ਲੋੜਵੰਦ ਬਜ਼ੁਰਗਾਂ ਦੀ ਸੰਭਾਲ ਵੱਲ ਪੰਜਾਬ ਸਰਕਾਰ ਦਾ ਸਨੇਹੀ ਕਦਮ
- 68 Views
- kakkar.news
- October 30, 2025
- Punjab
ਲੋੜਵੰਦ ਬਜ਼ੁਰਗਾਂ ਦੀ ਸੰਭਾਲ ਵੱਲ ਪੰਜਾਬ ਸਰਕਾਰ ਦਾ ਸਨੇਹੀ ਕਦਮ
ਫ਼ਿਰੋਜ਼ਪੁਰ, 30 ਅਕਤੂਬਰ 2025 (ਸਿਟੀਜਨਜ਼ ਵੋਇਸ)
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦ ਅਤੇ ਬੇਸਹਾਰਾ ਬਜ਼ੁਰਗਾਂ ਦੀ ਦੇਖਭਾਲ ਅਤੇ ਉਨ੍ਹਾਂ ਦੀ ਸਹੂਲਤਮੰਦ ਜ਼ਿੰਦਗੀ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਿਲਸਿਲੇ ਵਿੱਚ ਜ਼ਿਲ੍ਹਾ ਬਰਨਾਲਾ ਦੇ ਤਪਾ ਵਿਖੇ ਬਣਾਇਆ ਗਿਆ “ਬਾਬਾ ਫੂਲ ਸਰਕਾਰੀ ਬਿਰਧ ਘਰ” ਬਜ਼ੁਰਗਾਂ ਲਈ ਆਸ ਦਾ ਕੇਂਦਰ ਹੈ।
ਉਨ੍ਹਾਂ ਦੱਸਿਆ ਕਿ 72 ਬੈਂਡਾਂ ਦੀ ਸਮਰੱਥਾ ਵਾਲੇ ਇਸ ਬਿਰਧ ਘਰ ਵਿੱਚ ਲੋੜਵੰਦ ਅਤੇ ਬੇਸਹਾਰਾ ਬਜ਼ੁਰਗਾਂ ਲਈ ਪੰਜਾਬ ਸਰਕਾਰ ਵੱਲੋਂ ਸਾਰੀਆਂ ਸਹੂਲਤਾਂ ਪੂਰੀ ਤਰ੍ਹਾਂ ਮੁਫ਼ਤ ਉਪਲਬਧ ਕਰਵਾਈਆਂ ਗਈਆਂ ਹਨ। ਇਨ੍ਹਾਂ ਵਿੱਚ ਤਾਜ਼ਾ ਤੇ ਪੌਸ਼ਟਿਕ ਭੋਜਨ, ਸਾਫ਼-ਸੁਥਰੇ ਕੱਪੜੇ ਤੇ ਫੁੱਟਵੀਅਰ, ਮੈਡੀਕਲ ਚੈੱਕਅੱਪ ਅਤੇ ਦਵਾਈਆਂ, ਇਨਡੋਰ ਖੇਡਾਂ, ਟੀ.ਵੀ. ਹਾਲ, ਯੋਗਾ, ਲਾਇਬ੍ਰੇਰੀ, ਆਰਾਮਦਾਇਕ ਕਮਰੇ ਅਤੇ ਧਾਰਮਿਕ ਤੇ ਸਮਾਜਿਕ ਸਰਗਰਮੀਆਂ ਸ਼ਾਮਲ ਹਨ। ਬਜ਼ੁਰਗਾਂ ਦੀ ਦੇਖਭਾਲ ਲਈ 24 ਘੰਟੇ ਸਟਾਫ ਉਪਲੱਬਧ ਹੈ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਜਿਨ੍ਹਾਂ ਬਜ਼ੁਰਗਾਂ ਨੂੰ ਆਸਰੇ ਦੀ ਲੋੜ ਹੈ, ਉਹ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਰਨਾਲਾ, ਸੀ.ਡੀ.ਪੀ.ਓ ਦਫ਼ਤਰ, ਬਿਰਧ ਘਰ ਤਪਾ ਰਾਹੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ: 01679-29110, 87280-45025 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਇਮਾਰਤ ਨਹੀਂ, ਸਗੋਂ ਇਕ ਐਸੀ ਥਾਂ ਹੈ ਜਿੱਥੇ ਸਾਡੇ ਬਜ਼ੁਰਗਾਂ ਨੂੰ ਪਿਆਰ, ਆਦਰ ਅਤੇ ਸੰਭਾਲ ਮਿਲਦੀ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਵਿਭਾਗਾਂ, ਸੰਗਠਨਾਂ ਅਤੇ ਸਮਾਜ ਸੇਵਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨਾਲ ਜੁੜ ਕੇ ਇਸ ਸਨੇਹੇ ਨੂੰ ਹਰ ਘਰ ਤੱਕ ਪਹੁੰਚਾਉਣ, ਤਾਂ ਜੋ ਕੋਈ ਵੀ ਬਜ਼ੁਰਗ ਬਿਨਾਂ ਛੱਤ, ਰੋਟੀ ਜਾਂ ਸਹਾਰੇ ਦੇ ਬਾਹਰ ਨਾ ਬੈਠਾ ਹੋਵੇ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026
शहीदी मेला–हुसैनीवाला के अवसर पर रेलवे द्वारा विशेष प्रबंध
- March 23, 2026