ਐਕਸ ਯੂ ਵੀ ਅਤੇ ਆਟੋ ਰਿਕਸ਼ਾ ਦੀ ਹੋਈ ਟੱਕਰ ,ਇਲਾਜ਼ ਦੌਰਾਨ ਇਕ ਔਰਤ ਦੀ ਹੋਈ ਮੌਤ , ਮਾਮਲਾ ਦਰਜ
- 362 Views
- kakkar.news
- April 13, 2024
- Crime Punjab
ਐਕਸ ਯੂ ਵੀ ਅਤੇ ਆਟੋ ਰਿਕਸ਼ਾ ਦੀ ਹੋਈ ਟੱਕਰ ,ਇਲਾਜ਼ ਦੌਰਾਨ ਇਕ ਔਰਤ ਦੀ ਹੋਈ ਮੌਤ , ਮਾਮਲਾ ਦਰਜ
ਜ਼ੀਰਾ / ਫਿਰੋਜ਼ਪੁਰ 13 ਅਪ੍ਰੈਲ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਨਾਲ ਲਗਦੇ ਕਸਬੇ ਜ਼ੀਰੇ ਕੋਲ ਇਕ ਐਕਸ ਯੂ ਵੀ ਅਤੇ ਆਟੋ ਰਿਕਸ਼ਾ ਦੀ ਹੋਈ ਟੱਕਰ ਦੌਰਾਨ ਇਕ ਔਰਤ ਦੇ ਜਖ਼ਮੀ ਹੋਣ ਅਤੇ ਦੂਜੀ ਔਰਤ ਦੀ ਇਲਾਜ਼ ਦੌਰਾਨ ਮੌਤ ਹੋਣ ਦੀ ਖ਼ਬਰ ਸਾਮਣੇ ਆਈ ਹੈ ।
ਪੁਲਿਸ ਨੂੰ ਦਿੱਤੀ ਜਾਣਕਾਰੀ ਮੁਤਬੀਕ ਅਜਤੀ ਸਿੰਘ ਪੁੱਤਰ ਫਕੀਰ ਸਿੰਘ ਵਾਸੀ ਰਟੋਲ ਬੇਟ ਥਾਣਾ ਜ਼ੀਰਾ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਬੀਤੇ ਦਿਨ ਸ਼ਾਮ 5:30 ਵਜੇ ਉਸਦੀ ਨੂੰਹ ਜਿਸਦੀ ਉਮਰ ਕਰੀਬ 35 ਸਾਲ ਅਤੇ ਕੁਲਦੀਪ ਕੌਰ ਵੱਸੀ ਸੁੱਖੇ ਵਾਲਾ ਆਟੋ ਰਿਕਸ਼ਾ ਚ ਬੈਤ ਕੇ ਆਪਣੇ ਪਿੰਡ ਜਾ ਰਹੀਆਂ ਸਨ ਅਤੇ ਉਹ (ਅਜੀਤ ਸਿੰਘ ) ਓਹਨਾ ਦੇ ਪਿੱਛੇ ਪਿੱਛੇ ਮੋਟਰਸਾਇਕਲ ਤੇ ਆ ਰਿਹਾ ਸੀ ।ਅਜੀਤ ਦੇ ਕਹਿਣ ਮੁਤਾਬਿਕ ਜਦ ਆਟੋ ਰਿਕਸ਼ਾ ਪਿੰਡ ਰਟੋਲ ਪਾਸ ਪੁੱਜੇ ਤਾ ਸਾਮਣੇ ਤੋਂ ਇਕ ਐਕਸ ਯੂ ਵੀ ਗੱਡੀ ਬੜੀ ਤੇਜ਼ੀ ਨਾਲ ਆ ਰਹੀ ਸੀ। ਜਿਸਨੂੰ ਆਰੋਪੀ ਰਾਜਪ੍ਰੀਤ ਸਿੰਘ ਉਰਫ ਲੱਕੀ ਬੜੀ ਲਾਪਰਵਾਹੀ ਨਾਲ ਚਲਾ ਰਿਹਾ ਸੀ । ਜਿਸ ਨੇ ਐਕਸ ਯੂ ਵੀ ਗੱਡੀ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਆਟੋ ਰਿਕਸ਼ਾ ਵਿੱਚ ਮਾਰੀ । ਇਸ ਹਾਦਸੇ ਵਿੱਚ ਅਜੀਤ ਸਿੰਘ ਦੀ ਨੂੰਹ ਮਨਦੀਪ ਕੌਰ ਦੇ ਜਿਆਦਾ ਸਟਾ ਲੱਗ ਗਈਆਂ ਤੇ ਆਟੋ ਰਿਕਸ਼ਾ ਨੁਕਸਾਨਿਆ ਗਿਆ । ਮਨਦੀਪ ਕੌਰ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ਜਿਥੇ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ ।
ਸਦਰ ਥਾਣਾ ਜ਼ੀਰਾ ਵਿਖੇ ਅਜੀਤ ਸਿੰਘ ਦੇ ਬਿਆਨਾਂ ਮੁਤਾਬਿਕ ਆਰੋਪੀ ਰਾਜਪ੍ਰੀਤ ਸਿੰਘ ਉਰਫ ਲੱਕੀ ਖਿਲਾਫ ਆਈ ਪੀ ਸੀ ਦੀਆ ਅਲੱਗ ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਹੈ ।ਆਰੋਪੀ ਅਜੇ ਪੁਲਿਸ ਦੀ ਗ੍ਰਿਫਤ ਚੋ ਬਾਹਰ ਹੈ ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026