ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਫੌਜ ਵਿੱਚ ਅਫ਼ਸਰ ਬਣਾਉਣ ਲਈ ਸੁਨਹਿਰੀ ਮੌਕਾ
- 46 Views
- kakkar.news
- October 6, 2025
- Punjab
-ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਫੌਜ ਵਿੱਚ ਅਫ਼ਸਰ ਬਣਾਉਣ ਲਈ ਸੁਨਹਿਰੀ ਮੌਕਾ
– ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ ਪ੍ਰੈਪਰਟਰੀ ਇੰਸਟੀਟਿਊਟ ਵਿੱਚ ਦਾਖਲੇ ਦੀ ਪ੍ਰਕਿਰਿਆ 15 ਅਕਤੂਬਰ ਤੋਂ ਹੋਵੇਗੀ ਸ਼ੁਰੂ – ਡਿਪਟੀ ਕਮਿਸ਼ਨਰ
ਫਿਰੋਜ਼ਪੁਰ, 06 ਅਕਤੂਬਰ 2025 (ਅਨੁਜ ਕੱਕੜ ਟੀਨੂੰ)
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ ਪ੍ਰੈਪਰਟਰੀ ਇੰਸਟੀਚਿਊਟ ਵਿੱਚ ਦਾਖਲਾ ਪ੍ਰਕਿਰਿਆ 15 ਅਕਤੂਬਰ 2025 ਤੋਂ ਸ਼ੁਰੂ ਹੋਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ ਪ੍ਰੈਪਰਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਆਈ.) ਸੈਕਟਰ 77, ਮੋਹਾਲੀ ਵਿੱਚ ਸਥਾਪਿਤ ਕੀਤਾ ਗਿਆ ਹੈ। ਇਸ ਦਾ ਮਕਸਦ ਪੰਜਾਬ ਦੇ ਚੁਣਿੰਦਿਆਂ ਨੌਜਵਾਨਾਂ ਨੂੰ ਆਰਮਡ ਫੋਰਸਿਜ ਵਿੱਚ ਅਫ਼ਸਰਾਂ ਵਜੋਂ ਭਰਤੀ ਹੋਣ ਲਈ ਤਿਆਰ ਕਰਨਾ ਹੈ, ਤਾਂ ਜੋ ਉਹ ਨੈਸ਼ਨਲ ਡਿਫੈਂਸ ਅਕੈਡਮੀ ਜਾਂ ਇਸਦੇ ਸਮਕਾਲੀ ਅਕੈਡਮੀਆਂ ਵਿੱਚ ਦਾਖਲਾ ਲੈ ਸਕਣ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵੱਲੋਂ ਦਿੱਤੀ ਗਈ।
ਇੰਸਟੀਟਿਊਟ ਵੱਲੋਂ 11ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਐਨ.ਡੀ.ਏ. ਲਈ ਯੂ.ਪੀ.ਐਸ.ਸੀ. ਪ੍ਰੀਖਿਆ ਅਤੇ ਸਰਵਿਸ ਸਿਲੈਕਸ਼ਨ ਬੋਰਡ (ਐਸ.ਐਸ.ਬੀ.) ਦੀ ਤਿਆਰੀ ਲਈ ਵਿਸ਼ੇਸ਼ ਸਿਖਲਾਈ ਮੁਹੱਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਰੀਰਕ ਟ੍ਰੇਨਿੰਗ, ਸਾਫਟ ਸਕਿੱਲ ਅਤੇ ਲੀਡਰਸ਼ਿਪ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ, ਤਾਂ ਜੋ ਉਹ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣ ਸਕਣ।
ਇਹ ਸਾਰੀ ਸਹੂਲਤਾਂ — ਟ੍ਰੇਨਿੰਗ, ਬੋਰਡਿੰਗ, ਲੌਜਿੰਗ, ਮੈਸਿੰਗ, ਯੂਨੀਫਾਰਮ ਆਦਿ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਂਦਾ ਹੈ। ਵਿਦਿਆਰਥੀਆਂ ਨੂੰ ਸਿਰਫ਼ ਬਹੁਤ ਹੀ ਘੱਟ ਸਕੂਲੀ ਫੀਸ ਅਦਾ ਕਰਨੀ ਪੈਂਦੀ ਹੈ। ਹੁਣ ਤੱਕ ਇਸ ਇੰਸਟੀਟਿਊਟ ਦੇ ਕੁੱਲ 278 ਕੈਡਟ ਐਨ.ਡੀ.ਏ. ਜਾਂ ਹੋਰ ਸਰਵਿਸ ਅਕੈਡਮੀਆਂ ਵਿੱਚ ਚੁਣੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 179 ਕੈਡਟ ਅਫ਼ਸਰ ਵਜੋਂ ਕਮਿਸ਼ਨ ਹੋ ਚੁੱਕੇ ਹਨ। ਜੂਨ 2025 ਦੇ ਮਹੀਨੇ ਵਿੱਚ 23 ਕੈਡਟਾਂ ਵੱਲੋਂ ਵੱਖ-ਵੱਖ ਟ੍ਰੇਨਿੰਗ ਅਕੈਡਮੀਆਂ ਵਿੱਚ ਜਾਇਨ ਕੀਤਾ ਗਿਆ, ਜੋ ਦੇਸ਼ ਵਿੱਚ ਸਭ ਤੋਂ ਵੱਧ ਗਿਣਤੀ ਵਿੱਚੋਂ ਇੱਕ ਹੈ। ਇਹ ਨਤੀਜੇ ਸੈਨਿਕ ਸਕੂਲਾਂ, ਮਿਲਟਰੀ ਸਕੂਲਾਂ, ਜਾਂ ਕਿਸੇ ਵੀ ਹੋਰ ਪ੍ਰਾਈਵੇਟ ਟ੍ਰੇਨਿੰਗ ਇੰਸਟੀਟਿਊਟ ਨਾਲੋਂ ਕਾਫ਼ੀ ਉੱਚੇ ਹਨ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਚਾਹਵਾਨ ਬੱਚੇ ਇਸ ਸੁਨਹਿਰੀ ਮੌਕੇ ਦਾ ਲਾਭ ਜ਼ਰੂਰ ਲੈਣ। ਨਵੇਂ ਕੋਰਸਾਂ ਲਈ ਆਨਲਾਈਨ ਫਾਰਮ 15 ਅਕਤੂਬਰ 2025 ਤੋਂ ਭਰੇ ਜਾਣਗੇ। ਵਿਸਥਾਰ ਲਈ ਇੰਸਟੀਟਿਊਟ ਦੀ ਵੈਬਸਾਈਟ www.mrsafpi.punjab.gov.in ‘ਤੇ ਜਾਣਕਾਰੀ ਉਪਲਬਧ ਹੈ।



- October 15, 2025