ਕੰਨ ਸਿਹਤਮੰਦ ਤਾਂ ਮਨ ਸਿਹਤਮੰਦ- ਡਾ ਸਤੀਸ਼ ਗੋਇਲ
- 92 Views
- kakkar.news
- March 3, 2023
- Punjab
ਕੰਨ ਸਿਹਤਮੰਦ ਤਾਂ ਮਨ ਸਿਹਤਮੰਦ- ਡਾ ਸਤੀਸ਼ ਗੋਇਲ
ਫਾਜਿ਼ਲਕਾ, 3 ਮਾਰਚ 2023 (ਅਨੁਜ ਕੱਕੜ ਟੀਨੂੰ)
ਅੱਜ ਸਿਹਤ ਵਿਭਾਗ ਜਿਲਾ ਫਾਜਿਲਕਾ ਵੱਲੋਂ ਸਰਕਾਰੀ ਹਸਪਤਾਲ ਵਿਖੇ ਬੋਲਾਪਣ ਤੋਂ ਬਚਾਅ ਅਤੇ ਕੰਟਰੋਲ ਸਬੰਧੀ ਰਾਸ਼ਟਰੀ ਪ੍ਰੋਗਰਾਮ ਦੇ ਤਹਿਤ ਵਿਸ਼ਵ ਸੁਣਨ ਸ਼ਕਤੀ ਸਬੰਧੀ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਲੋਕਾਂ ਵਿਚ ਕੰਨਾਂ ਦੇ ਰੋਗਾਂ ਬਾਰੇ ਜਾਗਰੁਕਤਾ ਲਿਆਉਣ ਲਈ ਪੈਮਫਲੈਟ ਅਤੇ ਬੈਨਰ ਜਾਰੀ ਕਰਦੇ ਹੋਏ ਸਿਵਲ ਸਰਜਨ ਡਾ ਸਤੀਸ਼ ਗੋਇਲ ਨੇ ਕਿਹਾ ਕਿ ਕੰਨ ਸਾਡੇ ਸ਼ਰੀਰ ਦਾ ਬਹੁਤ ਹੀ ਨਾਜ਼ੁਕ ਅੰਗ ਹੈ ਅਤੇ ਕਦੇ ਵੀ ਇਹਨਾਂ ਨਾਲ ਅਪਣੇ ਆਪ ਇਲਾਜ਼ ਜਾ ਛੇੜ- ਛਾੜ ਨਹੀਂ ਕਰਨੀ ਚਾਹੀਦੀ। ਤੇਜ਼ ਆਵਾਜ਼ ਤੋਂ ਕੰਨਾਂ ਨੂੰ ਬਚਾਉਣਾ ਚਾਹੀਦਾ ਹੈ ਤੇ ਕੰਨਾਂ ਦੇ ਦਰਦ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਹਮੇਸ਼ਾ ਕੰਨ ਨੱਕ ਅਤੇ ਗਲੇ ਦੇ ਮਾਹਿਰ ਡਾਕਟਰ ਤੋਂ ਜਾਂਚ ਕਰਾਉਣ ਨੂੰ ਤਰਜੀਹ ਦਿੱਤੀ ਜਾਵੇ ਤਾਂ ਜੋ ਸਹੀ ਤੇ ਉਪਯੁਕਤ ਇਲਾਜ਼ ਕੀਤਾ ਜਾ ਸਕੇ। ਇਸ ਮੌਕੇ ਤੇ ਡਾ ਆਸ਼ੀਮਾ ਜੋ ਕਿ ਈ ਐਨ ਟੀ ਦੇ ਮਾਹਿਰ ਹਨ ਨੇ ਦੱਸਿਆ ਕਿ ਕੰਨ ਅਤੇ ਸੁਣਨ ਸ਼ਕਤੀ ਦੀ ਦੇਖਭਾਲ ਸਾਰਿਆਂ ਲਈ ਜਰੂਰੀ ਹੈ। ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੰਨਾਂ ਵਿਚ ਪਾਣੀ ਨਹੀਂ ਜਾਣ ਦੇਣਾ ਚਾਹੀਦਾ ਤੇ ਕਿਸੇ ਵੀ ਕਿਸਮ ਦੇ ਤਰਲ ਪਦਾਰਥ ਜਿਵੇਂ ਤੇਲ ਆਦਿ ਨਹੀਂ ਪਾਉਣਾ ਚਾਹੀਦਾ। ਕੰਨਾਂ ਨੂੰ ਹਮੇਸ਼ਾਂ ਸਾਫ ਤੇ ਨਰਮ ਕਪੜੇ ਨਾਲ ਸਾਫ ਕਰਨਾ ਚਾਹੀਦਾ ਹੈ। ਜੇ ਕੰਨਾਂ ਵਿਚੋ ਰਿਸਾਵ ਹੋ ਰਿਹਾ ਹੈ ਜਾ ਖੂਨ/ਪੀਕ ਤੇ ਬਦਬੋ ਆ ਰਹੀ ਹੈ ਤਾਂ ਇਹ ਗੰਭੀਰ ਰੋਗ ਦੇ ਲੱਛਣ ਹੋ ਸਕਦੇ ਹਨ। ਇਹੋ ਜਿਹੀ ਸਥਿਤੀ ਵਿਚ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਵਿਚ ਜਾਂਚ ਕਰਾਉਣੀ ਚਾਹੀਦੀ ਹੈ।
ਡਾ ਆਸ਼ੀਮਾ ਨੇ ਕਿਹਾ ਕਿ ਕਦੇ ਵੀ ਖਾਰਿਸ਼ ਹੋਣ ਤੇ ਕੰਨਾਂ ਵਿਚ ਨੁਕੀਲਿਆਂ ਚੀਜਾਂ ਨਹੀਂ ਮਾਰਨੀਆਂ ਚਾਹੀਦੀਆਂ। ਕੰਨਾਂ ਵਿਚ ਗੰਦਾ ਪਾਣੀ ਨਾ ਪੈਣ ਦਿਓ ਅਤੇ ਤੇਜ਼ ਆਵਾਜ਼ ਤੋਂ ਕੰਨਾਂ ਨੂੰ ਬਚਾਉਣਾ ਚਾਹੀਦਾ ਹੈ ਅਤੇ ਕਦੇ ਵੀ ਬੱਚੇ ਜਾਂ ਵੱਡੇ ਦੇ ਕੰਨ ਨਹੀਂ ਮਾਰਨਾ ਚਾਹੀਦਾ। ਅਤੇ ਨਾ ਕਿਸੇ ਅਣਜਾਣ ਵਿਅਕਤੀ ਤੋਂ ਕੰਨਾਂ ਦੀ ਮੇਲ ਜਾ ਦੁਆਈ ਨਹੀਂ ਲੈਣੀ ਚਾਹੀਦੀ ਹੈ।ਇਸ ਮੌਕੇ ਤੇ ਡਾ ਰੋਹਿਤ ਗੋਇਲ ਐੱਸ ਐੱਮ ਓ ਫਾਜਿਲਕਾ ਨੇ ਕਿਹਾ ਕਿ ਅੱਜ ਕੱਲ ਕੰਨਾਂ ਵਿਚ ਈਅਰ ਫੋਨ ਸਪੀਕਰ ਅਤੇ ਉੱਚੀ ਆਵਾਜ਼ ਵਿਚ ਡੀ ਜੇ ਆਦਿ ਦਾ ਪ੍ਰਚਲਨ ਵੱਧ ਗਿਆ ਹੈ ਜਿਸ ਨਾਲ ਸੁਣਨ ਦੀ ਸ਼ਕਤੀ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਦੱਸਿਆ ਕਿ ਜ਼ਿਲੇ ਦੇ ਸਾਰੇ ਹਸਪਤਾਲਾਂ ਵਿਚ ਜਾਗਰੁਕਤਾ ਸਬੰਧੀ ਬੈਨਰ ਲਗਾਏ ਜਾਣ ਗੇ ਤਾਂ ਜੋ ਲੋਕ ਜਾਗਰੂਕ ਹੋ ਸਕਣ। ਇਸ ਮੌਕੇ ਤੇ ਡਾ ਸਰਬਰਿੰਦਰ ਸੇਠੀ ਡਾ ਅਰਪਿਤ, ਡਾ ਏਰਿਕ ਦਿਵੇਸ਼ ਕੁਮਾਰ ਬੀ ਈ ਈ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024