ਐਨ.ਡੀ.ਆਰ.ਐਫ਼ ਵੱਲੋਂ ਫ਼ਿਰੋਜ਼ਪੁਰ ਵਿੱਚ ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ
- 37 Views
- kakkar.news
- October 7, 2025
- Punjab
ਐਨ.ਡੀ.ਆਰ.ਐਫ਼ ਵੱਲੋਂ ਫ਼ਿਰੋਜ਼ਪੁਰ ਵਿੱਚ ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ
ਹੜ੍ਹ ਤੇ ਐਮਰਜੈਂਸੀ ਸਥਿਤੀਆਂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ
ਫ਼ਿਰੋਜ਼ਪੁਰ, 07 ਅਕਤੂਬਰ 2025 (ਅਨੁਜ ਕੱਕੜ ਟੀਨੂੰ)
7 ਐਨ.ਡੀ.ਆਰ.ਐਫ਼ / ਟੀਮ 7-ਈ / ਫੈਮਐਕਸ ਫ਼ਿਰੋਜ਼ਪੁਰ ਵੱਲੋਂ ਅੱਜ ਪਿੰਡ ਨਿਹਾਲਾ ਲਵੇਰਾ, ਫ਼ਿਰੋਜ਼ਪੁਰ ਵਿੱਚ ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਕੰਸਲਟੈਂਟ ਜ਼ਿਲ੍ਹਾ ਆਫਤ ਪ੍ਰਬੰਧਨ ਅਥਾਰਟੀ ਨਰਿੰਦਰ ਚੌਹਾਨ ਨੇ ਦੱਸਿਆ ਕਿ ਇਹਨਾਂ ਪ੍ਰੋਗਰਾਮਾਂ ਦੌਰਾਨ ਟੀਮ ਵੱਲੋਂ ਸਥਾਨਕ ਨਿਵਾਸੀਆਂ ਨੂੰ ਹੜ੍ਹ, ਭੂਚਾਲ, ਅੱਗ ਅਤੇ ਹੋਰ ਐਮਰਜੈਂਸੀ ਸਥਿਤੀਆਂ ਦੌਰਾਨ ਕੀਤੇ ਜਾਣ ਵਾਲੇ ਸੁਰੱਖਿਆ ਉਪਾਅ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਲੋਕਾਂ ਨੂੰ ਸਵੈ-ਸੁਰੱਖਿਆ ਅਤੇ ਬਚਾਅ ਤਰੀਕਿਆਂ ਬਾਰੇ ਡੈਮੋ ਦੇ ਕੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਟੀਮ ਵੱਲੋਂ ਘੋਸ਼ ਆਈਸ ਫੈਕਟਰੀ, ਪਲਾਟ ਨੰਬਰ 52, ਮੱਲਵਾਲ ਰੋਡ, ਫ਼ਿਰੋਜ਼ਪੁਰ ਸ਼ਹਿਰ ਵਿਖੇ ਸੁਰੱਖਿਆ ਇੰਤਜ਼ਾਮਾਂ ਦੀ ਚੈਕਿੰਗ ਕੀਤੀ ਗਈ ।
ਐਨ.ਡੀ.ਆਰ.ਐਫ਼ ਟੀਮ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਲੋਕਾਂ ਵਿੱਚ ਸੁਰੱਖਿਆ ਪ੍ਰਤੀ ਸਚੇਤਨਾ ਪੈਦਾ ਕਰਨ ਅਤੇ ਆਪਦਾ ਪ੍ਰਬੰਧਨ ਪ੍ਰਤੀ ਤਿਆਰੀ ਵਧਾਉਣ ਲਈ ਬਹੁਤ ਲਾਭਕਾਰੀ ਸਾਬਤ ਹੋਣਗੇ।



- October 15, 2025