ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਵਿਸ਼੍ਵਾਸਮਤ ਵਿਚ ਪਾਏ ਮਤਾਂ ਦੀ ਗਿਣਤੀ ਦਰੁਸਤ ਕਰਨ ਲਈ ਸਪੀਕਰ ਨੂੰ ਲਿਖਿਆ ਪੱਤਰ ਵਿਰੋਧ ਪਏ ਮਤਾਂ ਨੂੰ ਵੀ ਸੱਤਾਧਾਰੀ ਪਾਰਟੀ ਦੇ ਹੱਕ ਵਿਚ ਦਰਸਾਇਆ ਗਿਆ
- 136 Views
- kakkar.news
- October 3, 2022
- Politics Punjab
ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਵਿਸ਼੍ਵਾਸਮਤ ਵਿਚ ਪਾਏ ਮਤਾਂ ਦੀ ਗਿਣਤੀ ਦਰੁਸਤ ਕਰਨ ਲਈ ਸਪੀਕਰ ਨੂੰ ਲਿਖਿਆ ਪੱਤਰ
ਵਿਰੋਧ ਪਏ ਮਤਾਂ ਨੂੰ ਵੀ ਸੱਤਾਧਾਰੀ ਪਾਰਟੀ ਦੇ ਹੱਕ ਵਿਚ ਦਰਸਾਇਆ ਗਿਆ
ਫ਼ਿਰੋਜ਼ਪੁਰ ਸੁਭਾਸ ਕੱਕੜ, 3 ਅਕਤੂਬਰ 2022
ਸ਼੍ਰੋਮਣੀ ਅਕਾਲੀ ਦਲ ਅਤੇ ਉਸਦੀ ਸਹਿਯੋਗੀ ਬਹੁਜਨ ਸਮਾਜ ਪਾਰਟੀ ਨੇ ਵਿਧਾਨ ਸ਼ੇ ਦੇ ਸਪੀਕਰ ਨੂੰ ਅੱਜ ਵਿਧਾਨ ਸਭਾ ਆਦਮੀ ਪਾਰਟੀ ਵਲੋਂ ਹਾਸਲ ਕੀਤੇ ਵੋਟਾਂ ਦੀ ਗਿਣਤੀ ਗਲਤ ਪੇਸ਼ ਕਰਨ ਦਾ ਰੋਆ ਕੀਤਾ ਹੈ ਅਤੇ ਇਹਨਾਂ ਅੰਕੜਿਆਂ ਨੂੰ ਸਾਜਿ ਕਰਨ ਦੀ ਬੇਨਤੀ ਕੀਤੀ ਹੈ ਸਪੀਕਰ ਨੂੰ ਲਿਖੇ ਪੱਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਅਤੇ ਬਹੁਜਨ ਸਮਾਜ ਪਾਰਟੀ ਦੇ ਨਛੱਤਰ ਸਿੰਘ ਦੇ ਹਸਤਖਰਾ ਵਾਲੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਵਿਧਾਨ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਸ ਮਨਪ੍ਰੀਤ ਸਿੰਘ ਇਆਲੀ ਅਤੇ ਸਾਡੀ ਭਾਈਵਾਲ ਪਾਰਟੀ – ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਡਾ ਨੱਛਤਰ ਪਾਲ ਜੀ ਨੇ ਆਮ ਆਦਮੀ ਪਾਰਟੀ ਵਲੋਂ ਲਿਆਂਦੇ “ਵਿਸ਼ਵਾਸ ਮਤੇ” ਦਾ ਨਾ ਕੇਵਲ ਵਿਧਾਨ ਸਭਾ ਦੇ ਅੰਦਰ ਬੋਲ ਕੇ ਬਲਕਿ ਲਿਖਤੀ ਰੂਪ ਵਿਚ ਵੀ ਵਿਰੋਧ ਕੀਤਾ ਹੈ ਅਤੇ ਵਿਸ਼੍ਵਾਸਮਤ ਦੇ ਵਿਰੋਧ ਵਿੱਚ ਆਪਣੇ ਵੋਟ ਪਏ ਹਨ । ਪੱਤਰ ਵਿਚ ਦੱਸਿਆ ਗਿਆ ਹੈ ਕਿ ਵਿਧਾਨ ਸਭਾ ਵਿਚ ਕੁਲ 93 ਮਤ ਪਏ ਸਨ ਜਿੰਨਵਿਚ ਆਮ ਆਦਮੀ ਪਾਰਟੀ ਦੇ ਅਤੇ 91 ਅਤੇ 2 ਓਹਨਾ ਦੇ ਮਨਪ੍ਰੀਤ ਇਆਲੀ ਅਤੇ ਨਛੱਤਰ ਸਿੰਘ ਦੇ ਸਨ ਉਹਨਾਂ ਨੇ ਵਿਸ਼੍ਵਾਸਮਤ ਦੇ ਵਿਰੋਧ ਵਿਚ ਵੋਟ ਪਾਏ ਸਨ ਪ੍ਰੰਤੂ ਆਮ ਆਦਮੀ ਪਾਰਟੀ ਵਲੋਂ 93 ਵੋਟਾਂ ਹੱਕ ਵਿਚ ਪਏ ਜਨ ਦਾ ਦਾਅਵਾ ਕਰ ਰਹੀ ਹੈ ਜਿਸ ਨੂੰ ਰਿਕਾਰਡ ਵਿਚ ਠੀਕ ਕੀਤਾ ਜਾਏ ਅਤੇ ਓਹਨਾ ਦੀਆਂ ਦੋਨੋ ਵੋਟਾਂ ਨੂੰ ਮਤੇ ਦੇ ਵਿਰੋਧ ਵਿਚ ਦਰਸਾਇਆ ਜਾਏ।



- October 15, 2025