ਭਾਰਤ-ਪਾਕਿਸਤਾਨ ਸਰਹੱਦ ‘ਤੇ ਇੱਕ ਵਾਰ ਫਿਰ ਡਰੋਨ ਨੇ ਦਿੱਤੀ ਦਸਤਕ,ਕਰੋੜਾਂ ਦੀ ਹੈਰੋਇਨ ਹੋਈ ਬਰਾਮਦ
- kakkar.news
- April 22, 2024
- Crime Punjab
ਭਾਰਤ-ਪਾਕਿਸਤਾਨ ਸਰਹੱਦ ‘ਤੇ ਇੱਕ ਵਾਰ ਫਿਰ ਡਰੋਨ ਨੇ ਦਿੱਤੀ ਦਸਤਕ,ਕਰੋੜਾਂ ਦੀ ਹੈਰੋਇਨ ਹੋਈ ਬਰਾਮਦ
ਫਿਰੋਜ਼ਪੁਰ 22 ਅਪ੍ਰੈਲ 2024(ਅਨੁਜ ਕੱਕੜ ਟੀਨੂੰ)
ਭਾਰਤ -ਪਾਕਿਸਤਾਨ ਸਰਹੰਦ ਤੇ ਸੀਮਾ ਸੁਰੱਖਿਆ ਬਲਾ ਨੂੰ ਗੁਰੂਹਰਸਹਾਏ ਵਿਖੇ ਨੌਂ ਬਹਿਰਾਮ ਵਾਸੀ ਸ਼ੇਰ ਸਿੰਘ ਵਾਲਾ ਦੇ ਖੇਤ ਵਿੱਚੋ ਇਕ ਵਿਦੇਸ਼ੀ ਡਰੋਨ ਅਤੇ ਹੈਰੋਇਨ ਬਰਾਮਦ ਹੋਈ ਹੈ ।
ਮਿਲੀ ਜਾਣਕਾਰੀ ਮੁਤਾਬਿਕ 20-04-2024 ਨੂੰ ਬੀ ਐਸ ਐਫ ਨੂੰ ਸ਼ਾਮ ਸਮੇਂ ਇਤਲਾਹ ਮਿਲੀ ਸੀ ਕਿ ਸੋਹਣ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਨੋਂ ਬਹਿਰਾਮ ਸ਼ੇਰ ਸਿੰਘ ਵਾਲਾ ਦੇ ਖੇਤਾਂ ਵਿੱਚ ਕੁਝ ਸ਼ਕੀ ਸਮਾਨ ਪਿਆ ਹੈ, ਜਦੋ ਸੀਮਾ ਸੁਰੱਖਿਆ ਬਲਾ ਵਲੋਂ ਉਕਤ ਜਗ੍ਹਾ ਤੇ ਜਾ ਕੇ ਤਲਾਸ਼ੀ ਕੀਤੀ ਤਾ ਤਲਾਸ਼ੀ ਲੈਣ ‘ਤੇ ਓਥੇ ਇੱਕ ਵਿਦੇਸ਼ੀ ਡਰੋਨ ਤੇ ਇੱਕ ਨੀਲੇ ਰੰਗ ਦੀ ਕਿੱਟ , ਜਿਸ ਵਿੱਚ 2 ਕਿਲੋ 710 ਗ੍ਰਾਮ ਹੈਰੋਇਨ ਤੇ ਇੱਕ ਛੋਟੀ ਰੋਸ਼ਨੀ ਵਾਲ , ਇੱਕ ਛੋਟੀ ਟਾਰਚ ਬਰਾਮਦ ਹੋਈ । ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਭਾਰਤੀ ਸਮੱਗਲਰਾਂ ਨੇ ਹੈਰੋਇਨ ਦੀ ਇਹ ਖੇਪ ਡਰੋਨ ਰਾਹੀਂ ਮੰਗਵਾਈ ਸੀ ਅਤੇ ਅੱਗੇ ਕਿੱਥੇ ਸਪਲਾਈ ਕੀਤੀ ਜਾਣੀ ਸੀ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ।
ਇਸ ਦੌਰਾਨ ਇੰਸਪੈਕਟਰ ਗੋਪਾਲ ਚੰਦ ਦਾਸ ਕੰਪਨੀ ਕਮਾਂਡਰ ਏ ਕੋ 160 ਬੀ.ਐਸ.ਐਫ ਬੀ.ਓ.ਪੀ ਨੌਨ ਬਹਿਰਾਮ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ 21 ਐਨ.ਡੀ.ਪੀ.ਐਸ ਐਕਟ ਅਤੇ ਏਅਰਕ੍ਰਾਫਟ ਐਕਟ 1934 ਦੀ ਧਾਰਾ 10/11/12 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026