂਸਰੀ ਦੇ ਪ੍ਰਾਇਮਰੀ ਰਿਸੋਰਸ ਪਰਸਨ ਦਾ ਤਿੰਨ ਰੋਜ਼ਾ ਸੈਮੀਨਾਰ ਡਾਇਟ ਫਿਰੋਜ਼ਪੁਰ ਵਿਖੇ ਲਗਾਇਆ ਗਿਆ।ਸੈਮੀਨਾਰ ਵਿੱਚ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸੁਭਾਸ਼ ਚੰਦਰ , ਜ਼ਿਲ੍ਹਾ ਰਿਸੋਰਸ ਪਰਸਨ ਡਾ ਜਸਵੀਰ ਸਿੰਘ ਜੀਰਾ, ਅਤੇ ਮਹਿੰਦਰ ਸ਼ਰਮਾ ਜੀ ਨੇ ਵਿਭਾਗ ਵੱਲੋਂ ਐਫਐਲ ਐਨ ਸਬੰਧੀ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਨਵੇਂ ਪਾਠਕ੍ਰਮ ਅਤੇ ਗਤੀਵਿਧੀਆਂ ਦੀ ਮਹੱਤਤਾ ਦੱਸਦੇ ਹੋਏ ਅਧਿਆਪਕਾਂ ਨੂੰ ਇਸ ਸਿਖਲਾਈ ਦੇ ਹਰ ਪੱਖ ਨੂੰ ਚੰਗੀ ਤਰ੍ਹਾਂ ਸਿੱਖਣ ਅਤੇ ਬੱਚਿਆਂ ਤੱਕ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ। ਸੁਭਾਸ਼ ਚੰਦਰ ਜੀ ਨੇ ਦੱਸਿਆ ਇਸ ਟਰੇਨਿੰਗ ਵਿੱਚ ਅਧਿਆਪਕਾਂ ਨੂੰ ਨਵੀਂ ਸਿੱਖਿਆ ਨੀਤੀ ਤਹਿਤ ਹੋਏ ਬਦਲਾਅ, ਨਵੀਆਂ ਕਿਤਾਬਾਂ , ਨਿਪੁੰਨ ਭਾਰਤ ਤਹਿਤ ਐਫਐਲਐਨ ਦੇ ਟੀਚਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਇਸ ਮੌਕੇ ਮੈਡਮ ਸੀਮਾ ਡਾਇਟ ਪ੍ਰਿੰਸੀਪਲ ਜੀ ਨੇ ਸਾਰੇ ਸੈਮਨੇਰੀਅਨ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026