10 ਨਵੰਬਰ ਨੂੰ ਲੱਗੇਗਾ ਰੋਜ਼ਗਾਰ ਮੇਲਾ
- kakkar.news
- November 7, 2023
- Punjab
10 ਨਵੰਬਰ ਨੂੰ ਲੱਗੇਗਾ ਰੋਜ਼ਗਾਰ ਮੇਲਾ
ਫਿਰੋਜ਼ਪੁਰ 7 ਨਵੰਬਰ 2023 (ਸਿਟੀਜ਼ਨਜ਼ ਵੋਇਸ)
ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਫਿਰੋਜ਼ਪੁਰ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 10 ਨਵੰਬਰ 2023 ਦਿਨ ਸ਼ੁੱਕਰਵਾਰ ਨੂੰ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਿਲ੍ਹਾ ਰੋਜ਼ਗਾਰ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ਼੍ਰੀ ਦਿਲਬਾਗ ਸਿੰਘ ਨੇ ਦੱਸਿਆ ਕਿ 10 ਨਵੰਬਰ ਨੂੰ ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਸ਼ਹਿਰ ਵੱਲੋਂ ਸਕਿਊਰਟੀ ਗਾਰਡ, ਜਨਰਲ ਡਿਊਟੀ ਅਸਿਸਟੈਂਟ ਅਤੇ ਹਾਊਸਕੀਪਿੰਗ ਲਈ ਇੰਟਰਵਿਊ ਕੀਤੀ ਜਾਵੇਗੀ।
ਇਸ ਇੰਟਰਵਿਊ ਵਿੱਚ ਅਠਵੀਂ/ਦਸਵੀਂ/ਬਾਰਵ੍ਹੀਂ/ ਪਾਸ ਪ੍ਰਾਰਥੀ ਲੜਕੇ ਅਤੇ ਲੜਕੀਆਂ ਦੋਨੋਂ ਭਾਗ ਲੈ ਸਕਦੇ ਹਨ ਅਤੇ ਇੰਟਰਵਿਊ ਲਈ ਉਮਰ ਹੱਦ 18 ਤੋਂ 35 ਸਾਲ ਹੋਣੀ ਚਾਹੀਦੀ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਕੈਂਪ ਵਿੱਚ ਫਰੈਸ਼ਰ ਅਤੇ ਤਜ਼ਰਬੇਕਾਰ ਹਿੱਸਾ ਲੈ ਸਕਦੇ ਹਨ। ਇਸ ਇੰਟਰਵਿਊ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਆਪਣੀ ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਰੀਜਿਊਮ, ਆਧਾਰ ਕਾਰਡ, ਪੈਨ ਕਾਰਡ, ਡਰਾਇਵਿੰਗ ਲਾਇਸੰਸ, ਪੁਲਿਸ ਵੈਰੀਫਿਕੇਸ਼ਨ ਅਤੇ ਉਹਨਾਂ ਦੀਆਂ ਫੋਟੋ ਕਾਪੀਆਂ ਨਾਲ ਲੈ ਕੇ ਆਉਣਾ ਲਾਜ਼ਮੀ ਹੋਵੇਗਾ। ਉਹਨਾਂ ਨੇ ਦੱਸਿਆ ਕਿ ਇਹ ਕੈਂਪ ਸਵੇਰੇ 09:30 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਦੇ ਆਈ-ਬਲਾਕ, ਦੂਜੀ ਮੰਜਿਲ ਵਿਖੇ ਸਥਿਤ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਿਰੋਜ਼ਪੁਰ ਵਿਖੇ ਲਗਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਹੈਲਪਲਾਈਨ ਨੰਬਰ 94654-74122 ਤੇ ਸੰਪਰਕ ਕਰ ਸਕਦੇ ਹਨ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026