• June 20, 2026
  • Send News/Advertisement
Trending Now
#ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਐੱਸ.ਆਈ.ਆਰ.-2026 ਸਬੰਧੀ ਮੀਟਿੰਗ #ਫਿਰੋਜ਼ਪੁਰ ਪੁਲਿਸ ਵੱਲੋਂ 43 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਇੱਕ ਵਿਅਕਤੀ ਕਾਬੂ #फिरोजपुर रेल मंडल: प्रगति और उपलब्धियों का सप्ताह। #फिरोजपुर मंडल द्वारा ‘रेलवन ऐप’ का व्यापक प्रचार-प्रसार। #ਪੀ.ਏ.ਯੂ.-ਕੇ.ਵੀ.ਕੇ. ਵੱਲੋਂ ਸਬਜ਼ੀਆਂ ਦੀ ਫ਼ਲ ਦੀ ਮੱਖੀ ਦੀ ਸਰਵਪੱਖੀ ਰੋਕਥਾਮ ਸੰਬੰਧੀ ਖੇਤ ਦਿਵਸ ਮਨਾਇਆ ਗਿਆ #– ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਵੱਧ ਚੜ੍ਹ ਕੇ ਯੋਗ ਦਿਵਸ ਵਿੱਚ ਸ਼ਮੂਲੀਅਤ ਕਰਨ ਦੀ ਕੀਤੀ ਅਪੀਲ #रेलयात्रियों की सविधा के लिए ट्रेनों में लगेंगे अतिरिक्त कोच। #ਸਖਤ ਮਿਹਨਤ ਅਤੇ ਸਕਾਰਾਤਮਕ ਸੋਚ ਨਾਲ ਹੀ ਸਫ਼ਲਤਾ ਸੰਭਵ – ਦੀਪਸ਼ਿਖਾ ਸ਼ਰਮਾ #ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਇਕੱਠੀ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਵਿਲੱਖਣ ਪਹਿਲ #ਫਿਰੋਜ਼ਪੁਰ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ
Citizenz Voice Citizenz VoiceCitizenz Voice
  • Home
  • Crime
  • Punjab
  • Politics
  • Religious
  • Tech
  • Health
  • Education
  • About
    • Contact

Agriculture Punjab
  • 151 Views
  • kakkar.news
  • September 27, 2022
  • Agriculture Punjab

