ਫਿਰੋਜ਼ਪੁਰ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣ ਨਤੀਜੇ ਐਲਾਨੇ, ਜ਼ਿਲ੍ਹਾ ਪਰਿਸ਼ਦ ਵਿੱਚ ਕਾਂਗਰਸ ਅੱਗੇ, ਬਲਾਕ ਸੰਮਤੀਆਂ ਵਿੱਚ ‘ਆਪ’ ਦਾ ਦਬਦਬਾ
- kakkar.news
- December 18, 2025
- Politics Punjab
ਫਿਰੋਜ਼ਪੁਰ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣ ਨਤੀਜੇ ਐਲਾਨੇ, ਜ਼ਿਲ੍ਹਾ ਪਰਿਸ਼ਦ ਵਿੱਚ ਕਾਂਗਰਸ ਅੱਗੇ, ਬਲਾਕ ਸੰਮਤੀਆਂ ਵਿੱਚ ‘ਆਪ’ ਦਾ ਦਬਦਬਾ
ਫਿਰੋਜ਼ਪੁਰ 18 ਦਸੰਬਰ 2025 (ਅਨੁਜ ਕੱਕੜ ਟੀਨੂੰ)
ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕਰਵਾਈਆਂ ਗਈਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਅਧਿਕਾਰਿਕ ਸਰੋਤਾਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਜ਼ਿਲ੍ਹਾ ਪਰਿਸ਼ਦ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਹੈ, ਜਦਕਿ ਬਲਾਕ ਸੰਮਤੀ ਪੱਧਰ ‘ਤੇ ਆਮ ਆਦਮੀ ਪਾਰਟੀ (ਆਪ) ਨੇ ਸਪਸ਼ਟ ਬਹੁਮਤ ਹਾਸਲ ਕੀਤਾ ਹੈ।
ਜ਼ਿਲ੍ਹਾ ਪਰਿਸ਼ਦ – ਕੁੱਲ 14 ਜੋਨ
ਜ਼ਿਲ੍ਹਾ ਪਰਿਸ਼ਦ ਦੇ 14 ਜੋਨਾਂ ਵਿੱਚ ਸਿਆਸੀ ਪਾਰਟੀਆਂ ਵਿਚਕਾਰ ਕਾਫੀ ਤਿੱਖਾ ਮੁਕਾਬਲਾ ਦੇਖਣ ਨੂੰ ਮਿਲਿਆ। ਨਤੀਜੇ ਹੇਠ ਲਿਖੇ ਹਨ—
ਕਾਂਗਰਸ: 6 ਸੀਟਾਂ
ਆਮ ਆਦਮੀ ਪਾਰਟੀ (ਆਪ): 4 ਸੀਟਾਂ
ਸ਼ਿਰੋਮਣੀ ਅਕਾਲੀ ਦਲ: 2 ਸੀਟਾਂ
ਆਜ਼ਾਦ (ਗੁਰਪ੍ਰੀਤ ਸੇਖੋਂ): 2 ਸੀਟਾਂ
ਭਾਜਪਾ: ਕੋਈ ਵੀ ਸੀਟ ਨਹੀਂ
ਇਨ੍ਹਾਂ ਨਤੀਜਿਆਂ ਨਾਲ ਜ਼ਿਲ੍ਹਾ ਪਰਿਸ਼ਦ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣੀ ਹੈ।
ਬਲਾਕ ਸੰਮਤੀ – ਕੁੱਲ 112 ਜੋਨ
ਜ਼ਿਲ੍ਹਾ ਫਿਰੋਜ਼ਪੁਰ ਦੇ ਛੇ ਬਲਾਕਾਂ—ਫਿਰੋਜ਼ਪੁਰ, ਘਾਲਖੁਰਦ, ਜੀਰਾ, ਮੱਖੂ, ਮਮਦੋਟ ਅਤੇ ਗੁਰੂਹਰਸਹਾਇ—ਵਿੱਚ ਕੁੱਲ 112 ਬਲਾਕ ਸੰਮਤੀ ਜੋਨਾਂ ਦੇ ਨਤੀਜੇ ਸਾਹਮਣੇ ਆਏ ਹਨ। ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਹੁਮਤ ਹਾਸਲ ਕੀਤਾ ਹੈ।
ਆਮ ਆਦਮੀ ਪਾਰਟੀ (ਆਪ): ਕੁੱਲ 59 ਸੀਟਾਂ
ਜੀਰਾ: 18
ਮੱਖੂ: 15
ਮਮਦੋਟ: 8
ਗੁਰੂਹਰਸਹਾਇ: 6
ਫਿਰੋਜ਼ਪੁਰ: 7
ਘਾਲਖੁਰਦ: 5 ਸੀਟਾਂ (ਬਿਨਾਂ ਚੋਣ ਨਿਰਵਿਰੋਧ)
ਕਾਂਗਰਸ: 22 ਸੀਟਾਂ
ਸ਼ਿਰੋਮਣੀ ਅਕਾਲੀ ਦਲ: 15 ਸੀਟਾਂ
ਭਾਜਪਾ: 3 ਸੀਟਾਂ
ਆਜ਼ਾਦ: 13 ਸੀਟਾਂ
ਜਿਨ੍ਹਾਂ ਵਿੱਚੋਂ ਘੱਲਖੁਰਦ ਚ 3 ਸੀਟਾਂ ਤੇ ਆਪ ਅਤੇ 1 ਸੀਟ ਤੇ ਆਜ਼ਾਦ ਉਮੀਦਵਾਰ ਨਿਰਵਿਰੋਧ ਰਹੇ ਹਨ
ਇਹਨਾਂ ਚੋਣ ਨਤੀਜਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਜਿੱਥੇ ਜ਼ਿਲ੍ਹਾ ਪਰਿਸ਼ਦ ਪੱਧਰ ‘ਤੇ ਕਾਂਗਰਸ ਨੂੰ ਬੜਤ ਮਿਲੀ ਹੈ, ਉੱਥੇ ਹੀ ਜਮੀਨੀ ਪੱਧਰ ਯਾਨੀ ਬਲਾਕ ਸੰਮਤੀਆਂ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਵੱਡਾ ਸਮਰਥਨ ਪ੍ਰਾਪਤ ਹੋਇਆ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਨਤੀਜੇ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੀ ਸਥਾਨਕ ਰਾਜਨੀਤੀ ਅਤੇ ਪ੍ਰਸ਼ਾਸਕੀ ਸਮੀਕਰਨਾਂ ‘ਤੇ ਡੂੰਘਾ ਅਸਰ ਪਾਉਣਗੇ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026