ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਗਰੋਊਨ ਇਮੀਗ੍ਰੇਸ਼ਨ ਸਰਵਿਸਜ਼ ਦਾ ਲਾਇਸੰਸ ਰੱਦ
- kakkar.news
- July 17, 2026
- Punjab
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਗਰੋਊਨ ਇਮੀਗ੍ਰੇਸ਼ਨ ਸਰਵਿਸਜ਼ ਦਾ ਲਾਇਸੰਸ ਰੱਦ
ਫ਼ਿਰੋਜ਼ਪੁਰ, 17 ਜੁਲਾਈ 2026 (ਅਨੁਜ ਕੱਕੜ ਟੀਨੂੰ)
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਡਾ. ਅਮਨਦੀਪ ਕੌਰ, ਪੀ.ਸੀ.ਐਸ. ਵੱਲੋਂ ਦੱਸਿਆ ਕਿ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਐਕਟ 2012 ਤਹਿਤ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼,2013 ਰਾਹੀਂ ਕੰਸਲਟੈਂਸੀ / ਕੋਚਿੰਗ ਆਫ਼ ਆਈਲੈਟਸ ਆਦਿ ਦਾ ਕੰਮ ਕਰਨ ਵਾਲ ਫ਼ਰਮ ਗਰੋਊਨ ਇਮੀਗ੍ਰੇਸ਼ਨ ਸਰਵਿਸਜ਼ ਦੇ ਲਾਇਸੰਸ ਰੱਦ ਕੀਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਉਕਤ ਲਾਇਸੰਸ ਧਾਰਕ ਦੇ ਲਾਇਸੰਸ ਦੀ ਮਿਆਦ 15-5-2026 ਤੱਕ ਸੀ ਪਰੰਤੂ ਪ੍ਰਾਰਥੀ ਅਸ਼ੀਸ਼ ਕੁਮਾਰ ਪੁੱਤਰ ਸ੍ਰੀ ਰਾਜੀਵ ਸਿੰਘ ਬਾਵਾ ਵਾਸੀ ਗੋਲਡਨ ਇੰਨਕਲੇਵ, ਫੇਸ-1, ਫ਼ਿਰੋਜ਼ਪੁਰ ਸ਼ਹਿਰ ਨੇ 19-3-2026 ਨੂੰ ਲਿਖਤੀ ਬੇਨਤੀ ਕੀਤੀ ਸੀ ਕਿ ਉਹ ਆਪਣਾ ਉਕਤ ਲਾਇਸੰਸ ਕੈਂਸਲ ਕਰਵਾਉਣਾ ਚਾਹੁੰਦਾ ਹੈ। ਇਸ ਤੋਂ ਬਾਅਦ ਪੁਲਿਸ ਰਿਪੋਰਟ ਪ੍ਰਾਪਤ ਕਰਕੇ ਕਾਰਵਾਈ ਕਰਦਿਆਂ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼ 2013 ਫਰੇਮਡ ਅੰਡਰ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼, 2012 (ਨੇਮ ਐਜ਼ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀ ਧਾਰਾ 8(1) ਤਹਿਤ ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕੀਤਾ ਜਾਂਦਾ ਹੈ।
