Trending Now
#ਚਾਈਨੀਜ਼ ਦੀਵਿਆਂ ਦੀ ਚਮਕ ਵਿਚਾਲੇ ਮਿੱਟੀ ਦੇ ਦੀਵਿਆਂ ਦੀ ਲੋਅ ਬਚਾਉਣ ਲਈ ਜੁਟਿਆ ਘੁਮਿਆਰ ਜੋਗਿੰਦਰ ਪਾਲ ਦਾ ਪਰਿਵਾਰ
#ਸਰਫੇਸ ਸੀਡਰ ਤਕਨੀਕ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਇੱਕ ਸੁਖਾਲੀ ਅਤੇ ਘੱਟ ਖਰਚ ਵਾਲੀ ਵਿਧੀ – ਡਾ. ਗੁਰਮੇਲ ਸਿੰਘ
#ਬੈਡਮਿੰਟਨ ਲਵਰਜ਼ ਵਲੋਂ ਛੇਵਾਂ ਜੂਨੀਅਰ ਅਤੇ ਸਬ ਜੂਨੀਅਰ ਫ਼ਿਰੋਜ਼ਪੁਰ ਬੈਡਮਿੰਟਨ ਲੀਗ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
#ਫਿਰੋਜ਼ਪੁਰ ਸਿਵਲ ਹਸਪਤਾਲ ਦਾ ਸਿਵਲ ਸਰਜਨ ਡਾ. ਪਰਮਿੰਦਰ ਸਿੰਘ ਵੱਲੋਂ ਅਚਨਚੇਤ ਦੌਰਾ, ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
#3 ਮਾਸੂਮ ਬੱਚੀਆਂ ਦੀ ਰਹੱਸਮਈ ਹਾਲਾਤਾਂ ‘ਚ ਮੌਤ, ਪੂਰੇ ਇਲਾਕੇ ‘ਚ ਪਸਰਿਆ ਦਹਿਸ਼ਤ ਦਾ ਮਾਹੌਲ
#ਫਿਰੋਜ਼ਪੁਰ ਕੇਂਦਰੀ ਜੇਲ੍ਹ ’ਚ ਹਵਾਲਾਤੀਆਂ ਵਿਚਾਲੇ ਖੂਨੀ ਝੜਪ, ਸੂਏ ਨਾਲ ਹਮਲਾ ਕਰਕੇ ਕੀਤਾ ਜ਼ਖ਼ਮੀ
#ਫ਼ਿਰੋਜ਼ਪੁਰ ਨਗਰ ਕੌਂਸਲ ਦੀ ਹਾਊਸ ਮੀਟਿੰਗ ’ਚ ਅਹਿਮ ਫ਼ੈਸਲੇ, ਸੀਵਰੇਜ ਬਿੱਲਾਂ ’ਚ ਕਟੌਤੀ ਦਾ ਮਤਾ ਪਾਸ
#ਫ਼ਿਰੋਜ਼ਪੁਰ ਕਾਂਗਰਸ ਭਵਨ ’ਚ SIR ਅਤੇ ਵੋਟਰ ਸੂਚੀਆਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ, ਚੋਣ ਕਮਿਸ਼ਨ ’ਤੇ ਉੱਠੇ ਸਵਾਲ
#ਭੈਣ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਨੌਜਵਾਨ ਦਾ ਕਤਲ, ਪਰਿਵਾਰ ’ਚ ਮਚਿਆ ਚੀਕ-ਚਿਹਾੜਾ
#ਪੰਜਾਬ ਦੀਆਂ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਫੈਸਲਾ: ਚੋਣ ਡਿਊਟੀ ਨਾਲ ਜੁੜੇ ਅਧਿਕਾਰੀਆਂ ਦੇ ਹੋਣਗੇ ਤਬਾਦਲੇ, ਘਰੇਲੂ ਜ਼ਿਲ੍ਹੇ ਵਿੱਚ ਤਾਇਨਾਤੀ ’ਤੇ ਰੋਕ
ਪੰਜਾਬ ਜੇਲ੍ਹ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੰਗਾਂ ਸਬੰਧੀ ਹੋਈ ਮੀਟਿੰਗ
- kakkar.news
- December 3, 2025
- Punjab
ਪੰਜਾਬ ਜੇਲ੍ਹ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੰਗਾਂ ਸਬੰਧੀ ਹੋਈ ਮੀਟਿੰਗ
ਫਿਰੋਜ਼ਪੁਰ 3 ਦਸੰਬਰ 2025 (ਸਿਟੀਜਨਜ਼ ਵੋਇਸ)
