31 ਜਨਵਰੀ ਤੋਂ 22 ਫਰਵਰੀ ਤੱਕ ਜ਼ਿਲ੍ਹੇ ‘ਚ ਵੱਖ-ਵੱਖ ਥਾਵਾਂ ‘ਤੇ ਲਗਾਏ ਜਾਣਗੇ ਮੁਫ਼ਤ ਆਯੂਸ਼ ਮੈਡੀਕਲ ਕੈਂਪ
- 37 Views
- kakkar.news
- January 30, 2026
- Punjab
31 ਜਨਵਰੀ ਤੋਂ 22 ਫਰਵਰੀ ਤੱਕ ਜ਼ਿਲ੍ਹੇ ‘ਚ ਵੱਖ-ਵੱਖ ਥਾਵਾਂ ‘ਤੇ ਲਗਾਏ ਜਾਣਗੇ ਮੁਫ਼ਤ ਆਯੂਸ਼ ਮੈਡੀਕਲ ਕੈਂਪ
ਫ਼ਿਰੋਜ਼ਪੁਰ, 30 ਜਨਵਰੀ 2026 (ਸਿਟੀਜਨਜ਼ ਵੋਇਸ)
ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਡਾਇਰੈਕਟਰ ਆਫ ਆਯੁਰਵੇਦ ਡਾ. ਰਮਨ ਖੰਨਾ, ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਅਤੇ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾਕਟਰ ਰੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ 15 ਮੁਫ਼ਤ ਆਯੂਸ਼ ਮੈਡੀਕਲ ਕੈਂਪ 31 ਜਨਵਰੀ ਤੋਂ 22 ਫਰਵਰੀ ਤੱਕ ਜ਼ਿਲ੍ਹੇ ‘ਚ ਵੱਖ-ਵੱਖ ਥਾਵਾਂ ‘ਤੇ ਲਗਾਏ ਜਾਣਗੇ।
ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਆਯੂਸ਼ ਮੈਡੀਕਲ ਕੈਂਪ ਸਵੇਰੇ 9 ਵਜੇ ਤੋਂ 3 ਵਜੇ ਤੱਕ ਨਿਰਧਾਰਿਤ ਕੀਤੇ ਸਥਾਨ, 31 ਜਨਵਰੀ ਨੂੰ ਪਹਿਲਾ ਕੈਂਪ ਅੰਦਰਲਾ ਗੁਰਦੁਆਰਾ ਪਿੰਡ ਧੰਨਾ ਸ਼ਹੀਦ, ਦੂਸਰਾ ਕੈਂਪ 3 ਫਰਵਰੀ ਨੂੰ ਸੀਐਚਸੀ ਮੱਖੂ, ਤੀਸਰਾ ਕੈਂਪ 4 ਫਰਵਰੀ ਨੂੰ ਗੁਰਦੁਆਰਾ ਸਾਹਿਬ ਪਿੰਡ ਟਿੱਬੀ ਕਲਾਂ, ਚੌਥਾ ਕੈਂਪ 5 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਪਾਰਕ ਤਲਵੰਡੀ ਭਾਈ, ਪੰਜਵਾਂ ਕੈਂਪ 6 ਫਰਵਰੀ ਨੂੰ ਗੁਰਦੁਆਰਾ ਸਾਹਿਬ ਪਿੰਡ ਕੱਸੋਆਣਾ, ਛੇਵਾਂ ਕੈਂਪ 07 ਫਰਵਰੀ ਨੂੰ ਗੁਰਦੁਆਰਾ ਸਾਹਿਬ ਚਾਹ ਬੇਰੀਆਂ ਜੀਰਾ, ਸੱਤਵਾਂ ਕੈਂਪ 9 ਫਰਵਰੀ ਨੂੰ ਗੁਰਦੁਆਰਾ ਸਾਹਿਬ ਗੁਰੂ ਨਾਨਕ ਨਿਵਾਸ ਖਾਈ ਫੀਮੇ ਕੀ, ਅਠਵਾਂ ਕੈਂਪ 10 ਫਰਵਰੀ ਨੂੰ ਗੁਰਦੁਆਰਾ ਸਾਹਿਬ ਪਿੰਡ ਮੁੱਦਕੀ, ਨੌਵਾਂ ਕੈਂਪ 11 ਫਰਵਰੀ ਨੂੰ ਪਿੰਡ ਮੱਲਵਾਲ, ਦਸਵਾਂ ਕੈਂਪ 12 ਫਰਵਰੀ ਏ.ਏ.ਕੇ ਚੁਗੱਤੇ ਵਾਲਾ, ਗਿਆਰਵਾਂ ਕੈਂਪ 13 ਫਰਵਰੀ ਨੂੰ ਪਿੰਡ ਬਧਨੀ ਜੈਮਲ ਸਿੰਘ, ਬਾਰਵਾਂ ਕੈਂਪ 14 ਫਰਵਰੀ ਨੂੰ ਪਿੰਡ ਯਾਰੇਸ਼ਾਹ ਵਾਲਾ, ਤੇਹਰਵਾਂ ਕੈਂਪ 16 ਫਰਵਰੀ ਨੂੰ ਬਾਬਾ ਰਾਮ ਲਾਲ ਗੁਰਦੁਆਰਾ ਸਾਹਿਬ ਆਰਿਫ ਕੇ, 14ਵਾਂ ਕੈਂਪ 19 ਫਰਵਰੀ ਨੂੰ ਬਾਬਾ ਜੀਵਨ ਸਿੰਘ ਧਰਮਸ਼ਾਲਾ ਪਿੰਡ ਭੜਾਣਾ ਅਤੇ ਪੰਦਰਵਾਂ ਕੈਂਪ 22 ਫਰਵਰੀ ਭਾਈ ਮਰਦਾਨਾ ਯਾਦਗਾਰੀ ਹਾਲ ਨੇੜੇ ਸਿਵਲ ਹਸਪਤਾਲ ਫਿਰੋਜ਼ਪੁਰ ਸ਼ਹਿਰ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਹਨਾਂ ਮੈਡੀਕਲ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।

- February 4, 2026