ਮੈਨੇਜਿੰਗ ਡਾਇਰੈਕਟਰ ਸ਼ੂਗਰਫੈਡ ਵਲੋਂ ਫਾਜ਼ਿਲਕਾ ਸਹਿਕਾਰੀ ਖੰਡ ਮਿਲ ਦਾ ਕੀਤਾ ਗਿਆ ਦੌਰਾ
ਕਿਸਾਨ ਵੀਰ ਗੰਨੇ ਦੀ ਵੱਧ ਤੋਂ ਵੱਧ ਕਰਨ ਕਾਸ਼ਤ- ਅਰਵਿੰਦ ਪਾਲ ਸਿੰਘ ਸੰਧੂ
ਫਾਜ਼ਿਲਕਾ, 27 ਸਤੰਬਰ (ਅਨੁਜ ਕੱਕੜ ਟੀਨੂੰ)
ਮੈਨੇਜਿੰਗ ਡਾਇਰੈਕਟਰ ਸ਼ੂਗਰਫੈਡ ਪੰਜਾਬ ਸ. ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਫਾਜ਼ਿਲਕਾ ਸਹਿਕਾਰੀ ਖੰਡ ਮਿਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਗੰਨਾ ਕਾਸ਼ਤਕਾਰਾਂ ਨਾਲ ਮੀਟਿੰਗ ਕਰਦਿਆਂ ਗੰਨੇ ਦੀ ਵੱਧ ਤੋਂ ਵੱਧ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਕਿਸਾਨਾ ਦੀਆਂ ਮੁਸ਼ਕਲਾਂ ਵੀ ਸੁਣੀਆਂ।
ਸ. ਅਰਵਿੰਦ ਪਾਲ ਸਿੰਘ ਨੇ ਕਿਸਾਨਾ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਗੰਨਾ ਕਾਸ਼ਤਕਾਰ ਦੀ ਭਲਾਈ ਲਈ ਵਚਨਬਧ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੰਨਾ ਕਾਸ਼ਤਕਾਰਾਂ ਦੇ ਪਿਛਲੇ ਸਾਰੇ ਬਕਾਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਵੀਰਾਂ ਦੀ ਕੋਈ ਵੀ ਰਾਸ਼ੀ ਬਕਾਇਆ ਨਹੀਂ ਹੈ।ਇਸ ਤਹਿਤ ਉਨ੍ਹਾਂ ਕਿਸਾਨਾਂ ਨੂੰ ਜਾਗਰੂਕ ਕਰਦਿਆ ਕਿਹਾ ਕਿ ਵੀਰ ਗੰਨੇ ਦੀ ਫਸਲ ਦੀ ਵੱਧ ਤੋਂ ਵੱਧ ਬਿਜਾਈ ਕਰਨ।
ਮੈਨੇਜਿੰਗ ਡਾਇਰੇਕਟਰ ਸ਼ੂਗਰਫੈਡ ਸ. ਸੰਧੂ ਨੇ ਜਿੰਮੀਦਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਸਮੱਸਿਆਵਾਂ ਦਾ ਜਲਦ ਤੋਂ ਜਲਦ ਹਲ ਕਰਨ ਦਾ ਭਰੋਸਾ ਦਿੱਤਾ।ਇਸ ਤੋਂ ਇਲਾਵਾ ਉਨ੍ਹਾਂ ਸ਼ੁਗਰ ਮਿਲ ਦੇ ਮੁਲਾਜਮਾਂ ਅਤੇ ਵਰਕਰਾਂ ਨਾਲ ਵੀ ਮੀਟਿੰਗ ਕੀਤੀ। ਸ਼ੁਗਰ ਮਿਲ ਦੇ ਮੁਲਾਜਮਾਂ ਵੱਲੋਂ ਮੈਨੇਜਿੰਗ ਡਾਇਰੈਕਟਰ ਨੂੰ ਆਪਣੀ ਮੰਗਾਂ ਬਾਰੇ ਜਾਣੂੰ ਕਰਵਾਇਆ ਗਿਆ ਜਿਸ ਤੇ ਉਨ੍ਹਾਂ ਨੇ ਮੁਲਾਜਮਾਂ ਦੀ ਮੰਗਾਂ ਦੇ ਹਲ ਕੀਤੇ ਜਾਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਫਾਜ਼ਿਲਕਾ ਸਹਿਕਾਰੀ ਖੰਡ ਮਿਲ ਦੀ ਫੈਕਟਰੀ ਦਾ ਦੌਰਾ ਵੀ ਕੀਤਾ ਤੇ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ।
ਇਸ ਮੌਕੇ ਉਨ੍ਹਾਂ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੰਦਿਆਂ ਮਿਲ ਵਿਖੇ ਪੌਦਾ ਲਗਾਇਆ।ਉਨ੍ਹਾਂ ਕਿਹਾ ਕਿ ਸ਼ੁੱਧ ਤੇ ਗੰਦਗੀ ਮੁਕਤ ਵਾਤਾਵਰਣ ਕਾਇਮ ਕਰਨ ਲਈ ਹਰ ਨਾਗਰਿਕ ਨੂੰ ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਨਾਲ ਅਸੀਂ ਆਪਣਾ ਆਲਾ-ਦੁਆਲਾ ਜਿਥੇ ਹਰਿਆ-ਭਰਿਆ ਰੱਖਾਂਗੇ ਉਥੇ ਆਕਸੀਜਨ ਦੀ ਮਾਤਰਾ ਵੀ ਪੂਰੀ ਮਿਲੇਗੀ ਤੇ ਨੌਜਵਾਨ ਪੀੜ੍ਹੀ ਵੀ ਤੰਦਰੁਸਤ ਰਹੇਗੀ।
ਇਸ ਮੌਕੇ ਚੇਅਰਮੈਨ ਸ੍ਰੀ ਅਸ਼ਵਨੀ ਕੁਮਾਰ ਸਿਹਾਗ, ਵਾਈਸ ਚੇਅਰਮੈਨ ਸ੍ਰੀ ਵਿਕਰਮਜੀਤ ਸਿੰਘ, ਡਾਇਰੈਕਟਰ ਅਸ਼ੋਕ ਚੌਪੜਾ, ਸ੍ਰੀ ਮੰਗਤ ਰਾਮ,  ਸ੍ਰੀ ਜ਼ਸਪਿੰਦਰ ਸਿੰਘ ਬਰਾੜ, ਸ੍ਰੀ ਚੇਤ ਰਾਮ, ਜਨਰਲ ਮੈਨੇਜਰ ਸ੍ਰੀ ਖੁਸ਼ੀ ਰਾਮ ਮਾਥੁਰ, ਚੀਫ ਇੰਜੀਨੀਅਰ ਸਰਬਜੀਤ ਸਿੰਘ, ਗੰਨਾ ਵਿਕਾਸ ਇੰਸਪੈਕਟਰ ਸ੍ਰੀ ਪ੍ਰਿਥੀ ਰਾਜ ਤੋ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Share this:

  • Click to share on Facebook (Opens in new window) Facebook
  • Click to share on X (Opens in new window) X
  • Click to share on WhatsApp (Opens in new window) WhatsApp
  • Click to email a link to a friend (Opens in new window) Email
Previous Posts
Next Posts ਡਿਪਟੀ ਕਮਿਸ਼ਨਰ ਨੇ ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਵੈਨਾਂ ਕੀਤੀਆਂ ਰਵਾਨਾ