ਪੰਜਾਬ ਜੇਲ੍ਹ ਪੈਨਸਨਰਜ ਵੈਲਫੇਅਰ ਐਸੋਸੀਏਸਨ ਪੰਜਾਬ ਦੀ ਮੀਟਿੰਗ ਫਰੀਡਮ ਫਾਇਟਰ ਮੋਗਾ ਦੇ ਦਫਤਰ ਵਿਖੇ ਮੀਟਿੰਗ ਪੰਜਾਬ ਪ੍ਰਧਾਨ ਸ੍ਰੀ ਮਹੇਸ ਲਾਲ ਅੱਤਰੀ ਅਤੇ ਪੰਜਾਬ ਜਨਰਲ ਸਕੱਤਰ-ਕਮ ਫਿਰੋਜ਼ਪੁਰ ਡਵੀਜਨ ਦੇ ਪ੍ਰਧਾਨ ਕਸ਼ਮੀਰ ਸਿੰਘ ਥਿੰਦ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਜੇਲ੍ਹ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀਆਂ ਮੰਗਾਂ ਸਬੰਧੀ ਅਤੇ ਸੁਪਰਡੈਂਟ ਜੇਲ੍ਹਾਂ ਤੇ ਡੀ.ਜੀ.ਪੀ ਜੇਲ੍ਹਾਂ ਨਾਲ ਹੋਈ ਮੀਟਿੰਗ ਸਬੰਧੀ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਪੰਜਾਬ ਪ੍ਰਧਾਨ ਸ੍ਰੀ ਮਹੇਸ ਲਾਲ ਅਤਰੀ ਅਤੇ ਪੰਜਾਬ ਜਨਰਲ ਸਕੱਤਰ ਕਸ਼ਮੀਰ ਸਿੰਘ ਥਿੰਦ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਏਜੰਡਾ ਪੈਨਸਨਰਜ਼ ਦੀਆਂ ਹੱਕੀ ਮੰਗਾਂ ਜਿਵੇਂ ਇਡੈਂਟੀ ਕਾਰਡ ਬਨਾਉਣਾ,ਲੀਵ ਇਨਕੈਸਮੈਂਟ ਦੇ ਬਕਾਏ ਦੀਆ ਕਿਸਤਾਂ ਰਲੀਜ ਕਰਨਾ,ਮੈਡੀਕਲ ਰਿਬਰਸਮੈਂਟ ਬਿੱਲਾਂ ਦੇ ਬਜਟ ਬਾਰੇ,ਸਤਿਕਾਰ ਕਾਰਡ ਬਨਾਉਣ ਬਾਰੇ ਅਤੇ ਸੁਪਰਡੈਂਟ ਜੇਲਾਂ ਨੂੰ ਮਿਲਣ ਲਈ ਸਮਾਂ ਨਿਸਚਿਤ ਕਰਨ ਅਤੇ ਡੀ ਜੀ ਪੀ ਜੇਲਾਂ ਨਾਲ ਹੋਈ ਮੀਟਿੰਗ ਬਾਰੇ ਸਾਰੇ ਪੈਨਸਨਰਜ ਸਾਥੀਆਂ ਨਾਲ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਡੀ.ਜੀ.ਪੀ ਜੇਲਾਂ ਨੇ ਉਕਤ ਮੰਗਾਂ ਸਬੰਧੀ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਹੈ। ਇਸ ਮੌਕੇ ਕੁਲਵੰਤ ਸਿੰਘ ਵਿੱਤ ਸਕੱਤਰ, ਨਿਰਮਲ ਸਿੰਘ, ਕੁਲਵੰਤ ਸਿੰਘ ਘਾਲੀ, ਜਰਨੈਲ ਸਿੰਘ, ਪਰਵੀਨ ਕੁਮਾਰ ਪਟਿਆਲਾ, ਸਾਹਿਬ ਸਿੰਘ ਫਰੀਦਕੋਟ, ਬਾਬਾ ਮਹਿੰਦਰ ਸਿਂਘ, ਸ੍ਰਾ ਬਲਵੰਤ ਸਿੰਘ ਸੰਗਰੂਰ,ਸ੍ਰੀ ਕੁਲਦੀਪ ਸਿੰਘ ਈਸਾਪੁਰ,ਸ੍ਰੀ ਬਲਵਿੰਦਰ ਸਿਘ ਢਿਲੋਂ ,ਸ੍ਰੀ ਕੈਲਾਸ ਕੁਮਾਰ ਆਦਿ ਆਗੂਆਂ ਵਲੋਂ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਗੲਏ ਮੀਟਿੰਗ ਵਿਚ ਸ੍ਰੀ ਜਸਵੀਰ ਸਿੰਘ ਲੁਧਿਆਣਾ,ਸ੍ਰੀ ਹਰਦੀਪ ਸਿੰਘ ਵਾਲੀਆ,ਸ੍ਰੀ ਰਵੇਲ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮਾਲ ਹੋ ਕੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅੰਤ ਵਿਚ ਸ੍ਰੀ ਮਹੇਸ ਲਾਲ ਅਤਰੀ ਵਲੋਂ ਮੀਟਿੰਗ ਵਿਚ ਸਾਮਲ ਸਾਰੇ ਪੈਨਸਨਰਜ਼ ਦਾ ਧੰਨਵਾਦ ਕੀਤਾ ਗਿਆ।
Categories

Recent Posts