ਫਿਰੋਜ਼ਪੁਰ ਨੇੜੇ ਬੱਸ ’ਤੇ ਫਾਇਰਿੰਗ, ਬੱਚਿਆਂ ਸਮੇਤ 30 ਸਵਾਰੀਆਂ ਬਾਲ–ਬਾਲ ਬਚੀਆਂ
- 340 Views
- kakkar.news
- December 2, 2025
- Punjab
ਫਿਰੋਜ਼ਪੁਰ ਨੇੜੇ ਬੱਸ ’ਤੇ ਫਾਇਰਿੰਗ, ਬੱਚਿਆਂ ਸਮੇਤ 30 ਸਵਾਰੀਆਂ ਬਾਲ–ਬਾਲ ਬਚੀਆਂ
ਫਿਰੋਜ਼ਪੁਰ 2 ਦਸੰਬਰ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਚ ਅੱਜ ਸ਼ਾਮ 6 ਵਜੇ ਦੇ ਕਰੀਬ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਫਿਰੋਜ਼ਪੁਰ ਤੋਂ ਗੰਗਾ ਨਗਰ ਜਾ ਰਹੀ ਇੱਕ ਸਰਕਾਰੀ ਬੱਸ ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਅਚਾਨਕ ਫਾਇਰਿੰਗ ਕਰ ਦਿੱਤੀ। ਗੋਲੀਆਂ ਦੇ ਛਰਰੇ ਡਰਾਈਵਰ ਨੂੰ ਵੀ ਲੱਗੇ। ਬੱਸ ਵਿੱਚ ਉਸ ਸਮੇਂ ਲਗਭਗ 30 ਸਵਾਰੀਆਂ, ਜਿਨ੍ਹਾਂ ਵਿੱਚ ਛੋਟੇ ਬੱਚੇ ਵੀ ਸ਼ਾਮਲ ਸਨ, ਸਫਰ ਕਰ ਰਹੀਆਂ ਸਨ।
ਹਮਲਾਵਰ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ।
ਇਹ ਵਾਕਿਆ ਫਿਰੋਜ਼ਪੁਰ ਸ਼ਹਿਰ ਤੋਂ ਕੁਝ ਹੀ ਦੂਰ ਲੱਖੋ ਕੇ ਬਹਿਰਾਮ ਨੇੜੇ ਵਾਪਰਿਆ। ਖਤਰੇ ਦੇ ਬਾਵਜੂਦ, ਡਰਾਈਵਰ ਅਤੇ ਕੰਡਕਟਰ ਅਮਨਦੀਪ ਸਿੰਘ ਨੇ ਹਿੰਮਤ ਦਿਖਾਉਂਦਿਆਂ ਬੱਸ ਨੂੰ ਸਿੱਧਾ ਲੱਖੋ ਕੇ ਬਹਿਰਾਮ ਪੁਲਿਸ ਥਾਣੇ ਵਿੱਚ ਲੈ ਜਾ ਕੇ ਸਵਾਰੀਆਂ ਦੀ ਜਾਨ ਬਚਾਈ, ਜਿਸ ਨਾਲ ਯਾਤਰੀਆਂ ਨੇ ਰਾਹਤ ਦਾ ਸਾਹ ਲਿਆ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਤਲਾਸ਼ ਜਾਰੀ ਹੈ।

- February 3, 2026
जनवरी माह में टिकट चेकिंग द्वारा 02.52 करोड़ राजस्व अर्जित किया गया।
- February 3, 2026