ਸ਼ਾਦੀ ਦਾ ਝਾਂਸਾ ਦੇ ਕੇ ਨਾਬਾਲਿਕ ਲੜਕੀ ਨੂੰ ਕਿੱਤਾ ਅਗਵਾ ,ਪਰਚਾ ਦਰਜ
- 118 Views
- kakkar.news
- January 1, 2024
- Crime Punjab
ਸ਼ਾਦੀ ਦਾ ਝਾਂਸਾ ਦੇ ਕੇ ਨਾਬਾਲਿਕ ਲੜਕੀ ਨੂੰ ਕਿੱਤਾ ਅਗਵਾ ,ਪਰਚਾ ਦਰਜ
ਫਿਰੋਜ਼ਪੁਰ 01 ਜਨਵਰੀ 2024 (ਅਨੁਜ ਕੱਕੜ ਟੀਨੂੰ)
ਬੀਤੇ ਦਿਨੀਂ ਜੇ ਕੇ ਕਲੋਨੀ ਸਾਮਣੇ ਬੀ ਐਸ ਐਫ ਕਲੋਨੀ ਮੋਗਾ ਰੋਡ ਵਿਖੇ ਇਕ ਨਾਬਾਲਿਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਿਸੇ ਵਿਅਕਤੀ ਵਲੋਂ ਅਗਵਾ ਕਰ ਕੇ ਲੈ ਜਾਣ ਦੀ ਖ਼ਬਰ ਸਾਮਣੇ ਆਈ ਹੈ ।
ਮਿਲੀ ਜਾਣਕਾਰੀ ਤਹਿਤ ਅਗਵਾ ਹੋਈ ਲੜਕੀ ਦੇ ਪਿਤਾ ਜੋ ਕੇ ਜੇ ਕੇ ਕਲੋਨੀ ਮੋਗਾ ਰੋਡ ਵਿਖੇ ਰਹਿੰਦੇ ਹਨ ,ਵਲੋਂ ਦਿੱਤੇ ਬਿਆਨ ਮੁਤਾਬਿਕ ਓਹਨਾ ਦੀ ਨਾਬਲਿਕ ਲੜਕੀ ਜਿਸ ਦੀ ਉਮਰ ਕਰੀਬ 15 ਸਾਲ ਹੈ ਅਤੇ 10 ਕਲਾਸ ਵਿਚ ਪੜ੍ਹਦੀ ਹੈ। ਮਿਤੀ 30 -12 -2023 ਨੂੰ ਛੁੱਟੀਆਂ ਹੋਣ ਕਰਕੇ ਘਰ ਵਿਚ ਇਕੱਲੀ ਸੀ ਅਤੇ ਉਸਦੀ ਮਾਂ ਸ਼ਾਦੀ ਤੇ ਗਈ ਹੋਈ ਸੀ ਅਤੇ ਉਹ (ਲੜਕੀ ਦਾ ਪਿਤਾ ) ਜਦ ਸ਼ਾਮ ਨੂੰ ਆਪਣੇ ਕੰਮ ਤੋਂ ਘਰ ਵਾਪਿਸ ਆਇਆ ਤਾ ਓਹਨਾ ਦੀ ਲੜਕੀ ਘਰ ਵਿਚ ਮੌਜੂਦ ਨਹੀਂ ਸੀ, ਅਤੇ ਕਾਫੀ ਭਾਲ ਕਰਨ ਤੇ ਵੀ ਨਹੀਂ ਮਿਲੀ ।ਜਦੋ ਆਂਢ ਗੁਆਂਢ ਤੋਂ ਪੁੱਛਿਆ ਤਾ ਪਤਾ ਲਗਾ ਹੈ ਕਿ ਮੰਨਥਨ ਪੁੱਤਰ ਪੂਰਨ ਉਰਫ ਕਾਲਾ ਵਾਸੀ ਐਮ ਆਈ ਐਸ ਕੁਆਟਰ ਫਿਰੋਜ਼ਪੁਰ ਕੈਂਟ ਦਾ ਰਹਿਣ ਵਾਲਾ ਹੈ ਜੋ ਕਿ ਮੁਦਈ ਦੀ ਲੜਕੀ ਨੂੰ ਸ਼ਾਦੀ ਦਾ ਝਾਂਸਾ ਦੇ ਕੇ ਅਤੇ ਵਰਗਲਾ ਕੇ ਆਪਣੇ ਸਾਥ ਲੈ ਗਿਆ ਹੈ ।ਜਿਸ ਦੇ ਤਹਿਤ ਉਸਨੇ ਥਾਣਾ ਕੁਲਗੜ੍ਹੀ ਵਿਖੇ ਸ਼ਿਕਾਇਤ ਦਰਜ ਕਾਰਵਾਈ ।
ਏ ਐੱਸ ਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਮੁਦਈ (ਲਾਪਤਾ ਲੜਕੀ ਦੇ ਪਿਤਾ )ਦੀ ਸ਼ਿਕਾਇਤ ਦੇ ਅਧਾਰ ਤੇ ਦੋਸ਼ੀ ਖਿਲਾਫ ਮੁਕਦਮਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026