Leave Your Comment

Categories
  • Agriculture
  • Articles
  • Crime
  • Education
  • Health
  • International
  • National
  • Politics
  • Punjab
  • Railways
  • Religious
  • Sports
  • Technology
  • Videos
Recent Posts
ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਐੱਸ.ਆਈ.ਆਰ.-2026 ਸਬੰਧੀ ਮੀਟਿੰਗ
  • June 20, 2026
ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਐੱਸ.ਆਈ.ਆਰ.-2026 ਸਬੰਧੀ ਮੀਟਿੰਗ
ਫਿਰੋਜ਼ਪੁਰ ਪੁਲਿਸ ਵੱਲੋਂ 43 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਇੱਕ ਵਿਅਕਤੀ ਕਾਬੂ
  • June 20, 2026
ਫਿਰੋਜ਼ਪੁਰ ਪੁਲਿਸ ਵੱਲੋਂ 43 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਇੱਕ ਵਿਅਕਤੀ ਕਾਬੂ
फिरोजपुर रेल मंडल: प्रगति और उपलब्धियों का सप्ताह।
  • June 20, 2026
फिरोजपुर रेल मंडल: प्रगति और उपलब्धियों का सप्ताह।
फिरोजपुर मंडल द्वारा ‘रेलवन ऐप’ का व्यापक प्रचार-प्रसार।
  • June 19, 2026
फिरोजपुर मंडल द्वारा ‘रेलवन ऐप’ का व्यापक प्रचार-प्रसार।

Citizenz Voice

In a democratic set up, journalism is known as the fourth pillar and a journalist has a very important and a vital role to play and watch like an eagle and as a third eye on each and every event, every happening, social evils and injustice with people all around in our surroundings and bring it into the notice of general public as well as the governments through its reporting, write ups and comments especially keeping in mind about all the ethics, responsibilities and limitations of law of journalism.

Popular Categories

  • Punjab
  • Crime
  • Politics
  • Education
  • Health
  • Agriculture
  • Sports

Popular Posts

ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲਿਆਂ, ਸਿਖਲਾਈ ਕੈਂਪਾਂ, ਬੈਨਰਾਂ ਪੋਸਟਰਾਂ ਸਮੇਤ ਵੱਖ-ਵੱਖ ਤਰੀਕੇ ਰਾਹੀਂ ਪਰਾਲੀ ਨਾ ਸਾੜਨ ਦੇ ਲਈ ਕੀਤਾ ਜਾ ਰਿਹਾ ਜਾਗਰੂਕ – ਡਿਪਟੀ ਕਮਿਸ਼ਨਰ
  • September 29, 2025
ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲਿਆਂ, ਸਿਖਲਾਈ ਕੈਂਪਾਂ, ਬੈਨਰਾਂ ਪੋਸਟਰਾਂ ਸਮੇਤ ਵੱਖ-ਵੱਖ ਤਰੀਕੇ ਰਾਹੀਂ ਪਰਾਲੀ ਨਾ ਸਾੜਨ ਦੇ ਲਈ ਕੀਤਾ ਜਾ ਰਿਹਾ ਜਾਗਰੂਕ – ਡਿਪਟੀ ਕਮਿਸ਼ਨਰ
ਫਾਜਿਲਕਾ ਪੁਲਿਸ  ਨੇ 700 ਗ੍ਰਾਮ ਅਫੀਮ ਸਣੇ ਇੱਕ ਨੂੰ ਕੀਤਾ ਕਾਬੂ
  • November 2, 2023
ਫਾਜਿਲਕਾ ਪੁਲਿਸ  ਨੇ 700 ਗ੍ਰਾਮ ਅਫੀਮ ਸਣੇ ਇੱਕ ਨੂੰ ਕੀਤਾ ਕਾਬੂ
ਟ੍ਰੈਫਿਕ ਪੁਲਿਸ ਅਤੇ ਨਗਰ ਕੌਂਸਲ ਵੱਲੋ ਰਿੰਗ ਰੋਡ ਅਤੇ ਮਾਲਵਾਲ ਰੋਡ ਤੇ ਨਾਜਾਇਜ਼ ਕਬਜ਼ੇ ਹਟਾਏ ਗਏ
  • November 3, 2022
ਟ੍ਰੈਫਿਕ ਪੁਲਿਸ ਅਤੇ ਨਗਰ ਕੌਂਸਲ ਵੱਲੋ ਰਿੰਗ ਰੋਡ ਅਤੇ ਮਾਲਵਾਲ ਰੋਡ ਤੇ ਨਾਜਾਇਜ਼ ਕਬਜ਼ੇ ਹਟਾਏ ਗਏ

© 2023 Citizenz Voice. All Rights Reserved