ਫਿਰੋਜ਼ਪੁਰ ਪੁਲਿਸ ਵੱਲੋਂ ਵੱਡੀ ਕਾਰਵਾਈ, 3 ਕਿਲੋ 248 ਗ੍ਰਾਮ ਹੈਰੋਇਨ ਬਰਾਮਦ
- 85 Views
- kakkar.news
- October 25, 2025
- Crime Punjab
ਫਿਰੋਜ਼ਪੁਰ ਪੁਲਿਸ ਵੱਲੋਂ ਵੱਡੀ ਕਾਰਵਾਈ, 3 ਕਿਲੋ 248 ਗ੍ਰਾਮ ਹੈਰੋਇਨ ਬਰਾਮਦ
ਫਿਰੋਜ਼ਪੁਰ, 25 ਅਕਤੂਬਰ 2025 (ਸਿਟੀਜਨਜ਼ ਵੋਇਸ)
ਨਸ਼ਾ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਹੇਠ ਫਿਰੋਜ਼ਪੁਰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 3 ਕਿਲੋ 248 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਐਸ.ਆਈ. ਮੇਜਰ ਸਿੰਘ (ਨੰਬਰ 698/ਫਿਰੋਜ਼ਪੁਰ) ਸਮੇਤ ਪੁਲਿਸ ਪਾਰਟੀ ਜੱਲੋ ਕੇ ਮੋੜ ‘ਤੇ ਗਸ਼ਤ ਦੌਰਾਨ ਮੌਜੂਦ ਸੀ, ਇੱਕ ਮੁੱਖਬਰ ਨੇ ਜਾਣਕਾਰੀ ਦਿੱਤੀ ਕਿ ਸੰਦੀਪ ਉਰਫ ਸੀਪਾ ਪੁੱਤਰ ਜਸਬੀਰ ਸਿੰਘ ਉਰਫ ਸੀਰਾ ਵਾਸੀ ਗੱਟੀ ਰਾਜੋ ਕੇ, ਜੋ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾ ਕੇ ਅੱਗੇ ਵੇਚਦਾ ਹੈ, ਜਿਸ ਨੇ ਪਾਕਿਸਤਾਨ ਤੋਂ ਮੰਗਵਾਈ ਹੈਰੋਇਨ ਆਪਣੇ ਪਿਤਾ ਦੇ ਨਾਮ ਵਾਲੇ ਖੇਤਾਂ ਵਿੱਚ ਝੌਨੇ ਦੀ ਪਰਾਲੀ ਵਿੱਚ ਛੁਪਾ ਰੱਖੀ ਹੈ। ਇਸ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਥਾਂ ‘ਤੇ ਤਲਾਸ਼ੀ ਲੈ ਕੇ ਕੁੱਲ 3 ਕਿਲੋ 248 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਫਲਤਾ ਭਰੋਸੇਯੋਗ ਮੁੱਖਬਰਾਂ ਦੀ ਜਾਣਕਾਰੀ ਅਤੇ ਪੁਲਿਸ ਦੀ ਚੁਸਤ ਕਾਰਵਾਈ ਕਾਰਨ ਸੰਭਵ ਹੋਈ ਹੈ।
ਫਿਰੋਜ਼ਪੁਰ ਪੁਲਿਸ ਨੇ ਕਿਹਾ ਕਿ ਨਸ਼ਾ ਮਾਫੀਆ ਵਿਰੁੱਧ ਮੁਹਿੰਮ ਹੋਰ ਤੇਜ਼ ਕੀਤੀ ਜਾ ਰਹੀ ਹੈ। ਦੋਸ਼ੀ ਸੰਦੀਪ ਉਰਫ ਸੀਪਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਅਤੇ ਉਸ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
