ਮਲਵਾਲ ਰੋਡ ਵਿਖੇ ਹੋਈ ਫ਼ਾਯਰਿੰਗ ਚ ਪੁਲਿਸ ਨੇ ਕੀਤਾ ਪਰਚਾ ਦਰਜ
- 424 Views
- kakkar.news
- October 27, 2023
- Crime Punjab
ਮਲਵਾਲ ਰੋਡ ਵਿਖੇ ਹੋਈ ਫ਼ਾਯਰਿੰਗ ਚ ਪੁਲਿਸ ਨੇ ਕੀਤਾ ਪਰਚਾ ਦਰਜ
ਫਿਰੋਜ਼ਪੁਰ 27 ਅਕਤੂਬਰ 2023 ( ਅਨੁਜ ਕੱਕੜ )
ਬੁਧਵਾਰ ਨੂੰ ਫਿਰੋਜ਼ਪੁਰ ਵਿਖੇ ਐਚ ਐੱਮ ਸਕੂਲ ਦੇ ਸਾਮਣੇ ਆਈਸਕ੍ਰੀਮ ਦੀ ਦੁਕਾਨ ਵਿਖੇ ਚੱਲੀ ਗੋਲੀਆਂ ਦੇ ਤਹਿੱਤ ਫਿਰੋਜਪੁਰ ਥਾਣਾ ਸਿਟੀ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ ਮਿਲੀ ਜਾਣਕਾਰੀ ਮੁਤਰਾਬਿਕ ਆਰਡਰ ਵਿੱਚ ਦੇਰੀ ਹੋਣ ਦੇ ਚਲਦੇ ਗ੍ਰਾਹਕ ਵੱਲੋਂ ਆਈਸਕ੍ਰੀਮ ਪਾਰਲਰ ਦੇ ਮਾਲਕ ‘ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਮੁਦਈ ਖੁਸ਼ਪ੍ਰੀਤ ਚੋਧਰੀ ਪੁੱਤਰ ਬਲਵੀਰ ਚੰਦ ਵਾਸੀ ਇਛੇ ਵਾਲਾ ਵਲੋਂ ਦਿੱਤੇ ਬਿਆਨਾਂ ਮੁਤਾਬਿਕ ਸਰਬਪ੍ਰੀਤ ਖੰਨਾ ਅਤੇ ਉਸਦਾ ਪਰਿਵਾਰ ਉਸ ਦੀ ਆਈਜ਼ ਕਰੀਮ ਦੀ ਦੁਕਾਨ ਤੇ ਆ ਕੇ ਮਾੜਾ ਚੰਗਾ ਬੋਲਣ ਲੱਗ ਗਏ । ਅਤੇ ਜਦੋ ਮੈਂ ਓਹਨਾ ਨੂੰ ਗਲੀ ਗਲੋਚ ਕਰਨ ਦਾ ਕਾਰਣ ਪੁੱਛਿਆ ਤਾ ਸਰਬਪ੍ਰੀਤ ਨੇ ਆਪਣੇ ਡੱਬ ਚੋ ਪਿਸਤੌਲ ਕੱਢ ਲਿਆ ਤੇ ਮੇਰੇ ਉਪਰ ਫ਼ਾਯਰਿੰਗ ਕਰ ਦਿੱਤੀ ਜਿਸ ਦੇ ਨਾਲ ਗੋਲੀ ਮੇਰੀ ਰੀੜ ਦੀ ਹੱਡੀ ਦੇ ਕੋਲ ਜਾ ਕੇ ਲੱਗੀ । ਜਿਸ ਨਾਲ ਮੁੱਦਈ ਦਾ ਪਿਸਤੌਲ ਜੋ ਕ ਥੱਲੇ ਡਿੱਗ ਗਿਆ ਸੀ ਜੋ ਕਿ ਸਰਬਪ੍ਰੀਤ ਖੰਨਾ ਚੁੱਕ ਕੇ ਫਰਾਰ ਹੋ ਗਿਆ । ਪੁਲਿਸ ਵਲੋਂ ਮੁੱਦਈ ਦੇ ਬਿਆਨ ਮੁਤਾਬਿਕ ਸਰਬਪ੍ਰੀਤ ਖੰਨਾ ਪੁੱਤਰ ਰਾਜਿੰਦਰ ਕੁਮਾਰ ਅਤੇ ਉਸਦੀ ਪਤਨੀ ਕਿਰਤੀ ਖੰਨਾ ਪਤਨੀ ਸਰਬਪ੍ਰੀਤ ਖੰਨਾ ਅਤੇ ਆਯੂਸ਼ ਪੁੱਤਰ ਸਰਬਪ੍ਰੀਤ ਖੰਨਾ ਵਾਸੀ ਬਾਂਸੀ ਗੇਟ ਨਜ਼ਦੀਕ ਦੇਵ ਸਮਾਜ ਕਾਲਜ ਫਿਰੋਜ਼ਪੁਰ ਸ਼ਹਿਰ ਖਿਲਾਫ ਮੁਕੱਦਮਾ ਨੰਬਰ 447 /26/10/2023 ਅ/ਧ 307 /365 /379 /506 /34 ਆਈ .ਪੀ .ਸੀ 25/27/54/59
ARMS ACT ਦੇ ਤਹਿਤ ਪਰਚਾ ਦਰਜ ਕਰ ਲਿਤਾ ਗਿਆ ਹੈ .

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026