205 ਜੀਰੀ ਦੇ ਗੱਟੇ ਅਤੇ 17 ਮੋਟਰਸਾਈਕਲ ਬਰਾਮਦ ਕਰਕੇ 11 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
- 146 Views
- kakkar.news
- November 4, 2022
- Crime Punjab
205 ਜੀਰੀ ਦੇ ਗੱਟੇ ਅਤੇ 17 ਮੋਟਰਸਾਈਕਲ ਬਰਾਮਦ ਕਰਕੇ 11 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਬਰਨਾਲਾ 04 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਪੁਲਿਸ ਨੇ ਪਿਛਲੇ ਕਈ ਦਿਨਾਂ ਤੋਂ ਮੰਡੀਆਂ ‘ਚ ਚੋਰੀ ਹੋ ਰਹੇ ਜੀਰੀ ਦੇ ਗੱਟੇ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਚੋਰਾਂ ਦੀ ਪੈੜ ਨੱਪਦਿਆਂ 205 ਜੀਰੀ ਦੇ ਗੱਟੇ ਅਤੇ 17 ਮੋਟਰਸਾਈਕਲ ਬਰਾਮਦ ਕਰਕੇ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁੱਖੀ ਸੰਦੀਪ ਮਲਿਕ ਨੇ ਦੱਸਿਆ ਕਿ ਪੁਲੀਸ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪੇ ਮਾਰ ਕੇ ਗਰੋਹ ਦੇ ਸੱਤ ਮੈਂਬਰ ਬੰਟੀ ਕੁਮਾਰ, ਅਰੁਣ ਕੁਮਾਰ, ਰਾਜਿੰਦਰ ਕੁਮਾਰ, ਕਾਲਾ ਸਿੰਘ ਵਿੱਕੀ ਸਿੰਘ ਅਤੇ ਬੋਣਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ 205 ਗੱਟੇ ਜੀਰੀ ਵਜ਼ਨ 67 ਕੁਇੰਟਲ 87 ਕਿੱਲੋ ਛੋਟਾ ਹਾਥੀ ਅਤੇ ਹੌਂਡਾ ਸਿਟੀ ਕਾਰ ਬਰਾਮਦ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਚੋਰੀ ਕਰਨ ਵਾਲੇ 4 ਮੁਲਜ਼ਮਾਂ ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਚਤਰ ਸਿੰਘ ਅਤੇ ਬਲਵੀਰ ਸਿੰਘ ਵਾਸੀ ਕੋਟੜਾ ਕੌੜਿਆਂਵਾਲੀ ਕੋਲੋਂ 14 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇਸੇ ਤਰ੍ਹਾਂ ਸੁਖਵਿੰਦਰ ਸਿੰਘ ਸੁੱਖੀ ਵਾਸੀ ਬਿਲਾਸਪੁਰ (ਜ਼ਿਲ੍ਹਾ ਮੋਗਾ) ਕੋਲੋਂ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਬਰਨਾਲਾ ਦੇ ਰਹਿਣ ਵਾਲੇ ਹਰਮਨ ਕੋਲੋਂ 22 ਗਰਾਮ ਨਸ਼ੀਲਾ ਪਦਾਰਥ (ਹੈਰੋਇਨ) ਅਤੇ 1.32 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਜੋਧਪੁਰ ਕੈਂਚੀਆਂ ਦੇ ਰਹਿਣ ਵਾਲੇ ਸੋਨੂੰ ਅਤੇ ਮੋਨੂੰ ਕੋਲੋਂ ਇੱਕ ਸੋਨੇ ਦੀ ਚੈਨ ਅਤੇ 10 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਸਾਰੇ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026