ਫਿਰੋਜ਼ਪੁਰ: 647 ਵਿੱਚੋਂ 440 ਉਮੀਦਵਾਰਾਂ ਨੂੰ ਹਰੀ ਝੰਡੀ, 14 ਦਸੰਬਰ ਨੂੰ ਵੋਟਿੰਗ
- 129 Views
- kakkar.news
- December 5, 2025
- Politics Punjab
-ਫਿਰੋਜ਼ਪੁਰ: 647 ਵਿੱਚੋਂ 440 ਉਮੀਦਵਾਰਾਂ ਨੂੰ ਹਰੀ ਝੰਡੀ, 14 ਦਸੰਬਰ ਨੂੰ ਵੋਟਿੰਗ,
-ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ: ਅੱਜ ਹੋਈ ਨੋਮੀਨੇਸ਼ਨ ਪੱਤਰਾਂ ਦੀ ਪੜਤਾਲ, 6 ਦਸੰਬਰ ਆਖਰੀ ਮਿਤੀ ਵਾਪਸੀ ਲਈ
ਫਿਰੋਜ਼ਪੁਰ, 5 ਦਸੰਬਰ 2025 ( ਅਨੁਜ ਕੱਕੜ ਟੀਨੂੰ)
ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੂੰ ਲੈ ਕੇ ਚੋਣੀ ਪ੍ਰਕਿਰਿਆ ਅੱਜ ਇਕ ਮਹੱਤਵਪੂਰਨ ਪੜਾਅ ਵਿੱਚੋਂ ਗੁਜ਼ਰੀ। ਅੱਜ ਉਮੀਦਵਾਰਾਂ ਵੱਲੋਂ ਦਾਖਲ ਕੀਤੇ ਗਏ ਨੋਮੀਨੇਸ਼ਨ ਪੱਤਰਾਂ ਦੀ ਪੜਤਾਲ ਕੀਤੀ ਗਈ, ਜਦਕਿ 6 ਦਸੰਬਰ ਨੂੰ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ ਨਿਰਧਾਰਿਤ ਕੀਤੀ ਗਈ ਹੈ।
ਪੰਚਾਇਤ ਸੰਮਤੀ — 112 ਜੋਨ ਵਿੱਚੋਂ 647 ਨਾਮਜ਼ਦਗੀਆਂ, 440 ਯੋਗ ਕਰਾਰ
ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੰਚਾਇਤ ਸੰਮਤੀ ਲਈ ਕੁੱਲ 112 ਸੀਟਾਂ ਤਹਿ ਕੀਤੀਆਂ ਗਈਆਂ ਸਨ। ਹਰੇਕ ਬਲਾਕ ਦੀ ਵੇਰਵਾ ਇਹ ਹੈ:
ਫਿਰੋਜ਼ਪੁਰ — 16 ਸੀਟਾਂ
ਘੱਲ ਖੁਰਦ — 23 ਸੀਟਾਂ
ਮਮਦੋਟ — 22 ਸੀਟਾਂ
ਜ਼ੀਰਾ — 19 ਸੀਟਾਂ
ਮਖੂ — 15 ਸੀਟਾਂ
ਗੁਰੂ ਹਰਸਹਾਏ — 17 ਸੀਟਾਂ
ਇਨ੍ਹਾਂ 112 ਜੋਨਾਂ ਲਈ ਕੁੱਲ 647 ਨਾਮਜ਼ਦਗੀ ਪੱਤਰ ਦਾਖਲ ਹੋਏ, ਪਰ ਅੱਜ ਦੀ ਪੜਤਾਲ ਦੌਰਾਨ 207 ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ, ਜਿਸ ਤੋਂ ਬਾਅਦ 440 ਹੀ ਉਮੀਦਵਾਰ ਚੋਣ ਲੜਨ ਲਈ ਯੋਗ ਕਰਾਰ ਦਿੱਤੇ ਗਏ।
ਜ਼ਿਲ੍ਹਾ ਪਰਿਸ਼ਦ ਲਈ 14 ਜੋਨ ਤਹਿ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 93 ਉਮੀਦਵਾਰਾਂ ਵੱਲੋਂ ਨੋਮੀਨੇਸ਼ਨ ਦਾਖਲ ਹੋਏ ਸਨ। ਪੜਤਾਲ ਦੌਰਾਨ 3 ਨਾਮਜ਼ਦਗੀਆਂ ਰੱਦ ਹੋਈਆਂ, ਜਦਕਿ 90 ਉਮੀਦਵਾਰਾਂ ਨੂੰ ਚੋਣ ਲਈ ਯੋਗ ਕਰਾਰ ਦਿੱਤਾ ਗਿਆ।
ਸਾਰੇ ਉਮੀਦਵਾਰ ਕੱਲ੍ਹ 6 ਦਸੰਬਰ ਤੱਕ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ। ਉਸ ਤੋਂ ਬਾਅਦ ਹੀ ਅਸਲੀ ਤਸਵੀਰ ਸਾਹਮਣੇ ਆਵੇਗੀ ਕਿ ਕਿਹੜੇ ਉਮੀਦਵਾਰ ਚੋਣੀ ਜੰਗ ਲਈ ਮੈਦਾਨ ਵਿੱਚ ਕਾਇਮ ਰਹਿਣਗੇ ਅਤੇ ਕਿਹੜਿਆਂ ਦਾ ਭਵਿੱਖ 17 ਦਸੰਬਰ ਨੂੰ ਚਮਕੇਗਾ।
ਜ਼ਿਲ੍ਹੇ ਵਿੱਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਲਈ 14 ਦਸੰਬਰ ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ ਮਗਰੋਂ 17 ਦਸੰਬਰ ਨੂੰ ਨਤੀਜੇ ਘੋਸ਼ਿਤ ਕੀਤੇ ਜਾਣਗੇ।

- February 3, 2026
जनवरी माह में टिकट चेकिंग द्वारा 02.52 करोड़ राजस्व अर्जित किया गया।
- February 3, 2026